Various experts have : ਚੰਡੀਗੜ੍ਹ : ਨਵੀਂ ਸਿੱਖਿਆ ਨੀਤੀ 2020 ਸਾਰਿਆਂ ਲਈ ਮਹੱਤਵਪੂਰਨ ਹੈ ਕਿਉਂਕਿ ਇਸ ‘ਤੇ ਸਾਰਿਆਂ ਦਾ ਭਵਿੱਖ ਟਿਕਿਆ ਹੋਇਆ ਹੈ। ਇਸ ਨੂੰ ਬੇਹਤਰ ਤਰੀਕੇ ਨਾਲ ਲਾਗੂ ਕੀਤਾ ਜਾ ਸਕਦਾ ਹੈ ਅਤੇ ਇਸ ਦੇ ਸ਼ੁਰੂ ਹੋਣ ਤੋਂ ਬਾਅਦ ਲੋਕ ਪ੍ਰਸ਼ਾਸਨ ਦੇ ਮੌਕੇ ਅਤੇ ਉਸ ਦੀਆਂ ਚੁਣੌਤੀਆਂ, ਸਾਰਥਕਤਾ ਤੇ ਪੋਸਟ ਗ੍ਰੈਜੂਏਟ ਕਾਲਜ ਫਾਰ ਗਰਲਜ਼ ਸੈਕਟਰ-42 ‘ਚ ਇਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਇਸ ‘ਚ ਮੁੱਕ ਬੁਲਾਰੇ ਮੋਹਨ ਲਾਲ ਸੁਖਾੜੀਆ ਯੂਨੀਵਰਸਿਟੀ ਉਦੇਪੁਰ (ਰਾਜਸਥਾਨ) ਦੇ ਪ੍ਰੋਫੈਸਰ ਐੱਸ. ਕਟਾਰੀਆ ਸਨ।
ਡਾ. ਕਟਾਰੀਆ ਨੇ ਕਿਹਾ ਕਿ ਨਿਊ ਸਿੱਖਿਆ ਨੀਤੀ ‘ਚ ਕਿਤਾਬਾਂ ਤੋਂ ਜ਼ਿਆਦਾ ਪ੍ਰੈਕਟੀਕਲ ‘ਤੇ ਜ਼ੋਰ ਦਿੱਤਾ ਗਿਆ ਜੋ ਕਿ ਸਭ ਤੋਂ ਬੇਹਤਰ ਕਦਮ ਹੈ। ਇਸ ਪਾਲਿਸੀ ਦੇ ਸ਼ੁਰੂ ਹੋਣ ਤੋਂ ਬਾਅਦ ਬੱਚਿਆਂ ਨੂੰ ਸ਼ੁਰੂ ਤੋਂ ਹੀ ਸਮਾਜਿਕ ਕਾਰਜ ਪ੍ਰਣਾਲੀ ਨਾਲ ਜੁੜਨ ਦਾ ਮੌਕਾ ਮਿਲੇਗਾ ਅਤੇ ਆਉਣ ਵਾਲੇ ਸਮੇਂ ‘ਚ ਉਹ ਬੇਹਤਰ ਨਾਗਰਿਕ, ਅਧਿਕਾਰੀ ਤੇ ਕਰਮਚਾਰੀ ਬਣਨਗੇ ਜੋ ਕਿ ਬੇਹਤਰ ਨਤੀਜਾ ਵੀ ਦੇ ਸਕਣਗੇ। ਇਸ ਲਈ ਸਿੱਖਿਆ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਜਾਗਰੂਕ ਹੋਣਾ ਜ਼ਰੂਰੀ ਹੈ।
ਕਾਲਜ ਪ੍ਰਿੰਸੀਪਲ ਡਾ. ਬੀਨੂ ਡੋਗਰਾ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਵਿਦਿਆਰਥੀਆਂ ਦੇ ਭਵਿੱਖ ਨਿਰਮਾਣ ਲਈ ਮਹੱਤਵਪੂਰਨ ਹੈ ਪਰ ਵੱਡੀ ਗੱਲ ਹੈ ਕਿ ਇਸ ਨੂੰ ਲਾਗੂ ਕਰਨਾ। ਜੇਕਰ ਅਸੀਂ ਉਸ ਨੂੰ ਬੇਹਤਰ ਤਰੀਕੇ ਨਾਲ ਸਮਝ ਕੇ ਸ਼ੁਰੂ ਕਰਦੇ ਹਾਂ ਤਾਂ ਇਹ ਚੰਗੀ ਪਹਿਲ ਹੋਵੇਗੀ। ਇਸ ਲਈ ਜ਼ਰੂਰੀ ਹੈ ਕਿ ਇਸ ਦੇ ਹਰ ਪਹਿਲੂ ਨੂੰ ਬਾਰੀਕ ਨਾਲ ਸਮਝਿਆ ਜਾਵੇ। ਇਸ ਮੌਕੇ ‘ਤੇ ਕਾਲਜ ਵਲੋਂ ਵੈਬੀਨਾਰ ਨਿਦੇਸ਼ਕ ਡਾ. ਨੇਮੀ ਚੰਦ ਤੇ ਲੋਕ ਪ੍ਰਸ਼ਾਸਨ ਵਿਭਾਗ ਦੀ ਪ੍ਰਧਾਨਗੀ ਡਾ. ਆਭਾ ਸੁਦਰਸ਼ਨ ਹਾਜ਼ਰ ਸਨ।