Uncontrolled corona in : ਜਿਲ੍ਹਾ ਜਲੰਧਰ ਵਿਚ ਕੋਰੋਨਾ ਬੇਕਾਬੂ ਹੁੰਦਾ ਜਾ ਰਿਹਾ ਹੈ। ਅੱਜ ਫਿਰ ਦਿਨ ਚੜ੍ਹਦੇ ਹੀ ਕੋਰੋਨਾ ਦੇ 25 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਅੱਜ ਕੋਰੋਨਾ ਨਾਲ ਗੁੜ ਮੰਡੀ ਦੇ ਰਹਿਣ ਵਾਲੇ ਮਸਤੂਕ ਅਹਿਮਦ ਦੀ ਵੀ ਮੌਤ ਹੋ ਗਈ। ਉਨ੍ਹਾਂ ਦਾ ਇਲਾਜ ਲੁਧਿਆਣਾ ਦੇ ਡੀ. ਐੱਮ. ਸੀ. ਵਿਖੇ ਚੱਲ ਰਿਹਾ ਹੈ। ਤਬੀਅਤ ਜ਼ਿਆਦਾ ਖਰਾਬ ਹੋਣ ਕਾਰਨ ਅੱਜ ਉਨ੍ਹਾਂ ਦੀ ਮੌਤ ਹੋ ਗਈ। ਕੋਰੋਨਾ ਨਾਲ ਜਿਲ੍ਹੇ ਵਿਚ ਮਰਨ ਵਾਲਿਆਂ ਦੀ ਗਿਣਤੀ 19 ਤਕ ਪੁੱਜ ਗਈ ਹੈ ਤੇ ਸੂਬੇ ਵਿਚ ਮਰਨ ਵਾਲਿਆਂ ਦਾ ਅੰਕੜਾ 114 ਤਕ ਜਾ ਪੁੱਜਾ ਹੈ।
ਅੰਮ੍ਰਿਤਸਰ ਵਿਚ ਕੋਰੋਨਾ ਨਾਲ 2 ਮਰੀਜ਼ਾਂ ਦੀ ਮੌਤ ਹੋ ਗਈ। ਅੰਮ੍ਰਿਤਸਰ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 35 ਤਕ ਪੁੱਜ ਗਈ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਇਨ੍ਹਾਂ ਦੋ ਤੋਂ ਮੌਤਾਂ ਤੋਂ ਇਲਾਵਾ 2 ਮਰੀਜ਼ ਅਜਿਹੇ ਵੀ ਹਨ ਜਿਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਕ ਹੈ। ਕਲ ਮਲੇਰਕੋਟਲਾ ਵਿਚ ਕੋਰੋਨਾ ਪੀੜਤ 63 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਮਰੀਜ ਦਾ ਇਲਾਜ ਲੁਧਿਆਣਾ ਦੇ ਡੀ ਐਮ ਸੀ ਵਿਚ ਇਲਾਜ ਚੱਲ ਰਿਹਾ ਸੀ। ਇਸ ਤੋਂ ਇਲਾਵਾ ਧੂਰੀ ਦੇ ਬਲਾਕ ਸ਼ੇਰਪੁਰ ਵਿਚ ਕੋਰੋਨਾ ਨਾਲ 62 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਸੰਗਰੂਰ ਵਿਚ ਕੋਰੋਨਾ ਨਾਲ ਹੁਣ ਤੱਕ 9 ਮੌਤਾਂ ਹੋ ਚੁੱਕੀਆ ਹਨ।
ਸੂਬੇ ਵਿਚ ਕੋਰੋਨਾ ਬਹੁਤ ਹੀ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ ਤੇ ਜੇਕਰ ਹਾਲਾਤ ਇਸੇ ਤਰ੍ਹਾਂ ਰਹੇ ਤਾਂ ਹੋ ਸਕਦਾ ਹੈ ਕਿ ਸੂਬੇ ਵਿਚ ਦੁਬਾਰਾ ਤੋਂ ਲੌਕਡਾਊਨ ਲਗਾਉਣ ਦੀ ਨੌਬਤ ਨਾ ਆ ਜਾਵੇ। ਹੁਣ ਤਕ ਸੂਬੇ ਵਿਚ ਕੋਰੋਨਾ ਨਾਲ 114 ਮੌਤਾਂ ਹੋ ਚੁੱਕੀਆਂ ਹਨ ਤੇ ਇੰਫੈਕਟਿਡ ਲੋਕਾਂ ਦਾ ਅੰਕੜਾ ਵੀ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ।