youth in Amritsar : ਅੰਮ੍ਰਿਤਸਰ ਦੇ ਪਤਾਹਪੁਰ ਵਿੱਚ ਅੱਜ ਵੱਡੀ ਵਾਰਦਾਤ ਸਾਹਮਣੇ ਆਈ ਹੈ ਜਿਥੇ ਸਵੇਰੇ ਹੋਏ ਛੋਟੇ ਜਿਹੇ ਝਗੜੇ ਤੋਂ ਬਾਅਦ ਗਿੰਨੀ ਨਾਂ ਦੇ ਨੌਜਵਾਨ ਨੇ ਕੌਸਲਰ ਦੇ ਘਰ ਉੱਤੇ ਹਮਲਾ ਕਰ ਦਿੱਤਾ। ਉਸ ਨੇ ਕੌਂਸਲਰ ਦੇ ਘਰ ਗੋਲੀਆਂ ਵੀ ਚਲਾਈਆਂ, ਜਿੱਥੇ ਗੁਰਮੀਤ ਕੌਰ ਕਾਂਗਰਸੀ ਕੌਸਲਰ ਦੇ ਬੇਟੇ ਕੈਪਟਨ ਅਤੇ ਕੌਸਲਰ ਉੱਤੇ ਹਮਲਾ ਕੀਤਾ ਗਿਆ ਹੈ।
![](https://dailypost.in/wp-content/uploads/2020/06/Asr-1.png)
ਕਾਂਗਰਸੀ ਕੌਸਲਰ ਗੁਰਮੀਤ ਕੌਰ ਦੇ ਬੇਟੇ ਕੈਪਟਨ ਦਾ ਕਹਿਣਾ ਹੈ ਕਿ ਗਿੰਨੀ ਗੈਂਗਸਟਰ ਹੈ ਕਿ ਸਵੇਰੇ ਮਾਮੂਲੀ ਜਿਹੀ ਲੜਾਈ ਹੋਈ ਸੀ ਜਿਸ ਤੋਂ ਬਾਅਦ ਉਸਨੇ ਆਪਣੇ ਸਾਥੀਆਂ ਦੇ ਨਾਲ ਮਿਲ ਕਰ ਪਹਿਲਾਂ ਗੋਲੀਆਂ ਚਲਾਈਆਂ ਅਤੇ ਫਿਰ ਬਾਅਦ ਵਿਚ ਇੱਟ-ਪੱਥਰਾਂ ਨਾਲ ਹਮਲਾ ਵੀ ਕੀਤਾ। ਮਹਿਲਾ ਕੌਸਲਰ ਨੇ ਕਿਹਾ ਕਿ ਗਿੰਨੀ ਉੱਤੇ ਸਖ਼ਤ ਤੋਂ ਸਖ਼ਤ ਕਰਵਾਈ ਹੋਣੀ ਚਾਹੀਦੀ ਹੈ।
![youth in Amritsar](https://dailypost.in/wp-content/uploads/2020/06/Asr-2.png)
ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ ਉਸ ਨੇ ਮੌਕੇ ‘ਤੇ ਜੋ ਵੀ ਵੀਡਿਉ ਬਣਾਈਆਂ ਗਈਆਂ ਸਨ, ਉਹ ਸਾਰੀਆਂ ਕਬਜੇ ਵਿਚ ਲੈ ਲਈਆਂ ਹਨ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਿਸ ਨੇ ਕਿਹਾ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਜਲਦ ਹੀ ਦੋਸ਼ੀ ਨੂੰ ਵੀ ਕਬਜ਼ੇ ਵਿਚ ਲੈ ਲਿਆ ਜਾਵੇਗਾ।