19 deaths from : ਪੰਜਾਬ ‘ਚ ਕੋਰੋਨਾ ਦਾ ਕਹਿਰ ਇੱਕ ਵਾਰ ਫਿਰ ਤੋਂ ਵਧ ਰਿਹਾ ਹੈ। ਰੋਜ਼ਾਨਾ ਵੱਡੀ ਗਿਣਤੀ ‘ਚ ਨਵੇਂ ਕੇਸ ਸਾਹਮਣੇ ਆ ਰਹੇ ਹਨ। ਹੁਣ ਤੱਕ ਲਗਭਗ 3365119 ਵਿਅਕਤੀਆਂ ਦੇ ਸੈਂਪਲ ਸੂਬੇ ਭਰ ਤੋਂ ਲਏ ਜਾ ਚੁੱਕੇ ਹਨ। ਅੱਜ ਦੇ ਦਿਨ 12448 ਸੈਂਪਲ ਟੈਸਟ ਲਈ ਭੇਜੇ ਗਏ। ਪੰਜਾਬ ‘ਚ ਐਕਟਿਵ ਕੇਸਾਂ ਦੀ ਗਿਣਤੀ 7604 ਤੱਕ ਜਾ ਪੁੱਜਾ ਹੈ। 168 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ। 16 ਵੈਂਟੀਲੇਟਰ ‘ਤੇ ਹਨ ਤੇ ਗੰਭੀਰ ਹਾਲਤ ‘ਚ ਹਨ। ਸੂਬੇ ‘ਚ ਕੋਰੋਨਾ ਨਾਲ ਹੁਣ ਤੱਕ 4934 ਮੌਤਾਂ ਹੋ ਚੁੱਕੀਆਂ ਹਨ। 144301 ਮਰੀਜ਼ਾਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਮਿਲ ਚੁੱਕੀ ਹੈ।
ਕੋਰੋਨਾ ਨਾਲ ਅੱਜ ਪੂਰੇ ਪੰਜਾਬ ‘ਚ 19 ਮੌਤਾਂ ਹੋਈਆਂ ਜਿਨ੍ਹਾਂ ‘ਚੋਂ ਅੰਮ੍ਰਿਤਸਰ ਤੇ ਜਲੰਧਰ ਤੋਂ 4, ਹੁਸ਼ਿਆਰਪੁਰ ਤੇ ਲੁਧਿਆਣੇ ਤੋਂ 3,ਫਾਜ਼ਿਲਕਾ, ਐੱਸ. ਏ. ਐੱਸ. ਨਗਰ, ਮੁਕਤਸਰ, ਪਠਾਨਕੋਟ ਤੇ ਪਟਿਆਲੇ ਤੋਂ 1-1 ਵਿਅਕਤੀ ਦੀ ਮੌਤ ਹੋ ਗਈ। 886 ਮਰੀਜ਼ ਜਿਨ੍ਹਾਂ ਨੂੰ ਡਿਸਚਾਰਜ ਕੀਤਾ ਗਿਆ ਉਨ੍ਹਾਂ ‘ਚੋਂ ਲੁਧਿਆਣੇ ਤੋਂ 95, ਜਲੰਧਰ ਤੋਂ 158, ਪਟਿਆਲੇ ਤੋਂ 55, ਐੱਸ. ਏ. ਐੱਸ. ਨਗਰ ਤੋਂ 280, ਅੰਮ੍ਰਿਤਸਰ ਤੋਂ 42, ਗੁਰਦਾਸਪੁਰ ਤੋਂ 15, ਬਠਿੰਡਾ ਤੋਂ 38, ਹੁਸ਼ਿਆਰਪੁਰ ਤੋਂ 25, ਫਿਰੋਜ਼ਪੁਰ ਤੋਂ 8, ਪਠਾਨਕੋਟ ਤੋਂ 33, ਸੰਗਰੂਰ ਤੋਂ 12, ਕਪੂਰਥਲਾ ਤੋਂ 12, ਫਰੀਦਕੋਟ ਤੋਂ 13, ਮੁਕਤਸਰ ਤੋਂ 16, ਫਾਜ਼ਿਲਕਾ ਤੋਂ 21, ਮੋਗੇ ਤੋਂ 18, ਰੋਪੜ ਤੋਂ 6, ਫਤਿਹਗੜ੍ਹ ਸਾਹਿਬ ਤੋਂ 14, ਐੱਸ. ਬੀ. ਐੱਸ. ਨਗਰ ਤੋਂ 15 ਤੇ ਮਾਨਸੇ ਤੋਂ 10 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ।
ਪੰਜਾਬ ‘ ਅੱਜ ਸਭ ਤੋਂ ਵੱਧ ਕੋਰੋਨਾ ਕੇਸ ਜਿਲ੍ਹਾ ਐੱਸ. ਏ. ਐੱਸ. ਨਗਰ ਤੋਂ 148 ਸਾਹਮਣੇ ਆਏ। ਇਸੇ ਤਰ੍ਹਾਂ ਜਲੰਧਰ ਤੋਂ 136, ਲੁਧਿਆਣੇ ਤੋਂ 75 ਕੇਸ ਪਾਏ ਗਏ। ਇਸੇ ਅਧੀਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਪੱਤਰ ਲਿਖਿਆ ਹੈ। ਪੱਤਰ ਰਾਹੀਂ, ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਟੀਕੇ ਦੀ ਵੰਡ ਦੇ ਮਾਮਲੇ ‘ਚ ਪੰਜਾਬ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਕਿਉਂਕਿ ਇੱਥੇ ਰਾਜ ਵਿੱਚ ਉੱਚ ਪੱਧਰ ਦੀਆਂ ਬੀਮਾਰੀਆਂ ਅਤੇ ਉਮਰ ਦੇ ਕਾਰਨ ਮੌਤ ਦੀ ਦਰ ਵਧੇਰੇ ਹੈ। ਕੋਵਿਡ 19 ਦੇ ਅੰਕੜੇ ਦੱਸਦੇ ਹਨ ਕਿ ਪੰਜਾਬ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 1 ਲੱਖ 56 ਹਜ਼ਾਰ 226 ਮਾਮਲੇ ਸਾਹਮਣੇ ਆ ਚੁੱਕੇ ਹਨ। ਹਾਲਾਂਕਿ, 4915 ਲੋਕਾਂ ਦੀ ਮੌਤ ਹੋ ਚੁੱਕੀ ਹੈ। ਐਤਵਾਰ ਨੂੰ ਸੂਬੇ ‘ਚ 802 ਨਵੇਂ ਮਰੀਜ਼ ਪਾਏ ਗਏ।