ਜੇ ਤੁਸੀਂ ਵੀ ਟੈਟੂ ਬਣਵਾਉਣ ਦੇ ਸ਼ੌਕੀਨ ਹੋ ਤਾਂ ਹੋ ਜਾਓ ਸਾਵਧਾਨ। ਬਨਾਰਸ ‘ਚ ਟੈਟੂ ਬਣਾਉਣ ਤੋਂ ਬਾਅਦ 12 ਲੋਕ ਐੱਚ.ਆਈ.ਵੀ. ਪੌਜ਼ੀਟਿਵ ਪਾਏ ਗਏ। ਰਿਪੋਰਟਾਂ ਮੁਤਾਕ ਪੰਡਿਤ ਦੀਨਦਿਆਲ ਉਪਾਧਿਆਏ ਜ਼ਿਲ੍ਹਾ ਹਸਪਤਾਲ ਵਿੱਚ ਦੋ ਮਹੀਨਿਆਂ ਦੇ ਅੰਦਰ ਕੀਤੀ ਗਈ ਜਾਂਚ ਵਿੱਚ 10 ਨੌਜਵਾਨ ਅਤੇ 2 ਲੜਕੀਆਂ ਐਚਆਈਵੀ ਪਾਜ਼ੀਟਿਵ ਮਿਲੀਆਂ ਹਨ। ਇਨ੍ਹਾਂ ਵਿੱਚੋਂ ਇੱਕ ਐੱਮਬੀਬੀਐੱਸ ਦੀ ਵਿਦਿਆਰਥਣ ਹੈ।
ਹਸਪਤਾਲ ਦੇ ਐਂਟੀ ਰੈਟਰੋ ਵਾਇਰਲ ਟਰੀਟਮੈਂਟ ਸੈਂਟਰ ਦੀ ਡਾਕਟਰ ਪ੍ਰੀਤੀ ਅਗਰਵਾਲ ਮੁਤਾਬਕ ਨੌਜਵਾਨਾਂ ਵਿੱਚ ਇਨਫੈਕਸ਼ਨ ਹੋਣ ਦਾ ਕਾਰਨ ਇਨਫੈਕਟਿਡ ਸੂਈਆਂ ਤੋਂ ਟੈਟੂ ਬਣਾਉਣਾ ਹੈ।
ਡਾ. ਪ੍ਰੀਤੀ ਨੇ ਦੱਸਿਆ ਕਿ ਇਨ੍ਹਾਂ ਸਾਰੇ ਨੌਜਵਾਨਾਂ ਨੇ ਹਾਲ ਹੀ ਵਿੱਚ ਟੈਟੂ ਬਣਵਾਇਆ ਸੀ। ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਲਗਾਤਾਰ ਬੁਖਾਰ ਅਤੇ ਕਮਜ਼ੋਰੀ ਦੀ ਸ਼ਿਕਾਇਤ ਹੋਣ ਲੱਗੀ। ਜਾਂਚ ਤੋਂ ਬਾਅਦ ਰਿਪੋਰਟ ਪਾਜ਼ੀਟਿਵ ਆਈ ਹੈ। ਕਾਊਂਸਲਿੰਗ ‘ਚ ਪਤਾ ਲੱਗਾ ਕਿ ਇਨ੍ਹਾਂ ਲੋਕਾਂ ਨੇ ਮੇਲੇ ਜਾਂ ਫੇਰੀ ਵਾਲੇ ਤੋਂ ਟੈਟੂ ਬਣਵਾਏ ਸਨ। ਨੀਡਲ ਇਨਫੈਕਟਿਡ ਹੋਣ ਕਰਕੇ ਇਨਫੈਕਸ਼ਨ ਫੈਲ ਗਿਆ।
ਪਿੰਡ ਬੜਗਾਓਂ ਦੇ ਇੱਕ 20 ਸਾਲਾ ਨੌਜਵਾਨ ਨੇ ਪਿੰਡ ਵਿੱਚ ਲੱਗੇ ਮੇਲੇ ਵਿੱਚ ਆਪਣੇ ਹੱਥ ‘ਤੇ ਟੈਟੂ ਬਣਵਾਇਆ ਸੀ। ਕੁਝ ਮਹੀਨਿਆਂ ਬਾਅਦ ਉਸ ਦੀ ਸਿਹਤ ਵਿਗੜ ਗਈ। ਪਹਿਲਾਂ ਬੁਖਾਰ ਆਇਆ, ਫਿਰ ਕਮਜ਼ੋਰੀ ਸ਼ੁਰੂ ਹੋ ਗਈ। ਉਸ ਨੇ ਸਾਰੇ ਡਾਕਟਰਾਂ ਨੂੰ ਦਿਖਾਇਆ ਪਰ ਰਾਹਤ ਨਹੀਂ ਮਿਲੀ। ਬਾਅਦ ਵਿੱਚ ਉਸ ਦੇ ਐੱਚਆਈਵੀ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ। ਦਰਅਸਲ, ਉਸ ਦੀ ਇਹ ਹਾਲਤ ਇਨਫੈਕਟਿਡ ਸੂਈ ਨਾਲ ਟੈਟੂ ਬਣਵਾਉਣ ਕਾਰਨ ਹੋਈ ਹੈ।
ਇਹ ਵੀ ਪੜ੍ਹੋ : ‘ਕਾਂਗਰਸੀ ਡਾਕੂ ਲੱਗਦੇ ਨੇ’- ਕਾਲੇ ਕੱਪੜਿਆਂ ‘ਚ ਪ੍ਰਦਰਸ਼ਨ ‘ਤੇ BJP ਦਾ ਤੰਜ
ਇਸੇ ਤਰ੍ਹਾਂ ਨਾਗਵਾਨ ਦੀ ਇਕ ਲੜਕੀ ਦਾ ਮਾਮਲਾ ਸਾਹਮਣੇ ਆਇਆ ਹੈ। ਕੁੜੀ ਨੇ ਇੱਕ ਫੇਰੀ ਵਾਲੇ ਤੋਂ ਟੈਟੂ ਬਣਵਾਇਆ ਸੀ। ਕੁਝ ਦਿਨਾਂ ਬਾਅਦ ਉਸ ਦੀ ਹਾਲਤ ਵਿਗੜਨ ਲੱਗੀ। ਜਾਂਚ ਕਰਨ ‘ਤੇ ਪਤਾ ਲੱਗਾ ਕਿ ਉਹ ਐੱਚ.ਆਈ.ਵੀ. ਪੌਜ਼ੀਟਿਵ ਹੈ।
ਡਾਕਟਰ ਪ੍ਰੀਤੀ ਅਗਰਵਾਲ ਦਾ ਕਹਿਣਾ ਹੈ ਕਿ ਇਨ੍ਹਾਂ ਸਾਰੇ ਲੋਕਾਂ ਦੀ ਪ੍ਰੇਸ਼ਾਨੀ ਦਾ ਕਾਰਨ ਇਨਫੈਕਟਿਡ ਨੀਡਲਸ ਨਾਲ ਟੈਟੂ ਬਣਵਾਉਣਾ ਹੈ। ਦਰਅਸਲ ਜਿਸ ਸੂਈ ਨਾਲ ਟੈਟੂ ਬਣਵਾਇਆ ਜਾਂਦਾ ਹੈ, ਉਹ ਬਹੁਤ ਮਹਿੰਗੀ ਹੁੰਦੀ ਹੈ। ਟੈਟੂ ਬਣਾਉਣ ਤੋਂ ਬਾਅਦ ਉਸ ਸੂਈ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ ਪਰ ਜ਼ਿਆਦਾ ਪੈਸਾ ਕਮਾਉਣ ਦੀ ਚਾਹਤ ਵਿਚ ਕਲਾਕਾਰ ਸੂਈ ਨਾਲ ਇਕ ਤੋਂ ਵੱਧ ਟੈਟੂ ਬਣਾਉਂਦੇ ਹਨ।
ਵੀਡੀਓ ਲਈ ਕਲਿੱਕ ਕਰੋ -: