Kalki Release Date Out: ਇਸ ਸਾਲ ਦੀ ਸਭ ਤੋਂ ਵੱਡੀ ਸਾਇੰਸ ਫਿਕਸ਼ਨ ਫਿਲਮ ‘ਕਲਕੀ 2898 ਈ.’ ਦੇ ਨਿਰਮਾਤਾਵਾਂ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਫਿਲਮ 27 ਜੂਨ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ‘ਚ ਅਮਿਤਾਭ ਬੱਚਨ ਦੇ ਨਾਲ ਕਮਲ ਹਾਸਨ, ਪ੍ਰਭਾਸ, ਦੀਪਿਕਾ ਪਾਦੁਕੋਣ ਅਤੇ ਦਿਸ਼ਾ ਪਟਾਨੀ ਮੁੱਖ ਕਲਾਕਾਰਾਂ ਦੇ ਰੂਪ ‘ਚ ਨਜ਼ਰ ਆਉਣਗੇ। ਦਰਸ਼ਕ ਫਿਲਮ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

Kalki Release Date Out
ਫਿਲਮ ਦੇ ਨਿਰਮਾਤਾਵਾਂ ਨੇ ਸੋਸ਼ਲ ਮੀਡੀਆ ‘ਤੇ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਪੋਸਟ ਨੂੰ ਸ਼ੇਅਰ ਕਰਦੇ ਹੋਏ ਮੇਕਰਸ ਨੇ ਲਿਖਿਆ- ਕੱਲ ਨੂੰ ਬਿਹਤਰ ਬਣਾਉਣ ਲਈ ਪੂਰੀ ਫੋਰਸ ਇਕੱਠੇ ਹੋ ਰਹੀ ਹੈ। ਦੱਸ ਦੇਈਏ ਕਿ ਬੀਤੇ ਐਤਵਾਰ ਇਸ ਫਿਲਮ ‘ਚ ਅਮਿਤਾਭ ਬੱਚਨ ਦੇ ਕਿਰਦਾਰ ‘ਅਸ਼ਵਥਾਮਾ’ ਦਾ ਪਹਿਲਾ ਲੁੱਕ ਰਿਲੀਜ਼ ਕੀਤਾ ਗਿਆ ਸੀ। ਪੋਸਟ ‘ਚ ਉਹ ਪੁਰਾਣੇ ਮੰਦਰ ‘ਚ ਬੈਠੇ ਨਜ਼ਰ ਆ ਰਹੇ ਹਨ। ਉਹ ਆਸ ਭਰੀਆਂ ਨਜ਼ਰਾਂ ਨਾਲ ਸੂਰਜ ਦੀ ਰੌਸ਼ਨੀ ਵੱਲ ਦੇਖ ਰਹੇ ਹਨ। ਇਸ ਨੂੰ ਸ਼ੇਅਰ ਕਰਦੇ ਹੋਏ ਮੇਕਰਸ ਨੇ ਲਿਖਿਆ- ‘ਹੁਣ ਸਮਾਂ ਆ ਗਿਆ ਹੈ ਕਿ ਤੁਹਾਨੂੰ ਇਸ ਕਿਰਦਾਰ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ।’ ਬਜਟ ਦੇ ਨਜ਼ਰੀਏ ਤੋਂ ਇਸ ਸਾਲ ਸਭ ਤੋਂ ਵੱਡੀ ਬਾਜ਼ੀ ‘ਕਲਕੀ 2898 ਈ:’ ‘ਤੇ ਰੱਖੀ ਗਈ ਹੈ। ਇਸ ਦਾ ਬਜਟ 600 ਕਰੋੜ ਹੈ। ਇਸ ਨੂੰ ਤੇਲਗੂ ਸਿਨੇਮਾ ਦੇ ਮਸ਼ਹੂਰ ਨਿਰਦੇਸ਼ਕ ਨਾਗ ਅਸ਼ਵਿਨ ਨੇ ਬਣਾਇਆ ਹੈ।
All the forces come together for a better tomorrow on 𝟐𝟕-𝟎𝟔-𝟐𝟎𝟐𝟒.#Kalki2898AD @SrBachchan @ikamalhaasan #Prabhas @deepikapadukone @nagashwin7 @DishPatani @Music_Santhosh @VyjayanthiFilms @Kalki2898AD #Kalki2898ADonJune27 pic.twitter.com/xws41MNLQP
— Kalki 2898 AD (@Kalki2898AD) April 27, 2024
ਹਿੰਦੀ ਦੇ ਨਾਲ-ਨਾਲ ਇਹ ਫਿਲਮ ਤਾਮਿਲ, ਤੇਲਗੂ, ਮਲਿਆਲਮ, ਕੰਨੜ ਅਤੇ ਅੰਗਰੇਜ਼ੀ ਸਮੇਤ ਹੋਰ ਭਾਸ਼ਾਵਾਂ ‘ਚ ਵੀ ਰਿਲੀਜ਼ ਹੋਵੇਗੀ। ਇਹ ਫਿਲਮ ਪ੍ਰਭਾਸ ਲਈ ਕਾਫੀ ਅਹਿਮ ਸਾਬਤ ਹੋਣ ਵਾਲੀ ਹੈ ਕਿਉਂਕਿ ਪਿਛਲੇ ਸਾਲ ਉਨ੍ਹਾਂ ਦੀ ਫਿਲਮ ‘ਆਦਿਪੁਰਸ਼’ ਵੀ 600 ਕਰੋੜ ਦੇ ਬਜਟ ਨਾਲ ਬਣੀ ਸੀ, ਪਰ ਇਹ ਫਲਾਪ ਸਾਬਤ ਹੋਈ ਸੀ। ਜਦੋਂ ਕਿ ‘ਸਲਾਰ’ 590 ਕਰੋੜ ਰੁਪਏ ਦਾ ਕਾਰੋਬਾਰ ਕਰਨ ‘ਚ ਸਫਲ ਰਹੀ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .




