Without B. A. Passed : ਚੰਡੀਗੜ੍ਹ : ਪੰਜਾਬ ਸਰਕਾਰ ਨੇ ਅਖ਼ੀਰ ਬਿਨਾਂ ਬੀ ਏ ਪਾਸ ਪੀ ਸੀ ਐਸ ਅਧਿਕਾਰੀ ਰਮਨ ਕੁਮਾਰ ਕੋਛੜ ਨੂੰ ਅਹੁਦੇ ਤੋਂ ਹਟਾਉਣ ਦੇ ਹੁਕਮ ਜਾਰੀ ਕਰ ਦਿਤੇ ਹਨ । ਰਮਨ ਕੁਮਾਰ ਪਹਿਲਾ ਪੀ ਸੀ ਐਸ ਅਧਿਕਾਰੀ ਹੈ ਜਿਸਨੇ ਬਿਨਾ ਬੀ ਏ ਪਾਸ ਕੀਤੇ ਸਿੱਧੀ ਐਮ ਏ ਦੀ ਪ੍ਰੀਖਿਆ ਪਾਸ ਕਰ ਲਈ ਸੀ। ਇੱਸ ਵੱਖਰੇ ਜਿਹੇ ਮਾਮਲੇ ‘ਚ ਪੰਜਾਬ ਦੇ ਅਧਿਕਾਰੀ ਨੇ ਬਗੈਰ ਬੀ. ਏ. ਪਾਸ ਕੀਤੇ ਪੀ. ਸੀ. ਐੱਸ. ਅਧਿਕਾਰੀ ਵਜੋਂ ਨਿਯੁਕਤ ਹਨ। ਰਮਨ ਕੋਛੜ ਇਸ ਸਮੇ ਦੀਨਾਨਗਰ ਵਿਖੇ ਐਸ ਡੀ ਐਮ ਲੱਗੇ ਹੋਏ ਹਨ। ਅਹੁਦੇ ਤੋਂ ਹਟਾਏ ਜਾਣ ਕਾਰਨ ਰਮਨ ਕੁਮਾਰ ਸੂਬਾ ਸਰਕਾਰ ਦੇ ਹੁਕਮ ਨੂੰ ਰੋਕਣ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਪੁੱਜਾ।
ਹਾਈਕੋਰਟ ਨੇ ਰਾਹਤ ਤੋਂ ਇਨਕਾਰ ਕਰਦੇ ਹੋਏ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਪੰਜਾਬ ਦੇ ਸਾਬਕਾ PCS ਅਧਿਕਾਰੀ ਰਮਨ ਕੁਮਾਰ ਕੋਛੜ ਨੇ ਦੋ ਵਿਸ਼ਿਆਂ ‘ਚ ਐੱਮ. ਏ. ਅਤੇ ਐੱਮ. ਬੀ. ਏ. ਦੀ ਡਿਗਰੀ ਹਾਸਲ ਕੀਤੀ ਹੈ ਪਰ ਉਨ੍ਹਾਂ ਕੋਲ ਬੀ. ਏ. ਦੀ ਡਿਗਰੀ ਨਹੀਂ ਹੈ। ਉਹ ਆਪਣੀ ਬੀ. ਏ. ਦੀ ਡਿਗਰੀ ਨਹੀਂ ਦਿਖਾ ਸਕੇ। ਇਸ ਤੋਂ ਬਾਅਦ ਪੰਜਾਬ ਦੀ ਮੁੱਖ ਸਕੱਤਰ ਨੇ ਪਿਛਲੇ ਹਫਤੇ ਬੀ. ਏ. ਦੀ ਡਿਗਰੀ ਨਾ ਹੋਣ ਕਾਰਨ ਕੋਚਰ ਨੂੰ ਉਸ ਦੇ ਮੂਲ ਵਿਭਾਗ ‘ਚ ਵਾਪਸ ਜਾਣ ਦੇ ਹੁਕਮ ਦਿੱਤੇ ਸਨ। ਮੁੱਖ ਸਕੱਤਰ ਨੇ ਅਪੀਲ ਕਰਨ ਲਈ ਉਸ ਨੂੰ 10 ਦਿਨ ਦਾ ਸਮਾਂ ਦਿੱਤਾ ਸੀ। PCS ਅਹੁਤੇ ਤੋਂ ਹਟਾਉਣ ਦੇ ਮੁੱਖ ਸਕੱਤਰ ਦੇ ਹੁਕਮ ਨੂੰ ਕੋਛੜ ਨੇ ਹਾਈਕੋਰਟ ‘ਚ ਚੁਣੌਤੀ ਦਿੱਤੀ ਹੈ। ਪਟੀਸ਼ਨਕਰਤਾ ਨੇ ਦੱਸਿਆ ਕਿ ਉਸ ਨੇ ਅੰਨਾਮਲਾਈ ਯੂਨੀਵਰਿਸਟੀ ਤੋਂ ਇਤਿਹਾਸ ਵਿਸ਼ੇ ‘ਚ ਐੱਮ. ਏ. ਦੀ ਡਿਗਰੀ ਪ੍ਰਾਪਤ ਕੀਤੀ ਹੈ। ਇਸ ਤੋਂ ਬਾਅਦ ਪੰਜਾਬ ਯੂਨੀਵਰਿਸਟੀ ਤੋਂ ਪੰਜਾਬੀ ‘ਚ ਐੱਮ. ਏ. ਅਤੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ MBA ਕੀਤੀ ਹੈ।
ਹਾਈਕੋਰਟ ਦੇ ਜਸਟਿਸ ਜੀ. ਐੱਸ. ਰੰਧਵਾਲੀਆ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਦੇ ਹੋਏ ਜਵਾਬ ਮੰਗਿਆ ਹੈ। ਹਾਲਾਂਕਿ ਹਾਈਕੋਰਟ ਨੇ ਪੰਜਾਬ ਸਰਕਾਰ ਦੇ PCS ਅਹੁਦੇ ਤੋਂ ਹਟਾਉਣ ਦੇ ਹੁਕਮ ‘ਤੇ ਰੋਕ ਲਗਾਉਣ ਦੀ ਉਸ ਦੀ ਮੰਗ ਨੂੰ ਖਾਰਚ ਕਰ ਦਿੱਤਾ ਹੈ। ਹਾਈਕੋਰਟ ਨੇ ਕਿਹਾ ਕਿ ਅਜਿਹਾ ਵਿਅਕਤੀ ਜਿਸ ਕੋਲ ਯੋਗਤਾ ਹੀ ਨਹੀਂ ਉਸ ਨੂੰ ਇਸ ਮਹੱਤਵਪੂਰਨ ਅਹੁਦਾ ਕਿਵੇਂ ਦੇ ਦਿੱਤਾ ਗਿਆ। ਅਜਿਹਾ ਵਿਅਕਤੀ ਕਿਸੇ ਵੀ ਤਰ੍ਹਾਂ ਦੀ ਰਾਹਤ ਦਾ ਹੱਕਦਾਰ ਨਹੀਂ ਹੈ।