722 new corona : ਕੋਰੋਨਾ ਮਹਾਮਾਰੀ ਵਿਕਰਾਲ ਰੂਪ ਧਾਰਨ ਕਰ ਰਹੀ ਹੈ । ਰੋਜ਼ਾਨਾ ਕੋਰੋਨਾ ਪਾਜਿਟਿਵ ਮਰੀਜਾਂ ਦੀ ਗਿਣਤੀ ਵਧਦੀ ਜਾ ਰਹੀ ਹੈ । ਅੱਜ ਵੀ ਮਹਾਂਨਗਰ ਜਲੰਧਰ ਵਿੱਚ ਕੋਰੋਨਾ ਦਾ ਬਲਾਸਟ ਹੋਇਆ ਹੈ । ਜਲੰਧਰ ‘ਚ ਐਤਵਾਰ ਨੂੰ 722 ਮਰੀਜਾਂ ਦੀ ਰਿਪੋਰਟ ਪਾਜਿਟਿਵ ਆਉਣ ਤੇ ਸਿਹਤ ਵਿਭਾਗ ਵਿੱਚ ਹੜਕੰਪ ਮੱਚ ਗਿਆ ਹੈ । 3 ਲੋਕਾਂ ਦੀ ਮੌਤ ਦੀ ਵੀ ਖਬਰ ਮਿਲੀ ਹੈ।
ਜਲੰਧਰ ਵਿਚ ਕੁਲ ਕੋਰੋਨਾ ਪੀੜਤਾਂ ਦਾ ਅੰਕੜਾ ਹੁਣ 40 ਹਜ਼ਾਰ ਦੇ ਪਾਰ ਪੁੱਜ ਗਿਆ ਹੈ। ਇਸ ਤੋਂ ਇਲਾਵਾ ਕੋਰੋਨਾ ਨਾਲ 1048 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਿਲ੍ਹੇ ਵਿਚ ਫਿਲਹਾਲ ਐਕਟਿਵ ਮਰੀਜ਼ਾਂ ਦੀ ਗਿਣਤੀ 3924 ਤੱਕ ਜਾ ਪੁੱਜੀ ਹੈ। ਸਿਹਤ ਵਿਭਾਗ ਦੇ ਮੁਤਾਬਕ ਜਲੰਧਰ ਵਿੱਚ ਅੱਜ 722 ਦੇ ਕਰੀਬ ਮਰੀਜਾਂ ਦੀ ਰਿਪੋਰਟ ਪਾਜਿਟਿਵ ਹੈ । ਜਿਸ ਵਿਚੋਂ ਲੱਗਭੱਗ 648 ਦੇ ਕਰੀਬ ਮਰੀਜ਼ ਜਿਲਾ ਜਲੰਧਰ ਦੇ ਹਨ । ਜਦੋਂ ਕਿ 74 ਮਰੀਜ਼ ਦੂੱਜੇ ਸ਼ਹਿਰਾਂ ਦੇ ਹਨ । ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸੰਖਿਆ ਜਲੰਧਰ ਵਿੱਚ ਪਹਿਲੀ ਵਾਰ ਆਈ ਹੈ। ਅੱਜ ਸਾਹਮਣੇ ਆਏ ਕੇਸਾਂ ਵਿੱਚ ਸ਼ਹਿਰ ਦੇ ਦੋ ਡਾਕਟਰ ਵੀ ਪਾਜਿਟਿਵ ਆਏ ਹਨ । ਸਿਹਤ ਵਿਭਾਗ ਨੇ ਲੋਕਾਂ ਵਲੋਂ ਅਲਰਟ ਰਹਿਣ ਦੀ ਅਪੀਲ ਕੀਤੀ ਹੈ ਕਿ ਨਿਯਮਾਂ ਦਾ ਪਾਲਣ ਕਰੀਏ ਨਹੀਂ ਤਾਂ ਇਸ ਦੇ ਨਤੀਜੇ ਹੋਰ ਵੀ ਭਿਆਨਕ ਹੋਣਗੇ ।
ਇਸ ਤੋਂ ਇਲਾਵਾ, ਚੁਗਿੱਟੀ, ਗੁਰੂ ਗੋਬਿੰਦ ਸਿੰਘ ਨਗਰ, ਟੈਗੋਰ ਨਗਰ, ਬਸਤੀ ਬਾਵਾ ਖੇਲ, ਹਰਗੋਬਿੰਦ ਨਗਰ, ਪੰਜਾਬੀ ਬਾਗ, ਲੱਦੇਵਾਲੀ, ਸੂਰਜਗੰਜ, ਉਦਯੋਗਿਕ ਖੇਤਰ ਸਮੇਤ ਬਹੁਤ ਸਾਰੇ ਖੇਤਰਾਂ ਤੋਂ ਮਿਲੇ ਹਨ। ਇਹ ਸਪੱਸ਼ਟ ਹੈ ਕਿ ਕੋਰੋਨਾ ਦੀ ਲਾਗ ਸ਼ਹਿਰ ਦੇ ਬਹੁਤੇ ਇਲਾਕਿਆਂ ਵਿੱਚ ਫੈਲ ਗਈ ਹੈ. ਜਿਸ ਕਾਰਨ ਲੋਕਾਂ ਵਿਚ ਡਰ ਵਧਦਾ ਜਾ ਰਿਹਾ ਹੈ।