444 corona cases : ਪੰਜਾਬ ‘ਚ ਕੋਰੋਨਾ ਦੇ ਕੇਸ ਰੋਜ਼ਾਨਾ ਵੱਡੀ ਗਿਣਤੀ ‘ਚ ਸਾਹਮਣੇ ਆ ਰਹੇ ਹਨ। ਅੱਜ 444 ਨਵੇਂ ਪਾਜੀਟਿਵ ਕੇਸਾਂ ਦੀ ਪੁਸ਼ਟੀ ਹੋਈ। ਹੁਣ ਤੱਕ ਪੂਰੇ ਸੂਬੇ ‘ਚ 3634626 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ। ਪਿਛਲੇ 24 ਘੰਟਿਆਂ ‘ਚ 25052 ਸੈਂਪਲ ਲਏ ਗਏ। ਹੁਣ ਤੱਕ 162270 ਵਿਅਕਤੀ ਕੋਰੋਨਾ ਪਾਜੀਟਿਵ ਪਾਏ ਗਏ ਹਨ ਜਿਨ੍ਹਾਂ ‘ਚੋਂ 151110 ਡਿਸਚਾਰਜ ਹੋ ਚੁੱਕੇ ਹਨ। ਫਿਲਹਾਲ ਪੰਜਾਬ ‘ਚ ਕੋਰੋਨਾ ਕੇਸਾਂ ਦੀ ਗਿਣਤੀ 5981 ਤਕ ਜਾ ਪੁੱਜੀ ਹੈ। 100 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ। 11 ਦੀ ਹਾਲਤ ਗੰਭੀਰ ਹੈ ਤੇ ਉਹ ਵੈਂਟੀਲੇਟਰ ‘ਤੇ ਹਨ। ਸੂਬੇ ‘ਚ ਕੋਰੋਨਾ ਨਾਲ ਹੁਣ ਤੱਕ 5170 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਅੱਜ 483 ਮਰੀਜ਼ਾਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਡਿਸਚਾਰਜ ਕੀਤਾ ਗਿਆ। ਲੁਧਿਆਣੇ ਤੋਂ 18, ਜਲੰਧਰ ਤੋਂ 55, ਪਟਿਆਲੇ ਤੋਂ 60, ਐੱਸ. ਏ. ਐੱਸ. ਨਗਰ ਤੋਂ 116, ਅੰਮ੍ਰਿਤਸਰ ਤੋਂ 42, ਗੁਰਦਾਸਪੁਰ ਤੋਂ 12, ਬਠਿੰਡੇ ਤੋਂ 22, ਹੁਸ਼ਿਆਰਪੁਰ ਤੋਂ 27, ਫਿਰੋਜ਼ਪੁਰ ਤੋਂ 6, ਪਠਾਨਕੋਟ ਤੋਂ 9, ਸੰਗਰੂਰ ਤੋਂ 5, ਕਪੂਰਥਲੇ ਤੋਂ 9, ਫਰੀਦਕੋਟ ਤੋਂ 10, ਮੁਕਤਸਰ ਤੋਂ 2, ਫਾਜ਼ਿਲਕਾ ਤੋਂ 14, ਰੋਪੜ ਤੋਂ 32, ਫਤਿਹਗੜ੍ਹ ਸਾਹਿਬ ਤੋਂ 4, ਬਰਨਾਲੇ ਤੋਂ 20, ਐੱਸ. ਬੀ. ਐੱਸ. ਨਗਰ ਤੋਂ 11 ਤੇ ਮਾਨਸੇ ਤੋਂ 9 ਮਰੀਜ਼ਾਂ ਨੂੰ ਛੁੱਟੀ ਮਿਲੀ। 20 ਮਰੀਜ਼ ਅੱਜ ਕੋਰੋਨਾ ਖਿਲਾਫ ਆਪਣੀ ਜੰਗ ਹਾਰ ਗਏ। ਜਲੰਧਰ ਤੋਂ 5, ਹੁਸ਼ਿਆਰਪੁਰ ਤੇ ਲੁਧਿਆਣੇ ਤੋਂ 4, ਐੱਸ. ਏ. ਐੱਸ. ਨਗਰ ਤੋਂ 3, ਰੋਪੜ ਤੋਂ 2 ਤੇ ਬਠਿੰਡੇ ਤੇ ਪਟਿਆਲੇ ਤੋਂ 1-1 ਮਰੀਜ਼ ਦੀ ਮੌਤ ਹੋ ਗਈ। ਸਭ ਤੋਂ ਵੱਧ ਕੇਸ ਜਿਲ੍ਹਾ ਐੱਸ. ਏ. ਐੱਸ. ਨਗਰ ਤੋਂ ਰਿਪੋਰਟ ਹੋਏ। ਉਥੇ ਕੋਰੋਨਾ ਦੇ 94 ਨਵੇਂ ਕੇਸ ਸਾਹਮਣੇ ਆਏ। ਇਸੇ ਤਰ੍ਹਾਂ ਲੁਧਿਆਣੇ ਤੋਂ 75, ਜਲੰਧਰ ਤੋਂ 81 ਪਾਜੀਟਿਵ ਕੇਸ ਮਿਲੇ ਹਨ।