47 lakh gold : ਭਾਵੇਂ ਅਪਰਾਧੀ ਕਿੰਨਾ ਵੀ ਚਾਲਾਕ ਕਿਉਂ ਨਾ ਹੋਵੇ ਪਰ ਉਹ ਕਾਨੂੰਨ ਦੀ ਨਜ਼ਰ ਤੋਂ ਬਚ ਨਹੀਂ ਸਕਦਾ। ਕੁਝ ਅਜਿਹਾ ਹੀ ਇੱਕ ਯਾਤਰੀ ਨਾਲ ਹੋਇਆ ਜੋ ਦੁਬਈ ਤੋਂ ਅੰਮ੍ਰਿਤਸਰ ਵਾਪਸ ਆਇਆ ਸੀ। ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ‘ਤੇ, ਕਸਟਮ ਵਿਭਾਗ ਨੇ ਦੁਬਈ ਤੋਂ ਇੱਕ ਉਡਾਣ ਵਿਚੋਂ 47 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਪੁਲਿਸ ਨੇ ਮੁਲਜ਼ਮ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਦੁਬਈ ਤੋਂ ਸੋਨਾ ਲੈ ਕੇ ਆਏ ਸਮੱਗਲਰਾਂ ਨੇ ਫੋਮ ਬਣਾ ਕੇ ਉਸ ‘ਤੇ ਕਾਰਬਨ ਪੇਪਰ ਚੜ੍ਹਾਇਆ ਹੋਇਆ ਸੀ ਤਾਂ ਕਿ ਐਕਸ-ਰੇ ਮਸ਼ੀਨ ਵਿਚ ਟ੍ਰੇਸ ਨਾ ਕੀਤਾ ਜਾ ਸਕੇ ਪਰ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਉਸ ਦੇ ਗਲਤ ਇਰਾਦਿਆਂ ਨੂੰ ਅਸਫਲ ਕਰ ਦਿੱਤਾ। ਹੁਣ ਪੁਲਿਸ ਅਤੇ ਕਸਟਮ ਵਿਭਾਗ ਅਗਲੀ ਕਾਰਵਾਈ ਵਿਚ ਜੁਟਿਆ ਹੋਇਆ ਹੈ।