Union govt approves : ਪੰਜਾਬ ‘ਚ ਉੱਤਰੀ ਜ਼ੋਨ ਲਈ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲਾਜੀ ਸੈਂਟਰ ਦੀ ਸਥਾਪਨਾ ਕਰਨ ਲਈ ਕੇਂਦਰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਇਸ ਸੈਂਟਰ ਨੂੰ ਪੰਜਾਬ ‘ਚ ਖੋਲ੍ਹੇ ਜਾਣ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਤੋਂ ਮੰਗ ਕੀਤੀ ਸੀ। ਇਸ ਸਮੇਂ ਦੇਸ਼ ‘ਚ ਪੁਣੇ ‘ਚ ਹੀ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲਾਜੀ (ਐੱਨ. ਆਈ. ਵੀ.) ਹੀ ਅਜਿਹੀ ਸੰਸਥਾ ਹੈ ਜੋ ਐਮਰਜੈਂਸੀ ਹਾਲਾਤ ਵਿਚ ਬੇਹਤਰ ਤਾਲਮੇਲ ਵਾਲੇ ਚਕਿਤਸਕ ਅਤੇ ਜਨਤਕ ਸਿਹਤ ਪ੍ਰਤੀਕਿਰਿਆ ਕਰਨ ਵਿਚ ਸਮਰੱਥ ਹੈ।
ਇਹ ਸੰਸਥਾ ਵਾਇਰੋਲਾਜੀ ਦੇ ਖੇਤਰ ‘ਚ ਖੋਜ ਦੇ ਕੰਮ ਨੂੰ ਹੋਰ ਤੇਜ਼ੀ ਨਾਲ ਅੱਗੇ ਲੈ ਜਾਣ ਵਿਚ ਸਹਾਇਕ ਹੋਵੇਗੀ ਅਤੇ ਭਵਿੱਖ ‘ਚ ਭਾਰਤ ਨੂੰ ਵਾਇਰਸ ਦਾ ਜਲਦੀ ਪਤਾ ਲਗਾਉਣ ਦੇ ਸਮਰੱਥ ਬਣਾਏਗੀ। ਬੀ. ਐੱਸ. ਐੱਲ.-3 ਫੈਸਿਲਟੀ ਦੇ ਨਾਲ ਇਹ ਕੇਂਦਰ ਸਥਾਪਤ ਕਰਨ ਲਈ ਲਗਭਗ 400 ਕਰੋੜ ਰੁਪਏ ਦੀ ਰਕਮ ਦੀ ਲੋੜ ਹੋਵੇਗੀ ਅਤੇ ਬੀ. ਐੱਸ. ਐੱਲ.-4 ਫੈਸਿਲਟੀ ਲਈ ਅਤੇ 150 ਕਰੋੜ ਰੁਪਏ ਦੀ ਲੋੜ ਹੋਵੇਗੀ।
ਰਾਜ ਦੇ ਮੁੱਖ ਸਕੱਤਰ ਨੇ ਇਸ ਸੰਸਥਾ ਨੂੰ ਕੇਂਦਰ ਦੀ ਸਿਧਾਂਤਕ ਮਨਜ਼ੂਰੀ ਦੇਣ ਦਾ ਪੱਤਰ ਭਾਰਤ ਸਰਕਾਰ ਨੇ ਸਿਹਤ ਖੋਜ ਮੰਤਰਾਲੇ ਦੇ ਸਕੱਤਰ-ਕਮ ਭਾਰਤੀ ਚਕਿਤਸਾ ਖੋਜ ਕੇਂਦਰ ਪ੍ਰੀਸ਼ਦ ਦੇ ਡਾਇਰੈਕਟਰ ਜਨਰਲ ਪ੍ਰੋਫੈਸਰ ਤੋਂ ਹਾਸਲ ਕੀਤਾ। ਸਰਕਾਰ ਨੂੰ ਲੀਜ ‘ਤੇ ਲਗਭਗ 25 ਏਕੜ ਜ਼ਮੀਨ ਦੀ ਲੈਣ ਲਈ ਕਿਹਾ ਗਿਆ ਹੈ।