Vijay Inder Singla : ਪੰਜਾਬ ਦੇ ਸਿੱਖਿਆ ਅਤੇ ਲੋਕ ਨਿਰਮਾਣ ਵਿਭਾਗਾਂ ਦੇ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਦੋਵਾਂ ਵਿਭਾਗਾਂ ਦੇ 56 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਸਿੱਖਿਆ ਵਿਭਾਗ ਵਿੱਚ 40 ਉਮੀਦਵਾਰਾਂ ਅਤੇ ਲੋਕ ਨਿਰਮਾਣ ਵਿਭਾਗ ਦੇ 16 ਉਮੀਦਵਾਰਾਂ ਨੂੰ ਤਰਸ ਦੇ ਆਧਾਰ ’ਤੇ ਵੱਖ-ਵੱਖ ਅਹੁਦਿਆਂ ਲਈ ਨਿਯੁਕਤੀ ਪੱਤਰ ਦੇਣ ਸਬੰਧੀ ਪੰਜਾਬ ਭਵਨ ਵਿਖੇ ਰੱਖੇ ਗਏ ਸੰਖੇਪ ਪ੍ਰੋਗਰਾਮ ਦੌਰਾਨ ਕੈਬਨਿਟ ਮੰਤਰੀ ਨੇ ਸਮੂਹ ਉਮੀਦਵਾਰਾਂ ਨੂੰ ਤਨਦੇਹੀ ਤੇ ਈਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਦੋਹਾਂ ਵਿਭਾਗਾਂ ਵਿੱਚ ਬਹੁਤ ਹੀ ਘੱਟ ਸਮੇਂ ਵਿੱਚ ਤਰਸ ਦੇ ਆਧਾਰ ’ਤੇ ਨੌਕਰੀਆਂ ਦੇਣ ਦੇ ਮਾਮਲੇ ਨਿਬੇੜੇ ਗਏ ਹਨ। ਵਿਜੈ ਇੰਦਰ ਸਿੰਗਲਾ ਨੇ ਨਵ-ਨਿਯੁਕਤ ਮੁਲਾਜਮਾਂ ਨੂੰ ਸੰਬੋਧਨ ਹੁੰਦਿਆਂ ਕਿਹਾ, “ਤੁਹਾਡੀ ਇਕ ਜ਼ਿੰਮੇਵਾਰੀ ਆਪਣੇ ਪਰਿਵਾਰਾਂ ਦਾ ਗੁਜਾਰਾ ਚਲਾਉਣਾ ਅਤੇ ਦੂਜੀ ਜ਼ਿੰਮੇਵਾਰੀ ਵਿਭਾਗ ਵਿੱਚ ਮਿਲੇ ਕੰਮ ਨੂੰ ਤਨਦੇਹੀ ਤੇ ਈਮਾਨਦਾਰੀ ਨਾਲ ਕਰਨ ਦੀ ਬਣਦੀ ਹੈ।’’ ਮੁਲਾਜ਼ਮਾਂ ਨੂੰ ਭਵਿੱਖ ਵਿੱਚ ਹੋਰ ਮੱਲਾਂ ਮਾਰਨ ਲਈ ਪ੍ਰੇਰਦਿਆਂ ਉਨ੍ਹਾਂ ਕਿਹਾ, “ਤੁਸੀਂ ਜਿਸ ਅਹੁਦੇ ਉਤੇ ਨਿਯੁਕਤ ਹੋਏ ਹੋ, ਇਹ ਇਕ ਮੁੱਢਲਾ ਪਲੇਟਫਾਰਮ ਹੈ। ਇਸ ਤੋਂ ਅੱਗੇ ਤਰੱਕੀ ਕਰੋ ਅਤੇ ਆਪਣੇ ਆਪ ਨੂੰ ਕਾਬਲ ਬਣਾਉ। ਤੁਹਾਡਾ ਇਹ ਹੰਭਲਾ ਤੁਹਾਡੇ ਵਿਛੜੇ ਪਰਿਵਾਰਕ ਮੈਂਬਰਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗਾ।’’
ਸਿੱਖਿਆ ਵਿਭਾਗਾਂ ਵਿੱਚ ਅੱਜ ਕੁੱਲ 40 ਉਮੀਦਵਾਰਾਂ ਨੂੰ ਤਰਸ ਦੇ ਆਧਾਰ ’ਤੇ ਨਿਯੁਕਤੀ ਪੱਤਰ ਦਿੱਤੇ ਗਏ, ਜਿਨ੍ਹਾਂ ਵਿੱਚ ਮਾਸਟਰ ਕਾਡਰ ਦੇ 3 ਉਮੀਦਵਾਰ, ਕਲਰਕ ਦੀ ਆਸਾਮੀ ਲਈ 6, ਸੇਵਾਦਾਰ ਦੀ ਆਸਾਮੀ ਲਈ 14, ਚੌਕੀਦਾਰ ਲਈ 12 ਅਤੇ ਸਫਾਈ ਸੇਵਕ ਦੀ ਆਸਾਮੀ ਲਈ 5 ਉਮੀਦਵਾਰ ਸਾਮਲ ਹਨ। ਇਨ੍ਹਾਂ ਵਿੱਚ ਸ਼੍ਰੀ ਜਤਿੰਦਰ ਸਿੰਘ ਪੰਨੂ, ਸ਼੍ਰੀਮਤੀ ਕਿਰਨਦੀਪ ਕੌਰ ਤੇ ਮਿਸ ਅਲਕਾ ਰਾਣੀ ਨੂੰ ਮਾਸਟਰ ਕਾਡਰ, ਸ਼੍ਰੀ ਤੇਜਿੰਦਰਜੀਤ ਸਿੰਘ, ਸ਼੍ਰੀ ਗੌਤਮ ਵਰਮਾ, ਸ਼੍ਰੀਮਤੀ ਅੰਜਨਾ ਕੁਮਾਰੀ, ਸ਼੍ਰੀਮਤੀ ਹਰਜੀਤ ਕੌਰ, ਸ਼੍ਰੀਮਤੀ ਸਰਬਜੀਤ ਕੌਰ ਤੇ ਮਿਸ ਮਨਦੀਪ ਕੌਰ ਨੂੰ ਕਲਰਕ ਦੀ ਆਸਾਮੀ ਲਈ, ਸ਼੍ਰੀਮਤੀ ਪਰਮਜੀਤ ਕੌਰ, ਸ਼੍ਰੀਮਤੀ ਸਤਨਾਮ ਕੌਰ, ਸ਼੍ਰੀ ਪਰਵਿੰਦਰ ਸਿੰਘ, ਸ਼੍ਰੀ ਸਾਕਸ਼ਾਤ ਮਨੋਚਾ, ਮਿਸ ਰਮਨਦੀਪ ਕੌਰ, ਸ਼੍ਰੀ ਕਾਸਦੀਪ ਸਿੰਘ, ਸ਼੍ਰੀ ਸੰਤੋਖ ਸਿੰਘ, ਮਿਸ ਗੁਰਿੰਦਰ ਕੌਰ, ਸ਼੍ਰੀਮਤੀ ਮੰਜੂ ਰਾਣੀ, ਸ਼੍ਰੀ ਲਵਪ੍ਰੀਤ ਸਿੰਘ, ਸ਼੍ਰੀ ਕਰਨ, ਸ਼੍ਰੀ ਮਨਦੀਪ ਸਿੰਘ, ਮਿਸ ਕੁਲਜੀਤ ਕੌਰ ਤੇ ਸ਼੍ਰੀਮਤੀ ਜਸਵੀਰ ਕੌਰ ਨੂੰ ਸੇਵਾਦਾਰ ਦੀ ਆਸਾਮੀ ਲਈ,ਹਰਵਿੰਦਰ ਸਿੰਘ, ਸ਼੍ਰੀ ਸੁਭਮ, ਸ਼੍ਰੀ ਰਵੀ ਕੁਮਾਰ, ਸ਼੍ਰੀ ਗੁਰਪ੍ਰੀਤ ਸਿੰਘ, ਸ਼੍ਰੀ ਮਨਪ੍ਰੀਤ ਸਿੰਘ, ਸ਼੍ਰੀ ਗਗਨਦੀਪ ਸਿੰਘ, ਸ਼੍ਰੀ ਅਨਿਲਦੀਪ ਸਿੰਘ, ਸ਼੍ਰੀ ਪਰਮਿੰਦਰ ਸਿੰਘ ਢਿੱਲੋਂ, ਸ਼੍ਰੀ ਕੁਲਦੀਪ ਸਿੰਘ, ਸ਼੍ਰੀ ਮਨਪ੍ਰੀਤ ਸਿੰਘ, ਸ਼੍ਰੀ ਕਰਨ ਪਰਾਸ਼ਰ, ਸ਼੍ਰੀ ਸਤਿੰਦਰਪਾਲ ਸਿੰਘ ਨੂੰ ਚੌਕੀਦਾਰ ਦੀ ਆਸਾਮੀ ਲਈ ਅਤੇ ਸ਼੍ਰੀਮਤੀ ਰਾਜ ਕੌਰ, ਸ਼੍ਰੀ ਸਿੰਦਰਪਾਲ, ਸ਼੍ਰੀ ਗੁਰਸੇਵਕ ਸਿੰਘ, ਸ਼੍ਰੀ ਗਗਨਦੀਪ ਸਿੰਘ ਤੇ ਸ਼੍ਰੀ ਕਸ਼ਮੀਰ ਸਿੰਘ ਨੂੰ ਸਫਾਈ ਸੇਵਕ ਦੀ ਆਸਾਮੀ ਲਈ ਨਿਯੁਕਤੀ ਪੱਤਰ ਸੌਂਪੇ ਗਏ।
ਇਸੇ ਤਰ੍ਹਾਂ ਲੋਕ ਨਿਰਮਾਣ ਵਿਭਾਗ ਵਿੱਚ ਕੁੱਲ 16 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਗਏ, ਜਿਨ੍ਹਾਂ ਵਿੱਚ ਗਰੁੱਪ-ਸੀ ਦੀਆਂ 2 ਆਸਾਮੀਆਂ ਅਤੇ ਗਰੁੱਪ-ਡੀ ਦੀਆਂ 14 ਆਸਾਮੀਆਂ ਦੇ ਉਮੀਦਵਾਰ ਸ਼ਾਮਲ ਹਨ। ਵਿਭਾਗ ਵਿੱਚ ਮਿਸ ਤਪਨੂਰ ਕੌਰ ਅਹੂਜਾ ਤੇ ਮਿਸ ਪ੍ਰਭਜੀਤ ਕੌਰ ਨੂੰ ਕਲਰਕ ਦੀ ਆਸਾਮੀ ਲਈ, ਸ਼੍ਰੀਮਤੀ ਬਲਜੀਤ ਕੌਰ, ਮਿਸ ਤਰਨਜੋਤ ਕੌਰ, ਸ਼੍ਰੀਮਤੀ ਦੀਪਾ, ਸ਼੍ਰੀ ਅਮਰੀਕ ਸਿੰਘ, ਸ਼੍ਰੀ ਬੋਧ ਰਾਜ, ਸ਼੍ਰੀ ਸੁਖਵਿੰਦਰ ਸਿੰਘ, ਸ਼੍ਰੀ ਅਨਿਲ ਕੁਮਾਰ, ਸ਼੍ਰੀ ਸੰਦੀਪ ਸਿੰਘ, ਮਿਸ ਪਲਵਿੰਦਰ ਕੌਰ ਨੂੰ ਸੇਵਾਦਾਰ, ਸ਼੍ਰੀ ਚਰਨਜੀਤ ਸਿੰਘ ਤੇ ਸ਼੍ਰੀ ਅਸ਼ੋਕ ਕੁਮਾਰ ਨੂੰ ਬੇਲਦਾਰ, ਸ਼੍ਰੀ ਸੁਖਪ੍ਰੀਤ ਸਿੰਘ ਨੂੰ ਸਫ਼ਾਈ ਸੇਵਕ, ਸ਼੍ਰੀ ਝਿਰਮਲ ਸਿੰਘ ਨੂੰ ਚੌਕੀਦਾਰ ਅਤੇ ਸ੍ਰੀ ਵਰਿੰਦਰ ਕੁਮਾਰ ਨੂੰ ਫਰਾਸ਼ ਦੇ ਅਹੁਦੇ ਲਈ ਨਿਯੁਕਤੀ ਪੱਤਰ ਦਿੱਤੇ ਗਏ। ਇਸ ਦੌਰਾਨ ਲੋਕ ਨਿਰਮਾਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀ ਵਿਕਾਸ ਪ੍ਰਤਾਪ, ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ, ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸ਼੍ਰੀ ਸੁਖਜੀਤ ਪਾਲ ਸਿੰਘ, ਸ਼੍ਰੀ ਵੀ.ਜੇ.ਐਸ. ਢੀਂਡਸਾ, ਸ਼੍ਰੀ ਟੀ.ਐਸ. ਚਾਹਲ, ਸ਼੍ਰੀ ਜੇ.ਐਸ. ਮਾਨ, ਸ਼੍ਰੀਅਰੁਣ ਕੁਮਾਰ, ਸ਼੍ਰੀ ਰਾਜ ਕੁਮਾਰ, ਸ਼੍ਰੀ ਵਿਜੈ ਕੁਮਾਰ ਚੋਪੜਾ (ਸਾਰੇ ਚੀਫ ਇੰਜੀਨੀਅਰ ਲੋਕ ਨਿਰਮਾਣ ਵਿਭਾਗ) ਅਤੇ ਰਜਿਸਟਰਾਰ ਸ਼੍ਰੀ ਸਦਾ ਰਾਮ ਸਰਮਾ ਹਾਜ਼ਰ ਸਨ।