ਹਿਸਾਰ ਦੇ ਹਾਂਸੀ ਦੇ ਰਾਮਲਾਲ ਕਾਲੋਨੀ ਵਿਚ ਰਹਿਣ ਵਾਲੇ 81 ਸਾਲਾ ਹਰਬੰਸ ਲਾਲ ਸੇਠੀ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ।ਲਗਭਗ 5 ਘੰਟੇ ਬਾਅਦ ਉਨ੍ਹਾਂਦੀ ਪਤਨੀ 79 ਸਾਲਾ ਕ੍ਰਿਸ਼ਨਾਵੰਤੀ ਨੇ ਵੀ ਦਮ ਤੋੜ ਦਿੱਤਾ।
ਜਾਣਕਾਰੀ ਦਿੰਦੇ ਹਰਬੰਸ ਲਾਲ ਦੇ ਪੁੱਤਰ ਦਰਸ਼ਨ ਸੇਠੀ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ-ਪਿਤਾ ਦੀ ਇਕੱਠੇ ਮੌਤ ਹੋਣ ਨਾਲ ਉਨ੍ਹਾਂਦਾ ਪੂਰਾ ਪਰਿਵਾਰ ਸਦਮੇ ਵਿਚ ਹੈ। ਦਰਸ਼ਨ ਸੇਠੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਸਖਤ ਮਿਹਨਤ ਕਰਕੇ ਪਰਿਵਾਰ ਦਾ ਪਾਲਣ-ਪੋਸ਼ਣ ਕੀਤਾ। ਉਨ੍ਹਾਂ ਦੀ ਮਾਤਾ ਹਾਊਸ ਵਾਈਫ ਸੀ।
ਉਹ ਹਮੇਸ਼ਾ ਕਹਿੰਦੇ ਸਨ ਕਿ ਜ਼ਿੰਦਗੀ ਵਿਚ ਕਿਸੇ ਦਾ ਬੁਰਾ ਨਾ ਕਰਨਾ। ਕਦੇ ਇਕੱਠੇ ਵਿਆਹ ਦੇ ਪਵਿੱਤਰ ਬੰਧਨ ਵਿਚ ਬੱਝੇ, ਇਕੱਠੇ ਜਿਊਣ-ਮਰਨ ਦੀਆਂ ਕਸਮਾਂ ਖਾਧੀਆਂ ਤੇ ਅੱਜ ਦੋਵੇਂ ਆਪਣੀ ਅੰਤਿਮ ਯਾਤਰਾ ‘ਤੇ ਚਲੇ ਗਏ।
ਇਹ ਵੀ ਪੜ੍ਹੋ : ਕਮਿਸ਼ਨਰੇਟ ਪੁਲਿਸ ਨੇ 48 ਘੰਟਿਆਂ ‘ਚ ਸੁਲਝਾਇਆ ਚੋਰੀ ਦਾ ਮਾਮਲਾ, 2 ਨੂੰ ਕੀਤਾ ਗ੍ਰਿਫਤਾਰ
ਮਰਦੇ ਦਮ ਤੱਕ ਇਕ-ਦੂਜੇ ਦਾ ਸਾਥ ਨਹੀਂ ਛੱਡਿਆ। ਰਾਮ ਲਾਲ ਕਾਲੋਨੀ ਵਿਚ 81 ਸਾਲਾ ਹਰਬੰਸ ਲਾਲ ਸੇਠੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਸਸਕਾਰ ਦੀ ਤਿਆਰੀ ਚੱਲ ਰਹੀ ਸੀ ਕਿ ਸਦਮੇ ਵਿਚ 79 ਸਾਲਾ ਪਤਨੀ ਕ੍ਰਿਸ਼ਨਾਵੰਤੀ ਨੇ ਵੀ ਦਮ ਤੋੜ ਦਿੱਤਾ। ਦੋਵਾਂ ਦਾ ਆਪਸ ਵਿਚ ਬਹੁਤ ਪਿਆਰ ਸੀ। ਪਤੀ ਦੀ ਮੌਤ ਦਾ ਸਦਮਾ ਕ੍ਰਿਸ਼ਨਾਵੰਤੀ ਸਹਿਣ ਨਹੀਂ ਕਰ ਸਕੀ। ਘਰ ਦੇ ਵਿਹੜੇ ਤੋਂ ਇਕੱਠੇ ਹੀ ਦੋਵੇਂ ਅਰਥੀਆਂ ਉਠੀਆਂ। ਦੋਵਾਂ ਦਾ ਇਕ ਹੀ ਚਿਖਾ ‘ਤੇ ਸਸਕਾਰ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ –