ਪਟਿਆਲਾ ਦੇ ਰਾਜਪੁਰਾ ਅੰਬਾਲਾ ਰੋਡ ‘ਤੇ ਸਥਿਤ ਮਿਡਵੇ ਢਾਬੇ ਕੋਲ ਇੱਕ ਤੋਂ ਬਾਅਦ ਇੱਕ 6 ਵਾਹਨਾਂ ਦੀ ਟੱਕਰ ਹੋ ਗਈ। ਇਸ ਹਾਦਸੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਉਤਰਾਖੰਡ ਬੱਸ ਡਿਪੂ ਦੀ ਬੱਸ ‘ਚ ਸਵਾਰ ਕੁਝ ਯਾਤਰੀ ਜ਼ਖਮੀ ਹੋ ਗਏ। ਮ੍ਰਿਤਕ ਵਿਅਕਤੀ ਕਠੂਆ ਇਲਾਕੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਉਸ ਦੀ ਲਾਸ਼ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਰਖਵਾਇਆ ਗਿਆ ਹੈ।
ਮੌਕੇ ’ਤੇ ਮੌਜੂਦ ਚਰਨਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਰਿਸ਼ਤੇਦਾਰ ਕਾਰ ਰਾਹੀਂ ਆ ਰਹੇ ਸਨ। ਰਾਜਪੁਰਾ ਵਿੱਚ ਇੱਕ ਡੰਪਿੰਗ ਗਰਾਊਂਡ ਹੈ, ਜਿੱਥੇ ਅੱਗ ਲਗਾਈ ਗਈ ਅਤੇ ਇਸ ਦਾ ਧੂੰਆਂ ਸੜਕ ‘ਤੇ ਫੈਲ ਗਿਆ। ਧੁੰਦ ਅਤੇ ਅੱਗ ਦੇ ਧੂੰਏਂ ਕਾਰਨ ਵਿਜ਼ੀਬਿਲਟੀ ਘਟ ਕੇ ਜ਼ੀਰੋ ਹੋ ਗਈ। ਇਸ ਕਰਕੇ ਉਸ ਦੇ ਰਿਸ਼ਤੇਦਾਰ ਨੇ ਕਾਰ ਹੌਲੀ ਕੀਤੀ ਤਾਂ ਪਿੱਛੇ ਤੋਂ ਕਿਸੇ ਹੋਰ ਵਾਹਨ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ : ਚੌਕੀਦਾਰ ਦੇ ਪੁੱਤ ਨੇ ਵਧਾਇਆ ਮਾਣ, ਭਾਰਤੀ ਫੌਜ ‘ਚ ਬਣਿਆ ਲੈਫਟੀਨੈਂਟ, ਇੰਝ ਮਿਲੀ ਕਾਮਯਾਬੀ
ਚਰਨਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਸ ਦੇ ਰਿਸ਼ਤੇਦਾਰ ਕਾਰ ਤੋਂ ਹੇਠਾਂ ਉਤਰ ਕੇ ਟੱਕਰ ਦੇਖਣ ਲੱਗੇ ਤਾਂ ਇਕ ਤੋਂ ਬਾਅਦ ਇਕ ਚਾਰ ਵਾਹਨ ਆਪਸ ਵਿਚ ਟਕਰਾ ਗਏ। ਇਨ੍ਹਾਂ ਵਾਹਨਾਂ ਦੀ ਲਪੇਟ ‘ਚ ਆਉਣ ਨਾਲ ਉਸ ਦੇ ਰਿਸ਼ਤੇਦਾਰ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ : –