ਬੀਤੇ ਕੱਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੈਸ਼ਨ 2025-26 ਦੀ 8ਵੀਂ ਕਲਾਸ ਦਾ ਸਾਲਾਨਾ ਨਤੀਜਾ ਐਲਾਨਿਆ ਗਿਆ ਜਿਸ ਵਿਚ ਜ਼ਿਲ੍ਹਾ ਫਰੀਦਕੋਟ ਦੇ ਕਸਬਾ ਜੈਤੋ ਦੀ ਵਿਦਿਆਰਥੀ ਤਮੰਨਾ ਪੁੱਤਰੀ ਨਰਿੰਦਰ ਕੁਮਾਰ/ਸੁਨੀਤਾ, ਰੋਲ ਨੰਬਰ 8026236105 ਨੇ 600 ਵਿਚੋਂ 600 ਅੰਕ ਹਾਸਲ ਕਰਕੇ ਸੂਬੇ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਤਮੰਨਾ ਦੇ ਪਰਿਵਾਰ, ਰਿਸ਼ਤੇਦਾਰਾਂ ਤੇ ਗਲੀ ਮੁਹੱਲੇ ਵਿਚ ਖੁਸ਼ੀ ਦਾ ਮਾਹੌਲ ਹੈ ਤੇ ਤਮੰਨਾ ਤੇ ਉਸ ਦੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਸਿਲਸਿਲਾ ਜਾਰੀ ਹੈ।
ਤਮੰਨਾ ਦੇ ਪਿਤਾ ਨਰਿੰਦਰ ਕੁਮਾਰ ਤੇ ਮਾਤਾ ਸੁਨੀਤਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ 4 ਲੜਕੀਆਂ ਹਨ ਤੇ ਉਹ ਸਾਰੀਆਂ ਲੜਕੀਆਂ ਨੂੰ ਉੱਚ ਸਿੱਖਿਆ ਦਿਵਾ ਕੇ ਵੱਡੇ ਅਧਿਕਾਰੀ ਬਣਵਾਉਣ ਦੀ ਕੋਸ਼ਿਸ਼ ਕਰਨਗੇ। ਨਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਭੱਠੇ ‘ਤੇ ਮੁਨੀਮ ਦਾ ਕੰਮ ਕਰਦਾ ਹੈ ਤੇ ਆਰਥਿਕ ਸਥਿਤੀ ਠੀਕ-ਠਾਕ ਹੋਣ ਦੇ ਬਾਵਜੂਦ ਉਸ ਨੇ ਆਪਣੀ ਪੁੱਤਰੀ ਤਮੰਨਾ ਨੂੰ ਪ੍ਰਾਈਵੇਟ ਸਕੂਲ ਵਿਚ ਪੜ੍ਹਾਇਆ ਹੈ ਤੇ ਤਮੰਨਾ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਹੈ ਤੇ ਘਰ ਵਿਚ ਹੀ ਬੈਠੇ ਪੜ੍ਹਾਈ ਕਰਦੀ ਰਹਿੰਦੀ ਹੈ। ਤਮੰਨਾ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ, ਸਕੂਲ ਤੇ ਅਧਿਆਪਕਾਂ ਵੱਲੋਂ ਕੀਤੀ ਗਈ ਸਖਤ ਮਿਹਨਤ ਸਦਕਾ ਹੀ ਉਹ ਪੰਜਾਬ ਵਿਚ ਪਹਿਲਾ ਸਥਾਨ ਹਾਸਲ ਕਰ ਸਕੀ ਹੈ। ਉਹ ਉੱਚ ਸਿੱਖਿਆ ਹਾਸਲ ਕਰਕੇ ਵੱਡਾ ਅਧਿਕਾਰੀ ਬਣ ਕੇ ਲੋਕਾਂ ਦੀ ਸੇਵਾ ਕਰਨੀ ਚਾਹੁੰਦੀ ਹੈ।

ਇਹ ਵੀ ਪੜ੍ਹੋ : ਵ੍ਰਿੰਦਾਵਨ ਕਿਸ਼ਤੀ ਹਾ/ਦਸੇ ‘ਚ ਪੰਕਜ ਮਲਹੋਤਰਾ ਲਾਪਤਾ, ਜਗਰਾਉਂ ਰਹਿੰਦੇ ਮਾਸੀ-ਮਾਸੜ ਨਾਲ ਗਿਆ ਸੀ ਮਥੁਰਾ
ਇਸ ਮੌਕੇ ਹਲਕਾ ਜੈਤੋ ਤੋਂ MLA ਅਮੋਲਕ ਸਿੰਘ ਦੇ ਪੀਏ ਤੇ ਟਰੱਕ ਯੂਨੀਅਨ ਜੈਤੋ ਦੇ ਪ੍ਰਧਾਨ ਹਰਸਿਮਰਨ ਮਲਹੋਤਰਾ ਨੇ ਤਮੰਨਾ ਤੇ ਪਰਿਵਾਰ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਇਸ ਬੱਚੀ ਨੇ ਆਪਣੀ ਮਿਹਨਤ ਨਾਲ ਪੂਰੇ ਜੈਤੋ ਹਲਕੇ ਦਾ ਨਾਂ ਰੌਸ਼ਨ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:











