Young poet Gurpreet : ਆਦਮਪੁਰ ਦੀ ਨੌਜਵਾਨ ਕਵਿੱਤਰੀ ਗੁਰਪ੍ਰੀਤ ਗੀਤ ਦਾ ਅੱਜ ਦੇਹਾਂਤ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਉਹ ਪਿਛਲੇ ਕੁਝ ਸਮੇਂ ਤੋਂ ਕੈਂਸਰ ਦੀ ਬੀਮਾਰੀ ਨਾਲ ਜੂਝ ਰਹੀ ਸੀ ਤੇ ਉਸ ਦਾ ਇਲਾਜ ਆਦਮਪੁਰ ਦੇ ਹਸਪਤਾਲ ਵਿਖੇ ਚੱਲ ਰਿਹਾ ਸੀ ਜਿਥੇ ਸੋਮਵਾਰ ਉਸ ਦਾ ਦੇਹਾਂਤ ਹੋ ਗਿਆ।
ਗੁਰਪ੍ਰੀਤ ਗੀਤ ਦੀ ਪਹਿਲੀ ਕਿਤਾਬ ਸੁਪਨਿਆਂ ਦੇ ਦਸਤਖਤ ਵਾਰਿਸ ਪਬਲੀਸ਼ਿੰਗ ਹਾਊਸ ਤੋਂ ਛਪ ਕੇ ਆਈ ਸੀ ਤੇ ਥੋੜ੍ਹੀ ਦੇਰ ਬਾਅਦ ਉਸਦੀ ਰਿਲੀਜ਼ ਸੀ। ਰਿਲੀਜ਼ ਹੋਣ ਤੋਂ ਪਹਿਲਾਂ ਹੀ ਕਵਿੱਤਰੀ ਹਮੇਸ਼ਾ ਲਈ ਸਾਡੇ ਤੋਂ ਦੂਰ ਹੋ ਗਈ। ਗੁਰਪ੍ਰੀਤ ਗੀਤ ਦੇ ਦੇਹਾਂਤ ‘ਤੇ ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਪ੍ਰੋ. ਗੁਰਬਜਨ ਸਿੰਘ ਗਿੱਲ, ਮਨਜਿੰਦਰ ਧਨੋਆ, ਰਾਜਦੀਪ ਸਿੰਘ ਤੂਰ, ਤੈਰਲੋਚਨ ਲੋਚੀ ਆਦਿ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਤੋਂ ਇਲਾਵਾ ਸਾਹਿਤ ਪ੍ਰੇਮੀਆਂ ਵਿਚ ਵੀ ਕਵਿੱਤਰੀ ਦੇ ਦੇਹਾਂਤ ਦੀ ਖਬਰ ਸੁਣ ਕੇ ਸੋਗ ਪੈਦਾ ਹੋ ਗਿਆ।