ਚੰਡੀਗੜ੍ਹ : ਕੋਰੋਨਾ ਨੇ ਪੂਰੀ ਦੁਨੀਆ ‘ਤੇ ਆਪਣੀ ਪਕੜ ਨੂੰ ਮਜ਼ਬੂਤ ਕਰ ਲਿਆ ਹੈ। ਪੂਰੇ ਦੇਸ਼ ‘ਚ ਇਸ ਦਾ ਕਹਿਰ ਵਧਦਾ ਜਾ ਰਿਹਾ ਹੈ। ਭਾਰਤ ਵੀ ਇਸ ਤੋਂ ਅਛੂਤਾ ਨਹੀਂ ਰਿਹਾ ਹੈ। ਪੰਜਾਬ ‘ਚ ਬਹੁਤ ਤੇਜ਼ੀ ਨਾਲ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਕੋਰੋਨਾ ਨਾਲ 51 ਹੋਰ ਮੌਤਾਂ ਹੋ ਗਈਆਂ ਅਤੇ 3019 ਨਵੇਂ ਪਾਜੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ। ਅੰਮ੍ਰਿਤਸਰ ਵਿੱਚ ਸਭ ਤੋਂ ਵੱਧ 10 ਮੌਤਾਂ ਹੋਈਆਂ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ ਅਤੇ ਲੁਧਿਆਣਾ ਵਿੱਚ 7, ਰੋਪੜ ਵਿੱਚ 4, ਐਸ ਏ ਐਸ ਨਗਰ ਅਤੇ ਪਟਿਆਲਾ ਵਿੱਚ 3, ਤਰਨ ਤਾਰਨ ਵਿੱਚ 2 ਅਤੇ ਬਠਿੰਡਾ ਵਿੱਚ 1 ਮੌਤ ਹੋਈ।
ਸੂਬੇ ‘ਚ ਹੁਣ ਤੱਕ 6080083 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ ਅੱਜ ਦਾ ਦਿਨ 36771 ਸੈਂਪਲ ਇਕੱਠੇ ਕੀਤੇ ਗਏ ਤੇ 38488 ਟੈਸਟ ਕੀਤੇ ਗਏ। ਪੰਜਾਬ ‘ਚ ਪਾਜੀਟਿਵ ਮਰੀਜ਼ਾਂ ਦੀ ਗਿਣਤੀ 251460 ਪਾਈ ਗਈ ਜਿਨ੍ਹਾਂ ਵਿਚੋਂ 219063 ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਹਾਲ ਦੀ ਘੜੀ ‘ਚ ਸੂਬੇ ‘ਚ ਕੋਰੋਨਾ ਦੇ 25314 ਕੇਸ ਹਨ। 322 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ। 33 ਦੀ ਹਾਲਤ ਗੰਭੀਰ ਹੈ ਤੇ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਸੂਬੇ ‘ਚ ਹੁਣ ਤੱਕ ਕੋਰੋਨਾ ਨਾਲ 7083 ਮਰੀਜ਼ ਆਪਣੀ ਜਾਨ ਗੁਆ ਚੁੱਕੇ ਹਨ।
ਅੱਜ ਸਭ ਤੋਂ ਵੱਧ ਕੇਸ ਜਿਲ੍ਹਾ ਲੁਧਿਆਣੇ ਤੋਂ ਸਾਹਮਣੇ ਆਏ ਹਨ। ਉਥੇ 523 ਕੇਸਾਂ ਦੀ ਪੁਸ਼ਟੀ ਹੋਈ ਹੈ।ਇਸੇ ਤਰ੍ਹਾਂ ਜਲੰਧਰ ਤੋਂ 499, ਐੱਸ. ਏ. ਐੱਸ. ਨਗਰ ਤੋਂ 262, ਪਟਿਆਲੇ ਤੋਂ 227, ਅੰਮ੍ਰਿਤਸਰ ਤੋਂ 290, ਹੁਸ਼ਿਆਰਪੁਰ ਤੋਂ 340, ਬਠਿੰਡੇ ਤੋਂ 80, ਗੁਰਦਾਸਪੁਰ ਤੋਂ 107, ਕਪੂਰਥਲੇ ਤੋਂ 148, ਐੱਸ. ਬੀ. ਐੱਸ. ਨਗਰ ਤੋੰ 90, ਪਠਾਨਕੋਟ ਤੋਂ 27, ਸੰਗਰੂਰ ਤੋਂ 34, ਰੋਪੜ ਤੋਂ 126, ਫਰੀਦਕੋਟ ਤੋਂ 35, ਮੁਕਤਸਰ ਤੋਂ 37, ਫਤਿਹਗੜ੍ਹ ਸਾਹਿਬ ਤੋਂ 34, ਮੋਗੇ ਤੋਂ 65, ਮਾਨਸੇ ਤੋਂ 28 ਤੇ ਬਰਨਾਲੇ ਤੋਂ 3 ਕੇਸ ਮਿਲੇ ਹਨ।