8625 new cases : ਕੋਰੋਨਾ ਦੀ ਰਫਤਾਰ ਰੁਕਣ ਦਾ ਨਾਂ ਨਹੀਂ ਲੈ ਰਹੀ। ਬੀਤੇ 24 ਘੰਟਿਆਂ ਵਿਚ ਪੰਜਾਬ ਵਿਚ 8625 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਤੇ ਨਾਲ ਹੀ 198 ਮਰੀਜ਼ ਮੌਤ ਦੇ ਮੂੰਹ ਵਿਚ ਚਲੇ ਗਏ। ਸਭ ਤੋਂ ਵੱਧ ਮੌਤਾਂ ਜਿਲ੍ਹਾ ਲੁਧਿਆਣੇ ਵਿਚ ਹੋਈਆਂ। ਉਥੇ ਕੋਰੋਨਾ ਖਿਲਾਫ 30 ਵਿਅਕਤੀ ਆਪਣੀ ਜੰਗ ਹਾਰ ਗਏ।
ਲੁਧਿਆਣਾ ਵਿੱਚ ਪਿਛਲੇ 24 ਘੰਟਿਆਂ ਦੌਰਾਨ ਨਵੇਂ 1470 ਕਰੋਨਾ ਦੇ ਮਾਮਲੇ ਆਏ ਸਾਹਮਣੇ । ਅੰਮ੍ਰਿਤਸਰ ਤੋਂ 10, ਬਰਨਾਲੇ ਤੋਂ 2, ਬਠਿੰਡੇ ਤੋਂ 19, ਫਰੀਦਕੋਟ ਤੋਂ 5, ਫਾਜ਼ਿਲਕਾ ਤੋਂ 8, ਫਿਰੋਜ਼ਪੁਰ ਤੋਂ 11, ਫਤਿਹਗੜ੍ਹ ਸਾਹਿਬ ਤੋਂ 3, ਗੁਰਦਾਸਪੁਰ ਤੋਂ 4, ਹੁਸ਼ਿਆਰਪੁਰ ਤੋਂ 9, ਜਲੰਧਰ ਤੋਂ 8, ਕਪੂਰਥਲਾ ਤੋਂ 4, ਮਾਨਸੇ ਤੋਂ 4, ਮੋਗੇ ਤੋਂ 1, ਐੱਸ. ਏ. ਐੱਸ. ਨਗਰ ਤੋਂ 14, ਮੁਕਤਸਰ ਤੋਂ 13, ਪਠਾਨਕੋਟ ਤੋਂ 8, ਪਟਿਆਲੇ ਤੋਂ 14, ਰੋਪੜ ਤੋਂ 10, ਸੰਗਰੂਰ ਤੋਂ 17, ਐੱਸ. ਬੀ. ਐੱਸ. ਨਗਰ ਤੋਂ 3 ਤੇ ਤਰਨਤਾਰਨ ਤੋਂ 1 ਮਰੀਜ਼ ਨੇ ਦਮ ਤੋੜ ਦਿੱਤਾ।
ਇਸ ਦੇ ਨਾਲ ਹੀ ਰਾਹਤ ਭਰੀ ਗੱਲ ਇਹ ਵੀ ਰਹੀ ਕਿ 6894 ਲੋਕਾਂ ਨੂੰ ਹਸਪਤਾਲਾਂ ਤੋਂ ਛੁੱਟੀ ਵੀ ਮਿਲੀ। ਲੁਧਿਆਣੇ ਤੋਂ 2293, ਐੱਸ. ਏ. ਐੱਸ. ਨਗਰ ਤੋਂ 303, ਜਲੰਧਰ ਤੋਂ 480, ਪਟਿਆਲੇ ਤੋਂ 524, ਅੰਮ੍ਰਿਤਸਰ ਤੋਂ 500, ਹੁਸ਼ਿਆਰਪੁਰ ਤੋਂ 240, ਬਠਿੰਡੇ ਤੋਂ 450, ਗੁਰਦਾਸਪੁਰ -174, ਕਪੂਰਥਲੇ ਤੋਂ 83, ਪਠਾਨਕੋਟ ਤੋਂ 257, ਸੰਗਰੂਰ ਤੋਂ 196, ਮੁਕਤਸਰ ਤੋਂ 154, ਫਾਜ਼ਿਲਕਾ ਤੋਂ 359, ਐੱਸ. ਬੀ. ਐੱਸ. ਨਗਰ ਤੋਂ 53, ਰੋਪੜ ਤੋਂ 154, ਫਰੀਦਕੋਟ ਤੋਂ 130, ਫਿਰੋਜ਼ਪੁਰ ਤੋਂ 115, ਮਾਨਸੇ ਤੋਂ 197, ਮੋਗੇ ਤੋਂ 37, ਤਰਨਤਾਰਨ ਤੋਂ 42, ਫਤਿਹਗੜ੍ਹ ਸਾਹਿਬ ਤੋਂ 87 ਤੇ ਬਰਨਾਲੇ ਤੋਂ 66 ਮਰੀਜ਼ ਡਿਸਚਾਰਜ ਕੀਤੇ ਗਏ।
ਪੰਜਾਬ ‘ਚ ਹੁਣ ਤੱਕ 7805157 ਲੋਕਾਂ ਦੇ ਸੈਂਪਲ ਇਕੱਠੇ ਕੀਤੇ ਜਾ ਚੁੱਕੇ ਹਨ। 53465 ਦੇ ਸੈਂਪਲ ਲਏ ਗਏ। ਐਕਟਿਵ ਕੇਸਾਂ ਦੀ ਗਿਣਤੀ 75800 ਤੱਕ ਜਾ ਪੁੱਜੀ ਹੈ ਤੇ ਸੂਬੇ ਵਿਚ ਹੁਣ ਤੱਕ ਕੋਰੋਨਾ ਨਾਲ 10704 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।