1052 new corona : ਕੋਰੋਨਾ ਪੂਰੇ ਦੇਸ਼ ਵਿਚ ਕਹਿਰ ਢਾਹ ਰਿਹਾ ਹੈ। ਲੁਧਿਆਣਾ ਵਿਚ ਆਏ ਦਿਨ ਬਹੁਤ ਵੱਡੀ ਗਿਣਤੀ ‘ਚ ਕੇਸ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟਿਆਂ ਵਿਚਕੋਰੋਨਾ ਦੇ 1052 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਤੇ ਇਸ ਦੇ ਨਾਲ ਹੀ 15 ਮੌਤਾਂ ਹੋਈਆਂ। ਲੁਧਿਆਣਾ ਵਿਚ ਹੁਣ ਤੱਕ 970652 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ RTPCR 678454, ਐਂਟੀਜਨ 280275, ਟਰੂਨੈਟ ਦੇ 11923 ਹਨ। ਅੱਜ ਪਾਜੀਟਿਵ ਪਾਏ ਗਏ ਕੇਸਾਂ ਵਿਚੋਂ 952 ਜਿਲ੍ਹਾ ਲੁਧਿਆਣਾ ਤੋਂ ਅਤੇ 100 ਸੈਂਪਲਾਂ ਦੀ ਰਿਪੋਰਟ ਬਾਹਰਲੇ ਰਾਜਾਂ ਨਾਲ ਸਬੰਧਤ ਹੈ।
ਪਾਜੀਟਿਵ ਕੇਸਾਂ ਦੇ ਸੰਪਰਕ ਵਿਚ ਆਏ ਵਿਅਕਤੀ 84, ਓ. ਪੀ. ਡੀ. 105, ਆਈ. ਐੱਲ. ਆਈ. (ਫਲੂ ਕਾਰਨਰ) 488, ਏ. ਐੱਨ. ਸੀ.2, ਪੁਲਿਸ-1, ਹੈਲਥ ਕੇਅਰ ਵਰਕਰ-10, SARI-6, ਅੰਡਰ ਟ੍ਰਾਇਲ-13, ਇੰਟਰ ਸਟੇਟ ਟ੍ਰੈਵਲਰ-1, ਟ੍ਰੇਸਿੰਗ ਇਨ ਪ੍ਰੋਸੈਸ 243 ਹਨ। ਜਿਲ੍ਹਾ ਲੁਧਿਆਣਾ ਵਿਚ ਕੋਰੋਨਾ ਕੇਸਾਂ ਦੀ ਗਿਣਤੀ 52444 ਤੱਕ ਜਾ ਪੁੱਜੀ ਹੈ। ਪਾਜੀਟਿਵ ਕੇਸਾਂ ਦੀ ਗਿਣਤੀ 7690 ਤੱਕ ਜਾ ਪੁੱਜੀ ਹੈ। ਕੋਰੋਨਾ ਨਾਲ 15 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਿਨ੍ਹਾਂ ਵਿਚੋਂ 15 ਜਿਲ੍ਹਾ ਲੁਧਿਆਣਾ ਤੋਂ, 2 ਜਿਲ੍ਹਾ ਜਲੰਧਰ ਤੋਂ ਤੇ 1 ਜਿਲ੍ਹਾ ਮੁਕਤਸਰ ਨਾਲ ਸਬੰਧਤ ਹਨ। ਲੁਧਿਆਣਾ ਵਿਚ ਹੁਣ ਤੱਕ ਕੋਰੋਨਾ ਨਾਲ 1337 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਬਾਹਰਲੇ ਰਾਜਾਂ ਤੋਂ ਮੌਤਾਂ ਦੀ ਗਿਣਤੀ 682 ਹੈ। 4271 ਆਰ. ਟੀ. ਪੀ. ਸੀ. ਆਰ. ਸੈਂਪਲ ਟੈਸਟ ਲਈ ਭੇਜੇ ਜਾ ਚੁੱਕੇ ਹਨ ਜਿਲ੍ਹਾ ਪ੍ਰਸ਼ਾਸਨ ਵੱਲੋਂ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ, ਮਾਸਕ ਪਹਿਨ ਕੇ ਰੱਖੋ, ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨ ਤੇ ਬਿਨਾਂ ਕਿਸੇ ਕਾਰਨ ਤੋਂ ਘਰਾਂ ਤੋਂ ਬਾਹਰ ਨਿਕਲਣ।
ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਜ਼ਿਲ੍ਹੇ ਦੇ ਵਸਨੀਕਾਂ ਨੂੰ ਆਉਣ ਵਾਲੇ 14 ਦਿਨ ਜ਼ਿਆਦਾ ਘਾਤਕ ਹਨ। ਉਨ੍ਹਾਂ ਨੇ ਕੋਰੋਨਾ ਦੀ ਦੂਜੀ ਵੇਵ ਨਾਲ ਲੜਨ ਲਈ ਲੋਕਾਂ ਨੂੰ ਜ਼ਿਆਦਾ ਜਾਗਰੂਕ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਤੀਜੇ ਪੱਧਰ ਦੇ ਮਰੀਜ਼ਾਂ ਵਿੱਚ ਅਚਾਨਕ ਵਾਧੇ ਦੇ ਨਾਲ, ਜਿਨ੍ਹਾਂ ਨੂੰ ਵੈਂਟੀਲੇਟਰ ਸਹਾਇਤਾ ਦੀ ਲੋੜ ਪੈਂਦੀ ਹੈ ਅਤੇ ਐਨਸੀਆਰ, ਰਾਜਸਥਾਨ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਦੇ ਹੋਰ ਹਿੱਸਿਆਂ ਸਮੇਤ ਹੋਰ ਰਾਜਾਂ ਦੇ ਮਰੀਜ਼ਾਂ ਦੀ ਆਮਦ ਦੀ ਲੋੜ ਹੈ। ਜ਼ਿਲ੍ਹਾ ਪ੍ਰਸ਼ਾਸਨ ਹਰ ਰੋਜ਼ ਲੁਧਿਆਣਾ ਦੇ ਹਸਪਤਾਲਾਂ ਨੂੰ 3600 ਆਕਸੀਜਨ ਸਿਲੰਡਰ ਸਪਲਾਈ ਕਰ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰ ਸਿਸਟਮ ਦੀਆਂ ਆਪਣੀਆਂ ਆਪਣੀਆਂ ਸੀਮਾਵਾਂ ਹੁੰਦੀਆਂ ਹਨ ਅਤੇ ਜੇ ਲੋਕ ਕੋਵਿਡ ਪ੍ਰੋਟੋਕੋਲ ਪ੍ਰਤੀ ਅਣਗਹਿਲੀ ਕਰਦੇ ਰਹਿਣਗੇ ਤਾਂ ਲੁਧਿਆਣਾ ਵਿਚ ਵੀ ਦਿੱਲੀ ਤੇ ਮੁੰਬਈ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਕਿਨਾਰੇ ‘ਤੇ ਬੈਠੇ ਹਾਂ ਅਤੇ ਇਥੇ ਰੋਜ਼ਾਨਾ 13-14 ਮੌਤਾਂ ਦੀ ਰਿਪੋਰਟ ਦੇ ਨਾਲ ਸਥਿਤੀ ਪਹਿਲਾਂ ਤੋਂ ਕਾਫੀ ਗੰਭੀਰ ਹੈ।