549 cases of : ਪੰਜਾਬ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਅੱਜ ਸਭ ਤੋਂ ਵੱਧ ਮਾਮਲੇ ਜਿਲ੍ਹਾ ਜਲੰਧਰ ਤੋਂ ਸਾਹਮਣੇ ਆਏ। ਉਥੇ 97 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਹੋਈ। ਇਸੇ ਤਰ੍ਹਾਂ ਐੱਸ. ਏ.ਐੱਸ. ਨਗਰ ਤੋਂ 76 ਤੇ ਲੁਧਿਆਣੇ ਤੋਂ 67 ਕੋਰੋਨਾ ਕੇਸ ਪਾਏ ਗਏ। ਅੱਜ ਕੋਰੋਨਾ ਕਾਰਨ ਪੂਰੇ ਪੰਜਾਬ ‘ਚ 29 ਮੌਤਾਂ ਹੋਈਆਂ। ਹੁਣ ਤੱਕ ਕੋਰੋਨਾ ਨਾਲ 5036 ਮਰੀਜ਼ ਮੌਤ ਦੇ ਮੂੰਹ ‘ਚ ਜਾ ਚੁੱਕੇ ਹਨ।
ਦੱਸਣਯੋਗ ਹੈ ਕਿ ਪੰਜਾਬ ‘ਚ ਕੋਰੋਨਾ ਦੇ 3468629 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ। 26243 ਸੈਂਪਲ ਅੱਜ ਲਏ ਗਏ। ਹੁਣ ਤੱਕ 159099 ਮਰੀਜ਼ਾਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਆ ਚੁੱਕੀ ਹੈ ਜਿਨ੍ਹਾਂ ‘ਚੋਂ 146777 ਮਰੀਜ਼ ਹਸਪਤਾਲ ਤੋਂ ਡਿਸਚਾਰਜ ਹੋ ਚੁੱਕੇ ਹਨ। ਐਕਟਿਵ ਕੇਸਾਂ ਦੀ ਗਿਣਤੀ 7286 ਹੋ ਗਈ ਹੈ। 133 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ। 14 ਮਰੀਜ਼ਾਂ ਦੀ ਹਾਲਤ ਗੰਭੀਰ ਹੈ ਤੇ ਉਹ ਵੈਂਟੀਲੇਟਰ ‘ਤੇ ਹਨ। ਅੰਮ੍ਰਿਤਸਰ ਤੋਂ 5, ਬਠਿੰਡਾ, ਗੁਰਦਾਸਪੁਰ ਤੇ ਜਲੰਧਰ ਤੋਂ 4, ਲੁਧਿਆਣੇ ਤੋਂ 3, ਫਾਜ਼ਿਲਕਾ, ਹੁਸ਼ਿਆਰਪੁਰ, ਮਾਨਸਾ, ਐੱਸ. ਏ. ਐੱਸ. ਨਗਰ, ਪਠਾਨਕੋਟ, ਪਟਿਆਲਾ, ਰੋਪੜ ਤੇ ਤਰਨਤਾਰਨ ਤੋਂ 1-1 ਮਰੀਜ਼ ਕੋਰੋਨਾ ਖਿਲਾਫ ਆਪਣੀ ਜੰਗ ਹਾਰ ਗਏ।
ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਤੋਂ 651 ਮਰੀਜ਼ਾਂ ਨੂੰ ਡਿਸਚਾਰਜ ਕੀਤਾ ਗਿਆ ਜਿਨ੍ਹਾਂ ‘ਚੋਂ ਲੁਧਿਆਣੇ ਦੇ 129, ਜਲੰਧਰ ਤੋਂ 87, ਪਟਿਆਲੇ ਤੋਂ 47, ਐੱਸ. ਏ. ਐੱਸ. ਨਗਰ ਤੋਂ 76, ਅੰਮ੍ਰਿਤਸਰ ਤੋਂ 50, ਗੁਰਦਾਸਪੁਰ ਤੋਂ 49, ਬਠਿੰਡੇ ਤੋਂ 45, ਹੁਸ਼ਿਆਰਪੁਰ ਤੋਂ 32, ਫਿਰੋਜ਼ਪੁਰ ਤੋਂ 7, ਪਠਾਨਕੋਟ ਤੋਂ 45, ਸੰਗਰੂਰ ਤੋਂ 4, ਕਪੂਰਥਲੇ ਤੋਂ 6, ਫਰੀਦਕੋਟ ਤੋਂ 10, ਮੁਕਤਸਰ ਤੋਂ 13, ਫਾਜ਼ਿਲਕਾ ਤੋਂ 3, ਰੋਪੜ ਤੋਂ 29, ਬਰਨਾਲੇ ਤੋਂ 4, ਤਰਨਤਾਰਨ ਤੋਂ 1, ਐੱਸ. ਬੀ. ਐੱਸ. ਨਗਰ ਤੋਂ 7 ਅਤੇ ਮਾਨਸੇ ਤੋਂ 7 ਮਰੀਜ਼ ਸਨ। ਪੰਜਾਬ ‘ਚ ਕੋਰੋਨਾ ਕੇਸਾਂ ‘ਚ ਭਾਵੇਂ ਕਮੀ ਆਈ ਹੈ ਪਰ ਮੌਤ ਦਰ ਲਗਾਤਾਰ ਵੱਧ ਰਹੀ ਹੈ। ਅੱਜ ਵੀ ਸੂਬੇ ਤੋਂ ਕੋਰੋਨਾ ਕਾਰਨ 29 ਮੌਤਾਂ ਹੋਈਆਂ।