ਸੰਘਣੀ ਧੁੰਦ ਦੀ ਵਜ੍ਹਾ ਨਾਲ ਫਲਾਈਟ ਵਿਚ ਲਗਾਤਾਰ ਹੋ ਰਹੀ ਦੇਰੀ ਤੇ ਯਾਤਰੀਆਂ ਨੂੰ ਹੋ ਰਹੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਜਯੋਤੀਰਾਦਿਤਿਆ ਸਿੰਧਿਆ ਵੱਲੋਂ SOPs ਜਾਰੀ ਕੀਤੀ ਗਈ ਹੈ। ਦੱਸ ਦੇਈਏ ਕਿ ਸੰਘਣੀ ਧੁੰਦ ਤੇ ਖਰਾਬ ਵਿਜ਼ੀਬਿਲਟੀ ਕਾਰਨ ਲਗਭਗ 600 ਉਡਾਣਾਂ ਵਿਚ ਦੇਰੀ ਹੋਈ ਹੈ ਤੇ 76 ਉਡਾਣਾਂ ਰੱਦ ਕੀਤੀਆਂ ਗਈਆਂ ਹਨ ਜਿਸ ਦੀ ਵਜ੍ਹਾ ਨਾਲ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ।
ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿਤਿਆ ਸਿੰਧੀਆ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕਿਹਾ ਹੈ ਧੁੰਦ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਅਤੇ ਯਾਤਰੀਆਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਘੱਟ ਕਰਨ ਲਈ, ਸਾਰੀਆਂ ਏਅਰਲਾਈਨਾਂ ਨੂੰ ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ (SOPs) ਜਾਰੀ ਕੀਤੇ ਗਏ ਹਨ।
- ਅਸੀਂ ਸਾਰੇ 6 ਮੈਟਰੋ ਏਅਰਪੋਰਟ ਦੀ ਦਿਨ ਵਿਚ 3 ਵਾਰ ਰਿਪੋਰਟਿੰਗ ਮੰਗੀ ਹੈ। ਏਅਰਪੋਰਟ ‘ਤੇ ਹੋਣ ਵਾਲੀਆਂ ਘਟਨਾਵਾਂ ਦੀ ਦਿਨ ਵਿਚ 3 ਵਾਰ ਰਿਪੋਰਟਿੰਗ ਦੇਣੀ ਹੋਵੇਗੀ।
DGCA India ਦੇ ਨਿਰਦੇਸ਼ਾਂ ਮੁਤਾਬਕ SPOs ਤੇ CARs ਨੂੰ ਰੈਗੂਲਰ ਲਾਗੂ ਕਰਨ ਦੀ ਨਿਗਰਾਨੀ ਕੀਤੀ ਜਾਵੇਗੀ। - ਯਾਤਰੀਆਂ ਦੀ ਅਸੁਵਿਧਾ ਨੂੰ ਦੇਖਦੇ ਹੋਏ ਏਅਰਪੋਰਟ ਤੇ ਏਅਰਲਾਈਨ ਆਪ੍ਰੇਟਰਸ ਵੱਲੋਂ ਵਾਰ ਰੂਮ ਬਣਾਏ ਜਾਣਗੇ। ਇਨ੍ਹਾਂ ਵਾਰ ਰੂਮ ਨੂੰ 6 ਮੈਟਰੋ
- ਏਅਰਪੋਰਟ ‘ਤੇ ਬਣਾਇਆ ਜਾਵੇਗਾ, ਜਿਸ ਨਾਲ ਯਾਤਰੀਆਂ ਦੀ ਪ੍ਰੇਸ਼ਾਨੀ ਨੂੰ ਤੁਰੰਤ ਸੁਲਝਾਇਆ ਜਾ ਸਕੇ।
- ਇਸਦੇ ਨਾਲ ਹੀ CISF ਦੀ ਸਹੂਲਤ ਯਾਤਰੀਆਂ ਨੂੰ 24 ਘੰਟੇ ਮਿਲੇਗੀ।
- ਦਿੱਲੀ ਹਵਾਈ ਅੱਡੇ ‘ਤੇ RWY29L ਨੂੰ ਅੱਜ CAT III ਚਾਲੂ ਕਰ ਦਿੱਤਾ ਗਿਆ ਹੈ।
- ਰੀ-ਆਪ੍ਰੇਟਿੰਗ ਦੇ ਬਾਅਦ ਦਿੱਲੀ ਹਵਾਈ ਅੱਡੇ ‘ਤੇ CAT III ਵਜੋਂ RWY 10/28 ਦਾ ਸੰਚਾਲਨ ਵੀ ਕੀਤਾ ਜਾਵੇਗਾ।
- ਉਡਾਣਾਂ ਵਿਚ ਲਗਾਤਾਰ ਦੇਰੀ ਹੋਣ ਦੀ ਵਜ੍ਹਾ ਨਾਲ ਸਿੰਧਿਆ ਨੇ ਕਿਹਾ ਕਿ ਦੇਸ਼ ਦੇ 6 ਏਅਰਪੋਰਟ ‘ਤੇ 6 ਵਾਰ ਰੂਮ ਬਣਾਏ ਜਾਣਗੇ। ਇਸ ਦੇ ਨਾਲ ਹੀ ਯਾਤਰੀਆਂ ਦੀਆਂ ਪ੍ਰੇਸ਼ਾਨੀਆਂ ਨੂੰ ਵੀ ਤੁਰੰਤ ਸੁਲਝਾਇਆ ਜਾਵੇਗਾ। ਦਿੱਲੀ ਏਅਰਪੋਰਟ ‘ਤੇ ਕੈਟਾਗਰੀ 3 ਰਨਵੇ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ।
ਇਸ ਸਮੇਂ ਸੰਘਣੀ ਧੁੰਦ ਦੀ ਵਜ੍ਹਾ ਨਾਲ ਫਲਾਈਟ ਲਗਾਤਾਰ ਲੇਟ ਹੋ ਰਹੀ ਹੈ। ਇਸੇ ਵਜ੍ਹਾ ਨਾਲ ਯਾਤਰੀਆਂ ਵਿਚ ਭਾਰੀ ਗੁੱਸਾ ਤੇ ਤਣਾਅ ਦੇਖਣ ਨੂੰ ਮਿਲ ਰਿਹਾ ਹੈ। ਯਾਤਰੀਆਂ ਨੂੰ ਘੰਟਿਆਂ ਤੱਕ ਲਾਈਨ ਲਗਾਉਣੀ ਪੈ ਰਹੀ ਹੈ।