ਅੰਮ੍ਰਿਤਸਰ ਦੇ ਗੋਲਡਨ ਗੇਟ ‘ਤੇ STF ਜਲੰਧਰ ਰੇਂਜ ਵੱਲੋਂ ਦੋ ਮੁਲਜ਼ਮਾਂ ਨੂੰ 700 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। ਉਨ੍ਹਾਂ ਨਾਲ ਮੌਜੂਦ ਤੀਜਾ ਮੁਲਜ਼ਮ ਗੱਡੀ ਲੈ ਕੇ ਫ਼ਰਾਰ ਹੋ ਗਿਆ। ਜਲੰਧਰ STF ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕੀਤੀ। STF ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਲੰਧਰ STF ਨੂੰ ਸੂਚਨਾ ਮਿਲੀ ਸੀ ਕਿ ਦੇਰ ਰਾਤ ਤਿੰਨ ਮੁਲਜ਼ਮ ਗੋਲਡਨ ਗੇਟ ਸਥਿਤ ਇਕ ਫਾਰਮ ਹਾਊਸ ਦੇ ਸਾਹਮਣੇ ਹੈਰੋਇਨ ਦੀ ਖੇਪ ਸਪਲਾਈ ਕਰਨ ਲਈ ਖੜ੍ਹੇ ਹਨ। ਜਿਸ ‘ਤੇ STF ਨੇ ਕਾਰਵਾਈ ਕਰਦੇ ਹੋਏ ਟੀਮ ਨਾਲ ਪਹਿਲਾਂ ਸੜਕ ‘ਤੇ ਜਾਮ ਲਗਾਇਆ ਅਤੇ ਫਿਰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।ਪਹਿਲਾਂ ਮੁਲਜ਼ਮਾਂ ਤੋਂ ਸ਼ੱਕ ਦੇ ਆਧਾਰ ’ਤੇ ਪੁੱਛਗਿੱਛ ਕੀਤੀ ਗਈ ਅਤੇ ਫਿਰ ਉਨ੍ਹਾਂ ਦੀ ਤਲਾਸ਼ੀ ਲਈ ਗਈ।
ਇਹ ਵੀ ਪੜ੍ਹੋ : ਪੰਜਾਬ ਰੋਡਵੇਜ਼ ਦੇ ਡ੍ਰਾਈਵਰ ਨਾਲ ਅਣਪਛਾਤਿਆਂ ਨੇ ਕੀਤਾ ਵੱਡਾ ਕਾ.ਰਾ, ਡਿਊਟੀ ਮਗਰੋਂ ਪਿੰਡ ਜਾ ਰਿਹਾ ਸੀ ਵਾਪਸ
ਤਲਾਸ਼ੀ ਵਿਚ ਇਕ ਦੋਸ਼ੀ ਸਾਹਿਲ ਗਿੱਲ ਕੋਲੋਂ 400 ਗ੍ਰਾਮ ਹੈਰੋਇਨ ਅਤੇ ਦੂਜੇ ਦੋਸ਼ੀ ਗੈਬਰਿਅਲ ਕੋਲੋਂ 300 ਗ੍ਰਾਮ ਹੈਰੋਇਨ ਬਰਾਮਦ ਹੋਈ, ਜਦਕਿ ਇਕ ਦੋਸ਼ੀ ਗੋਪੀ ਕਾਰ ਵਿਚ ਫਰਾਰ ਹੋ ਗਿਆ। STF ਟੀਮ ਮੁਤਾਬਕ ਸਾਹਿਲ ਅਤੇ ਗੈਬਰਿਅਲ ਹੈਰੋਇਨ ਸਪਲਾਈ ਕਰਨ ਲਈ ਗੱਡੀ ਦੇ ਬਾਹਰ ਮੌਜੂਦ ਸਨ। ਉਸ ਕੋਲ ਰਾਜਸਥਾਨ ਨੰਬਰ ਆਈ 20 ਕਾਰ ਖੜ੍ਹੀ ਸੀ। ਜੋ ਪੁਲਿਸ ਪਾਰਟੀ ਨੂੰ ਦੇਖਦੇ ਹੀ ਭੱਜ ਗਿਆ।
ਵੀਡੀਓ ਲਈ ਕਲਿੱਕ ਕਰੋ –