6 members of : ਗੁਜਰਾਤ ਦੇ ਵਡੋਦਰਾ ਸ਼ਹਿਰ ਵਿੱਚ ਇੱਕ ਪਰਿਵਾਰ ਵੱਲੋਂ ਸਮੂਹਿਕ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਸਮਾ ਇਲਾਕੇ ਦੀ ਸਵਾਤੀ ਸੁਸਾਇਟੀ ਵਿਚ ਰਹਿੰਦੇ ਸੋਨੀ ਪਰਿਵਾਰ ਦੇ ਛੇ ਮੈਂਬਰਾਂ ਨੇ ਜ਼ਹਿਰ ਪੀਤਾ, ਜਿਸ ਨਾਲ ਤਿੰਨ ਦੀ ਮੌਤ ਹੋ ਗਈ, ਜਦੋਂ ਕਿ ਹਸਪਤਾਲ ਵਿਚ ਭਰਤੀ ਤਿੰਨ ਹੋਰ ਮੈਂਬਰਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਖੁਦਕੁਸ਼ੀ ਦਾ ਕਾਰਨ ਵਿੱਤੀ ਸੰਕਟ ਦੱਸਿਆ ਗਿਆ ਹੈ।
ਸਵਾਤੀ ਸੁਸਾਇਟੀ ਦੇ ਮਕਾਨ ਨੰਬਰ 13 ‘ਚ ਰਹਿਣ ਵਾਲੇ ਨਰਿੰਦਰ ਸੋਨੀ, ਭਾਵੀਨ ਸੋਨੀ, ਦੀਪਤੀ ਸੋਨੀ, ਰੀਆ ਸੋਨੀ, ਉਰਵਸ਼ੀ ਸੋਨੀ, ਨੇ ਕੀਟਨਾਸ਼ਕਾਂ ਦਵਾਈ ਦਾ ਸੇਵਨ ਕੀਤਾ। ਹਾਲਤ ਵਿਗੜਨ ‘ਤੇ ਰੋਣ ਦੀ ਆਵਾਜ਼ ਸੁਣ ਕੇ ਗੁਆਂਢੀ ਘਰ ਵੱਲ ਭੱਜੇ ਅਤੇ 108 ਐਂਬੂਲੈਂਸਾਂ ਅਤੇ ਪੁਲਿਸ ਨੂੰ ਸੂਚਿਤ ਕੀਤਾ। ਹਾਲਾਂਕਿ, ਉਦੋਂ ਤੱਕ ਤਿੰਨ ਦੀ ਮੌਤ ਹੋ ਗਈ ਸੀ, ਜਿਸ ਵਿੱਚ ਪਿਤਾ ਅਤੇ ਧੀ ਸ਼ਾਮਲ ਸਨ।
ਪੁਲਿਸ ਦੀ ਇੱਕ ਟੀਮ ਮੌਕੇ ‘ਤੇ ਮੌਜੂਦ ਹੈ। ਘਰ ਵਿਚੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ, ਪਰ ਗੁਆਂਢੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਪਰਿਵਾਰ ਵਿੱਤੀ ਸੰਕਟ ਵਿਚੋਂ ਗੁਜ਼ਰ ਰਿਹਾ ਸੀ। ਸ਼ਾਇਦ ਇਸੇ ਲਈ ਸਾਰੇ ਪਰਿਵਾਰ ਨੇ ਮਿਲ ਕੇ ਜ਼ਹਿਰ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਮਾਮਲੇ ਦੀ ਜਾਂਚ ਚੱਲ ਰਹੀ ਹੈ।