389 new cases : ਕੋਰੋਨਾ ਦਾ ਪ੍ਰਕੋਪ ਘਟਣ ਦਾ ਨਾਂ ਨਹੀਂ ਲੈ ਰਿਹਾ। ਹਰ ਦੇਸ਼ ਵਾਇਰਸ ਵਿਰੁੱਧ ਵੈਕਸੀਨ ਲੱਭਣ ‘ਚ ਲੱਗਾ ਹੋਇਆ ਹੈ। ਪੰਜਾਬ ‘ਚ ਕੋਰੋਨਾ ਦਾ ਕਹਿਰ ਦਿਨੋ-ਦਿਨ ਵਧ ਰਿਹਾ ਹੈ। ਅੱਜ ਫਿਰ ਤੋਂ ਕੋਰੋਨਾ ਦੇ ਨਵੇਂ 289 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਸਭ ਤੋਂ ਵੱਧ ਕੇਸ ਐੱਸ. ਏ. ਐੱਸ. ਨਗਰ ਤੋਂ 49 ਸਾਹਮਣੇ ਆਏ ਹਨ, ਇਸੇ ਤਰ੍ਹਾਂ ਜਿਲ੍ਹਾ ਲੁਧਿਆਣਾ ਤੋਂ 39 ਤੇ ਪਟਿਆਲੇ ਤੋਂ 37 ਪਾਜੀਟਿਵ ਮਾਮਲੇ ਮਿਲੇ ਹਨ। ਕੋਰੋਨਾ ਨਾਲ ਅੱਜ ਸੂਬੇ ਤੋਂ 18 ਲੋਕਾਂ ਦੀ ਮੌਤ ਹੋ ਗਈ। ਲੁਧਿਆਣਾ, ਐੱਸ. ਏ. ਐੱਸ. ਨਗਰ ਤੋਂ 3-3, ਅੰਮ੍ਰਿਤਸਰ, ਮੁਕਤਸਰ ਤੇ ਹੁਸ਼ਿਆਰਪੁਰ ਤੋਂ 2-2, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਗੁਰਦਾਸਪੁਰ, ਜਲੰਧਰ, ਕਪੂਰਥਲਾ ਤੇ ਸੰਗਰੂਰ ਤੋਂ 1-1 ਮਰੀਜ਼ ਦੀ ਕੋਰੋਨਾ ਕਾਰਨ ਮੌਤ ਹੋ ਗਈ।
ਸੂਬੇ ‘ਚ ਕੋਰੋਨਾ ਦੇ ਹੁਣ ਤੱਕ 3712608 ਸੈਂਪਲ ਲਏ ਜਾ ਚੁੱਕੇ ਹਨ। ਅੱਜ 25494 ਸੈਂਪਲ ਲਏ ਗਏ। ਹੁਣ ਤੱਕ 163665 ਮਰੀਜ਼ ਪਾਜੀਟਿਵ ਪਾਏ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ 153382 ਨੂੰ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਮਿਲ ਚੁੱਕੀ ਹੈ। ਪੰਜਾਬ ‘ਚ ਕੋਰੋਨਾ ਪਾਜੀਟਿਵ ਕੇਸਾਂ ਦੀ ਗਿਣਤੀ 5053 ਤੱਕ ਜਾ ਪੁੱਜੀ ਹੈ। 133 ਆਕਸੀਜਨ ਸਪੋਰਟ ‘ਤੇ ਹਨ। 8 ਮਰੀਜ਼ਾਂ ਦੀ ਹਾਲਤ ਗੰਭੀਰ ਹੈ ਤੇ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਇਸ ਤਰ੍ਹਾਂ ਪੰਜਾਬ ‘ਚ ਹੁਣ ਤੱਕ 5230 ਮਰੀਜ਼ ਕੋਰੋਨਾ ਕਾਰਨ ਮੌਤ ਦੇ ਮੂੰਹ ‘ਚ ਜਾ ਚੁੱਕੇ ਹਨ।
624 ਮਰੀਜ਼ਾਂ ਨੂੰ ਸੂਬੇ ਦੇ ਵੱਖ-ਵੱਖ ਹਸਪਤਾਲ ਤੋਂ ਛੁੱਟੀ ਮਿਲੀ। ਲੁਧਿਆਣੇ ਤੋਂ 110, ਜਲੰਧਰ ਤੋਂ 67, ਪਟਿਆਲੇ ਤੋਂ 65, ਐੱਸ. ਏ. ਐ4ਸ. ਨਗਰ ਤੋਂ 90, ਅੰਮ੍ਰਿਤਸਰ ਤੋਂ 107, ਗੁਰਦਾਸਪੁਰ ਤੋਂ 14, ਬਠਿੰਡੇ ਤੋਂ 17, ਹੁਸ਼ਿਆਰਪੁਰ ਤੋਂ 11, ਫਿਰੋਜ਼ਪੁਰ ਤੋਂ 3, ਪਠਾਨਕੋਟ ਤੋਂ 30, ਸੰਗਰੂਰ ਤੋਂ 9, ਕਪੂਰਥਲੇ ਤੋਂ 22, ਫਰੀਦਕੋਟ ਤੋਂ 7, ਮੁਕਤਸਰ ਤੋਂ 7, ਫਾਜ਼ਿਲਕਾ ਤੋਂ 12, ਰੋਪੜ ਤੋਂ 25, ਫਤਿਹਗੜ੍ਹ ਸਾਹਿਬ ਤੋਂ 2, ਬਰਨਾਲੇ ਤੋਂ 5, ਤਰਨਤਾਰਨ ਤੋਂ 1, ਐੱਸ. ਬੀ. ਐੱਸ. ਨਗਰ ਤੋਂ 12 ਤੇ ਮਾਨਸੇ ਤੋਂ 8 ਮਰੀਜ਼ ਡਿਸਚਾਰਜ ਕੀਤੇ ਗਏ। ਪਰ ਬ੍ਰਿਟੇਨ ਵਿਖੇ ਹੁਣ ਕੋਰੋਨਾ ਦਾ ਨਵਾਂ ਰੂਪ ਦੇਖਣ ਨੂੰ ਮਿਲਿਆ ਹੈ ਜਿਸ ਕਰਕੇ ਚਿੰਤਾਵਾਂ ਹੋਰ ਵੀ ਵੱਧ ਗਈਆਂ ਹਨ।