ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਹੁਣ ਇੱਕ ਬਟਨ ਦਬਾਉਣ ‘ਤੇ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਉਪਲਬਧ ਹੋਵੇਗੀ। ਮਹਾਂਨਗਰ ਵਿੱਚ 10 ਕੇਅਰ ਸਟੇਸ਼ਨ ਖੋਲ੍ਹੇ ਗਏ ਹਨ। ਇਨ੍ਹਾਂ ਸਟੇਸ਼ਨਾਂ ‘ਤੇ ਇਕ ਵਿਸ਼ੇਸ਼ ਬਟਨ ਲਗਾਇਆ ਜਾਵੇਗਾ, ਜਿਸ ਨੂੰ ਕੋਈ ਵੀ ਵਿਅਕਤੀ, ਖਾਸ ਤੌਰ ‘ਤੇ ਲੜਕੀਆਂ ਜਾਂ ਔਰਤਾਂ, ਮੁਸੀਬਤ ਦੇ ਸਮੇਂ ਦਬਾ ਸਕਦਾ ਹੈ। ਇਹ ਬਟਨ ਪੁਲਿਸ ਕੰਟਰੋਲ ਰੂਮ ਨਾਲ ਜੁੜਿਆ ਹੋਵੇਗਾ।

10 care stations have been opened
ਮੁਸਿਮਤ ਦੇ ਸਮੇਂ ਜਿਵੇਂ ਹੀ ਕੋਈ ਵਿਅਕਤੀ ਬਟਨ ਦੀ ਵਰਤੋਂ ਕਰੇਗਾ ‘ਤਾਂ ਤੁਰੰਤ ਪੁਲਿਸ ਕੰਟਰੋਲ ਰੂਮ ਦੇ ਆਪਰੇਟਰ ਦੇ ਨੇੜੇ ਸਾਇਰਨ ਵੱਜੇਗਾ। ਕੇਅਰ ਸੈਂਟਰ ਦੇ ਨੇੜੇ ਜੋ ਵੀ ਪੀਸੀਆਰ ਸਕੁਐਡ ਮੌਜੂਦ ਹੋਵੇਗਾ ਉਹ ਬਟਨ ਦਬਾਉਣ ਵਾਲੇ ਵਿਅਕਤੀ ਦੀ ਮਦਦ ਲਈ ਪਹੁੰਚ ਜਾਵੇਗਾ। ਦੇਰ ਰਾਤ ਤੱਕ ਦਫ਼ਤਰਾਂ ਆਦਿ ਵਿੱਚ ਸ਼ਿਫਟਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਮਿਲੇਗਾ। ਪੁਲਿਸ ਅਧਿਕਾਰੀ ਸ਼ਹਿਰ ਵਿੱਚ ਇਸ ਸਹੂਲਤ ਦੀ ਸ਼ੁਰੂਆਤ ਸਬੰਧੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ।

10 care stations have been opened
ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਕੇਅਰ ਸਟੇਸ਼ਨ ਦਾ ਮਤਲਬ ਹੈ ਕੁਨੈਕਟ ਆਫ ਅਸਿਸਟੈਂਸ ਐਂਡ ਰਿਲੀਫ ਐਮਰਜੈਂਸੀ। ਜਨਤਕ ਸੁਰੱਖਿਆ ਲਈ ਕੇਅਰ ਸਟੇਸ਼ਨ ਬਣਾਏ ਗਏ ਹਨ। ਇਹ ਸਟੇਸ਼ਨ ਡੀਜੀਪੀ ਗੌਰਵ ਯਾਦਵ ਦੀ ਅਗਵਾਈ ਵਿੱਚ ਖੋਲ੍ਹੇ ਗਏ ਹਨ। ਜੇਕਰ ਕੋਈ ਵਿਅਕਤੀ ਮੁਸੀਬਤ ਵਿੱਚ ਹੈ ਜਾਂ ਕਿਸੇ ਮੁਸੀਬਤ ਬਾਰੇ ਪੁਲਿਸ ਨੂੰ ਸੂਚਿਤ ਕਰਨਾ ਚਾਹੁੰਦਾ ਹੈ ਤਾਂ ਉਹ ਬਟਨ ਦਬਾ ਸਕਦਾ ਹੈ।

10 care stations have been opened
ਕੰਟਰੋਲ ਰੂਮ ਤੋਂ ਲਾਈਵ ਵੀਡੀਓ ਕੇਅਰ ਸਟੇਸ਼ਨ ‘ਤੇ ਸੂਚਨਾ ਦੇਣ ਵਾਲੇ ਤੱਕ ਪਹੁੰਚ ਜਾਵੇਗੀ। ਜਿਸ ਤੋਂ ਬਾਅਦ ਪੁਲਿਸ ਦੀ ਪੈਟਰੋਲਿੰਗ ਪਾਰਟੀ ਤੁਰੰਤ ਮੌਕੇ ‘ਤੇ ਪਹੁੰਚ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੇਗੀ। ਕੇਅਰ ਸਟੇਸ਼ਨ ਨੂੰ ਬੂਥ ਵਾਂਗ ਬਣਾਇਆ ਗਿਆ ਹੈ। ਇਸ ਵਿੱਚ ਲਾਈਵ ਕੈਮਰਾ, ਮਾਈਕ ਅਤੇ ਸਪੀਕਰ ਹੈ। ਜੇਕਰ ਕੋਈ ਵਿਅਕਤੀ ਮੁਸੀਬਤ ਦੇ ਸਮੇਂ ਕੇਅਰ ਸਟੇਸ਼ਨ ‘ਤੇ ਬਟਨ ਦਬਾਏਗਾ ਤਾਂ ਉਸ ਦੀ ਲੋਕੇਸ਼ਨ, ਵੀਡੀਓ ਅਤੇ ਆਵਾਜ਼ ਸਿੱਧੇ ਪੁਲਿਸ ਕੰਟਰੋਲ ਰੂਮ ‘ਚ ਬੈਠੇ ਆਪਰੇਟਰ ਨੂੰ ਭੇਜ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : CI ਫ਼ਿਰੋਜ਼ਪੁਰ ਨੇ ਪਾਕਿ ਤੋਂ ਆਈ 84 ਕਰੋੜ ਦੀ ਹੈਰੋਇਨ ਫੜੀ, 2 ਭਾਰਤੀ ਤਸਕਰ ਵੀ ਕਾਬੂ
ਉੱਥੋਂ ਆਪਰੇਟਰ ਨਜ਼ਦੀਕੀ ਕੇਅਰ ਸਟੇਸ਼ਨ ਦੇ ਪੀਸੀਆਰ ਸਕੁਐਡ ਨੂੰ ਲੋਕੇਸ਼ਨ ਭੇਜੇਗਾ ਅਤੇ ਉਨ੍ਹਾਂ ਨੂੰ ਸੂਚਿਤ ਕਰੇਗਾ। ਜੇਕਰ ਕਿਸੇ ਸਕੂਲੀ ਵਿਦਿਆਰਥੀ ਨੂੰ ਕੋਈ ਸਮੱਸਿਆ ਹੈ ਤਾਂ ਉਹ ਵੀ ਇਸ ਕੇਅਰ ਸਟੇਸ਼ਨ ਦੀ ਖੁੱਲ੍ਹ ਕੇ ਵਰਤੋਂ ਕਰ ਸਕਦਾ ਹੈ। ਕਮਿਸ਼ਨਰ ਮਨਦੀਪ ਸਿੱਧੂ ਅਨੁਸਾਰ ਸ਼ਹਿਰ ਵਿੱਚ 100 ਤੋਂ ਵੱਧ ਪੀਸੀਆਰ ਦਸਤੇ ਤਾਇਨਾਤ ਹਨ। ਕੰਟਰੋਲ ਰੂਮ ਨਾਲ ਲਗਭਗ 500 ਤੋਂ 600 ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਹਨ।
ਕੇਅਰ ਸਟੇਸ਼ਨ ਦੀ ਨਿਗਰਾਨੀ ਲਈ ਵੀ ਸੀ.ਸੀ.ਟੀ.ਵੀ ਕੈਮਰਾ ਲਗਾਇਆ ਗਿਆ ਹੈ ਤਾਂ ਜੋ ਪੁਲਿਸ ਬਟਨ ਦਬਾ ਕੇ ਮਦਦ ਮੰਗਣ ਵਾਲੇ ਵਿਅਕਤੀ ਦੀ ਪਛਾਣ ਕਰ ਸਕੇ। ਇਹ ਕੇਅਰ ਸਟੇਸ਼ਨ ਲੁਧਿਆਣਾ ਦੇ ਕਿਪਸ ਮਾਰਕੀਟ, ਘੰਟਾ ਘਰ, ਘੁਮਾਰ ਮੰਡੀ, ਭੂਰੀਵਾਲਾ ਗੁਰਦੁਆਰਾ, ਗਿੱਲ ਚੌਕ, ਫਿਰੋਜ਼ਗਾਂਧੀ ਮਾਰਕੀਟ, ਸਮਰਾਲਾ ਚੌਕ, ਜਲੰਧਰ ਬਾਈਪਾਸ, ਬੱਸ ਸਟੈਂਡ, ਕ੍ਰਿਸ਼ਨਾ ਮੰਦਿਰ ਨੇੜੇ ਬਣਾਏ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: