Youth arrested for : ਜਲੰਧਰ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਇਤਰਾਜ਼ਯੋਗ ਮੈਸੇਜ ਭੇਜਣ ਦੇ ਦੋਸ਼ ‘ਚ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਨੌਜਵਾਨ ਜਲੰਧਰ ਦੀ ਇੱਕ ਔਰਤ ਨੂੰ ਉਸ ਦੀ ਨਾਬਾਲਗ ਕੁੜੀ ਲਈ ਗਲਤ ਮੈਸੇਜ ਭੇਜਦਾ ਸੀ। ਗੁਰਗਾਓਂ ਦੇ ਰਹਿਣ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਕੇਸ ਏ. ਸੀ. ਪੀ. ਕੈਂਟ ਨੂੰ ਸੌਂਪਿਆ ਗਿਆ ਹੈ। ਜਲੰਧਰ ਹਾਈਟਸ ਦੀ ਰਹਿਣ ਵਾਲੀ ਔਰਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਗੁੜਗਾਓਂ ਦੇ ਸੈਕਟਰ-47 ਦਾ ਰਹਿਣ ਵਾਲਾ ਹਾਰਦਿਕ ਅਰੋੜਾ ਉਸ ਨੂੰ ਅਸ਼ਲੀਲ ਮੈਸੇਜ ਭੇਜਦਾ ਹੈ।
ਜਾਣਕਾਰੀ ਦਿੰਦਿਆਂ ਮਹਿਲਾ ਨੇ ਦੱਸਿਆ ਕਿ ਮੈਸੇਜ ਉਸ ਦੀ 14 ਸਾਲ ਦੀ ਕੁੜੀ ਬਾਰੇ ਹੁੰਦੇ ਹਨ। ਵ੍ਹਟਸਐਪ ‘ਤੇ ਉਸ ਨੇ ਅਸ਼ਲੀਲ ਵੀਡੀਓ ਵੀ ਭੇਜੇ। ਮੈਸੇਜ ਬੇਟੀ ਨੇ ਪੜ੍ਹ ਲਏ ਤਾਂ ਉਹ ਡਿਪ੍ਰੈਸ਼ਨ ‘ਚ ਰਹਿਣ ਲੱਗੀ। ਕਾਊਂਸਲਿੰਗ ਤੋਂ ਬਾਅਦ ਉਸ ਦੀ ਹਾਲਤ ‘ਚ ਸੁਧਾਰ ਆਇਆ ਹੈ। ਔਰਤ ਨੇ ਦੱਸਿਆ ਕਿ ਉਸ ਦੇ ਪਤੀ ਦੇ ਹਾਰਦਿਕ ਦੀ ਮਾਂ ਨਾਲ ਗਲਤ ਸਬੰਧ ਸਨ। ਇਸੇ ਕਾਰਨ ਉਸ ਦਾ ਬੇਟਾ ਸਾਨੂੰ ਦੋਵਾਂ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਮਹਿਲਾ ਨੇ ਪੁਲਿਸ ਨੂੰ ਵ੍ਹਟਸਐਪ ਤੇ ਫੇਸਬੱਕ ਮੈਸੇਂਜਰ ‘ਤੇ ਕੀਤੇ ਗਏ ਮੈਸੇਜ ਦੇ ਸਕ੍ਰੀਨ ਸ਼ਾਟ ਵੀ ਸੌਂਪੇ। ਸ਼ਿਕਾਇਤ ਤੋਂ ਬਾਅਦ ਸਾਈਬਰ ਸੈੱਲ ਨੇ ਹਾਰਦਿਕ ਦਾ ਮੋਬਾਈਲ ਨੰਬਰ ਲੈ ਕੇ ਵ੍ਹਟਸਐਪ ਅਤੇ ਫੇਸਬੁੱਕ ਦਾ ਬਿਓਰਾ ਕਢਵਾਇਆ।
ਜਿਸ ਨੰਬਰ ਰਾਹੀਂ ਹਾਰਦਿਕ ਮੈਸੇਜ ਕਰਦਾ ਸੀ ਉਹ ਉਸ ਦੀ ਮਾਂ ਦੇ ਨਾਂ ‘ਤੇ ਸੀ ਅਤੇ ਫੇਸਬੁੱਕ ਅਕਾਊਂਟ ਦੀ ਡਿਟੇਲ ‘ਚ ਲੱਗੇ ਨੰਬਰ ਉੱਤਰ ਪ੍ਰਦੇਸ਼ ਦੇ ਗੌਤਮਬੁੱਧ ਨਗਰ ਦੀ ਰੇਖਾ ਅਤੇ ਸੈਂਟਰਲ ਦਿੱਲੀ ਦੀ ਪੂਜਾ ਦੇ ਨਾਂ ‘ਤੇ ਕੱਢੇ। ਪੁਲਿਸ ਨੇ ਫਿਲਹਾਲ ਹਾਰਦਿਕ ‘ਤੇ ਕੇਸ ਦਰਜ ਕਰ ਲਿਆ ਹੈ ਪਰ ਇਸ ਮਾਮਲੇ ‘ਚ ਵੀ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਜਿਹੜੇ ਲੋਕਾਂ ਦੇ ਮੋਬਾਈਲ ਨੰਬਰ ਤੋਂ ਉਸ ਨੇ ਆਪਣੀ ਆਈਡੀ ਬਣਾਈ ਅਤੇ ਜਿਸ ਦੇ ਨੰਬਰ ‘ਤੇ ਉਹ ਫੇਸਬੁੱਕ ਅਤੇ ਵ੍ਹਟਸਐਪ ਚਲਾ ਰਿਹਾ ਸੀ, ਕੀ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਸੀ। ਜੇਕਰ ਉਹ ਵੀ ਇਸ ‘ਚ ਸ਼ਾਮਲ ਹੋਏ ਤਾਂ ਉਨ੍ਹਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ।