2 killed 14 : ਪੰਜਾਬ ਦੇ ਜਿਲ੍ਹਾ ਮੋਗਾ ‘ਚ ਆਵਾਰਾ ਪਸ਼ੂਆਂ ਦੀ ਤਾਦਾਦ ਦਿਨ-ਬ-ਦਿਨ ਵਧਦੀ ਜਾ ਰਹੀ ਹੈ, ਜੋ ਆਏ ਦਿਨ ਹਾਦਸਿਆਂ ਦਾ ਕਾਰਨ ਬਣਦੇ ਜਾ ਰਹੇ ਹਨ। ਅੱਜ ਇਥੇ ਸਵੇਰੇ ਇੱਕ ਟੈਂਪੂ ਟ੍ਰੈਵਲ ਜਿਸ ‘ਚ ਲਗਭਗ 17 ਲੋਕ ਸਵਾਰ ਸਨ। ਉਹ ਸਾਹਮਣੇ ਤੋਂ ਆ ਰਹੇ ਆਵਾਰ ਪਸ਼ੂ ਨਾਲ ਟਕਰਾ ਜਾਣ ਕਾਰਨ ਬੇਕਾਬੂ ਹੋ ਗਿਆ ਅਤੇ ਵਾਹਨ ਫੁੱਟਪਾਥ ਨਾਲ ਟਕਰਾ ਕੇ ਪਲਟ ਗਿਆ।

ਟੈਂਪੂ ਟ੍ਰੈਵਲਰ ‘ਚ ਸਵਾਰ 17 ਲੋਕਾਂ ‘ਚੋਂ ਦੋ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੋਵੇਂ ਪਿਤਾ-ਪੁੱਤਰ ਸਨ ਜਦੋਂ ਕਿ 14 ਦੀ ਹਾਲਤ ਗੰਭੀਰ ਹੈ ਤੇ ਉਨ੍ਹਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਜ਼ਖਮੀਆਂ ‘ਚੋਂ 2 ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਬਬਲੂ ਕੁਮਾਰ ਤੇ ਉਸ ਦੇ ਪੁੱਤਰ ਚਾਂਦ ਦੇਵ ਵਜੋਂ ਹੋਈ ਹੈ। ਟੈਂਪੂ ਟ੍ਰੈਵਲਰ ‘ਚ ਸਵਾਰ ਸਾਰੇ ਲੋਕ ਬਿਹਾਰ ਨਾਲ ਸਬੰਧਤ ਸਨ।






















