Khan Saab Support Palestinian: ਇਜ਼ਰਾਈਲ ਅਤੇ ਫਲਸਤੀਨੀ ਸਮੂਹ ਹਮਾਸ ਵਿਚਾਲੇ ਹੋਣ ਵਾਲੀ ਭਿਆਨਕ ਜੰਗ ਨੇ ਦੁਨੀਆ ਭਰ ਨੂੰ ਹਿੱਲਾ ਕੇ ਰੱਖ ਦਿੱਤਾ ਹੈ। ਇਸ ਦੌਰਾਨ ਇਜ਼ਰਾਈਲ ਅਤੇ ਫਲਸਤੀਨੀ ਵਿੱਚ ਮੌਜੂਦ ਕਈ ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ ਹੈ। ਇਜ਼ਰਾਈਲ ਅਤੇ ਫਲਸਤੀਨੀ ਸਮੂਹ ਹਮਾਸ ਵਿਚਾਲੇ ਹੋ ਰਹੀ ਇਸ ਭਿਆਨਕ ਜੰਗ ਦਾ ਖੌਫਨਾਕ ਮੰਜ਼ਰ ਸੋਸ਼ਲ ਮੀਡੀਆ ਉੱਪਰ ਵੇਖਣ ਨੂੰ ਮਿਲ ਰਿਹਾ ਹੈ। ਜਿਸ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ।

Khan Saab Support Palestinian
ਇਸ ਵਿਚਾਲੇ ਹੈਰਾਨੀ ਦੀ ਗੱਲ ਇਹ ਹੈ ਕਿ ਕਈ ਮਾਸੂਮ ਬੱਚੇ ਇਸ ਜੰਗ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਦੇ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੇ ਵੀਡੀਓ ਹਰ ਕਿਸੇ ਦੀਆਂ ਅੱਖਾਂ ਨਮ ਕਰ ਰਹੇ ਹਨ। ਇਸ ਵਿਚਾਲੇ ਪੰਜਾਬੀ ਗਾਇਕ ਖਾਨ ਸਾਬ੍ਹ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਵੇਖ ਤੁਹਾਡੀਆਂ ਅੱਖਾਂ ਵੀ ਨਮ ਹੋ ਜਾਣਗੀਆਂ। ਪੰਜਾਬੀ ਗਾਇਕ ਨੇ ਆਪਣੇ ਸੋਸ਼ਲ਼ ਮੀਡੀਆ ਹੈਂਡਲ ਉੱਪਰ ਵੀਡੀਓ ਸ਼ੇਅਰ ਕੀਤਾ ਹੈ। ਇਸ ਨੂੰ ਸ਼ੇਅਰ ਕਰ ਉਨ੍ਹਾਂ ਇਜ਼ਰਾਈਲ ਅਤੇ ਫਲਸਤੀਨੀ ਸਮੂਹ ਹਮਾਸ ਵਿਚਾਲੇ ਹੋ ਰਹੀ ਜੰਗ ਉੱਪਰ ਦੁੱਖ ਜਤਾਇਆ ਹੈ। ਇਸਦੇ ਨਾਲ ਹੀ ਪੰਜਾਬੀ ਗਾਇਕ ਨੇ ਕੁਝ ਅਜਿਹੇ ਵੀਡੀਓ ਵੀ ਸ਼ੇਅਰ ਕੀਤੇ ਜਿਸ ਵਿੱਚ ਬੱਚਿਆ ਉੱਪਰ ਹੁੰਦੇ ਜ਼ੁਲਮ ਨੂੰ ਵੇਖ ਤੁਹਾਡੀ ਵੀ ਰੂਹ ਕੰਬ ਜਾਵੇਗੀ।
View this post on Instagram
ਪੰਜਾਬੀ ਗਾਇਕ ਨੇ ਕਿਹਾ ਕਿ ਕਈ ਦੇਸ਼ ਫਲਸਤੀਨੀਆਂ ਦੇ ਸਮਰਥਨ ਵਿੱਚ ਵੀ ਹਨ। ਮੈਂ ਅਪੀਲ ਕਰਦਾ ਹਾਂ ਕਿ ਸਰਕਾਰ ਵੀ ਇਸ ਵਿੱਚ ਉਨ੍ਹਾਂ ਲਈ ਮਦਦ ਦਾ ਹੱਥ ਵਧਾਵੇ। ਦੱਸ ਦੇਈਏ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਵੀਡੀਓਜ਼ ‘ਤੇ ਕਈ ਲੋਕਾਂ ਵੱਲੋਂ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ। ਕੁਝ ਲੋਕਾਂ ਵੱਲੋਂ ਇਸ ਨੂੰ ਬੇਰਹਿਮ ਕਾਰਾ ਦੱਸਿਆ ਹੈ। ਇਸ ਵੀਡੀਓ ਉੱਪਰ ਇੱਕ ਪ੍ਰਸ਼ੰਸਕ ਨੇ ਕਮੈਂਟ ਕਰਦੇ ਹੋਏ ਲਿਖਿਆ, ਤੁਸੀ ਇਸ ਲਈ ਆਪਣੀ ਆਵਾਜ਼ ਚੁੱਕੀ, ਕਿਤੇ ਤੁਹਾਡਾ ਨਾ ਅਕਾਊਂਟ ਬੰਦ ਹੋ ਜਾਏ।



