Young man commits : ਬਟਾਲਾ ਵਿਖੇ ਅੱਜ 27 ਸਾਲਾ ਨੌਜਵਾਨ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਨੌਜਵਾਨ ਮੁਹੱਲਾ ਹਾਥੀ ਗੇਟ ਦਾ ਰਹਿਣ ਵਾਲਾ ਹੈ। ਅੱਜ ਸਵੇਰੇ ਘਰ ਦੀ ਛੱਤ ਨਾਲ ਲਟਕਦਾ ਦੇਖਿਆ ਗਿਆ। ਮ੍ਰਿਤਕ ਗਗਨਦੀਪ ਸਿੰਘ ਦੇ ਪਿਤਾ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਗਗਨਦੀਪ ਸਿੰਘ ਬਹੁਤ ਮਿਹਨਤੀ ਸੀ ਤੇ ਉਸ ਨੂੰ ਜਿਥੇ ਵੀ ਕੰਮ ਮਿਲਦਾ ਸੀ, ਉਥੇ ਉਹ ਚਲਾ ਜਾਂਦਾ ਸੀ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਗਨਦੀਪ ਦਾ ਮੁਹੱਲੇ ‘ਚ ਹੀ ਰਹਿਣ ਵਾਲੀ ਇਕ ਕੁੜੀ ਨਾਲ ਲਗਭਗ 7 ਸਾਲਾਂ ਤੋਂ ਪ੍ਰੇਮ ਸਬੰਧ ਸੀ। ਕੁੜੀ ਦੇ ਪਰਿਵਾਰ ਵਾਲਿਆਂ ਨੂੰ ਵੀ ਇਸ ਗੱਲ ਦਾ ਪਤਾ ਸੀ। ਕਸ਼ਮੀਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਗਗਨਦੀਪ ਸਿੰਘ ਅਤੇ ਕੁੜੀ ਦੋਹਾਂ ਨੇ ਕੋਰਟ ‘ਚ ਵਿਆਹ ਕਰਵਾਉਣ ਲਈ ਅਦਾਲਤ ਵੀ ਗਏ ਸਨ। ਪਰ ਕੁੱਝ ਦੇਰ ਪਹਿਲਾਂ ਕੋਰੋਨਾ ਵਾਇਰਸ ਦੇ ਕਾਰਨ ਕਰਫ਼ਿਊ ਲਗਾ ਹੋਣ ਕਰ ਕੇ ਅਦਾਲਤਾਂ ਬੰਦ ਸਨ , ਜਿਸ ਕਾਰਨ ਉਨ੍ਹਾਂ ਦੀ ਕੋਰਟ ਮੈਰਿਜ ਨਹੀਂ ਹੋ ਸਕੀ।
ਕੁੜੀ ਦੇ ਰਿਸ਼ਤੇਦਾਰ ਦੋਹਾਂ ਨੂੰ ਲੈ ਕੇ ਸਿਟੀ ਥਾਣਾ ਵਿਖੇ ਗਏ ਤੇ ਉਥੇ ਉਨ੍ਹਾਂ ਕਿਹਾ ਕਿ ਉਹ ਕੁਝ ਦਿਨਾਂ ਵਿਚ ਦੋਵਾਂ ਦਾ ਵਿਆਹ ਕਰਵਾ ਦੇਣਗੇ ਪਰ ਅਜਿਹਾ ਕੁਝ ਵੀ ਨਹੀਂ ਹੋਇਆ ਤੇ ਕਾਫੀ ਸਮਾਂ ਲੰਘਣ ਦੇ ਬਾਵਜੂਦ ਦੋਵਾਂ ਦਾ ਵਿਆਹ ਨਹੀਂ ਕਰਵਾਇਆ ਗਿਆ ਜਿਸ ਕਾਰਨ ਗਗਨਦੀਪ ਪ੍ਰੇਸ਼ਾਨ ਰਹਿਣ ਲੱਗਾ। ਮ੍ਰਿਤਕ ਦੇ ਪਿਤਾ ਨੇ ਕੁੜੀ ਦੇ ਪਰਿਵਾਰਕ ਮੈਂਬਰਾਂ ‘ਤੇ ਦੋਸ਼ ਲਗਾਇਆ ਕਿ ਉਹ ਉਸ ਦੇ ਪੁੱਤਰ ਨੂੰ ਪ੍ਰੇਸ਼ਾਨ ਕਰਦੇ ਸਨ ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੰਦੇ ਸਨ।
ਕਸ਼ਮੀਰ ਸਿੰਘ ਨੇ ਦੱਸਿਆ ਕਿ ਕਲ ਰਾਤ ਉਸ ਦਾ ਪੁੱਤਰ ਆਪਣੇ ਪੁਰਾਣੇ ਘਰ ਸੌਣ ਲਈ ਗਿਆ ਤੇ ਅਗਲੀ ਸਵੇਰ ਜਦੋਂ ਉਹ ਕਾਫੀ ਦੇਰ ਘਰ ਵਾਪਸ ਨਹੀਂ ਪਰਤਿਆ ਤਾਂ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਘਰ ਦੀ ਛੱਤ ‘ਤੇ ਉਸ ਦੀ ਲਾਸ਼ ਲਟਕ ਰਹੀ ਸੀ। ਕਸ਼ਮੀਰ ਸਿੰਘ ਦਾ ਦੋਸ਼ ਹੈ ਕਿ ਉਸ ਦੇ ਪੁੱਤਰ ਦਾ ਕਤਲ ਕੀਤਾ ਗਿਆ ਹੈ ਤੇ ਬਾਅਦ ਵਿਚ ਉਸ ਦੀ ਲਾਸ਼ ਨੂੰ ਲਟਕਾਇਆ ਗਿਆ ਹੈ। ਮ੍ਰਿਤਕ ਗਗਨਦੀਪ ਸਿੰਘ ਦੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮ੍ਰਿਤਕ ਦੇ ਪਿਤਾ ਕਸ਼ਮੀਰ ਸਿੰਘ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਤੇ ਉਸ ਦੇ ਆਧਾਰ ‘ਤੇ ਹੀ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।