ਅੰਮ੍ਰਿਤਸਰ ਦੇ ਕਸਬੇ ਦੇ ਨਜ਼ਦੀਕੀ ਪੈਂਦੇ ਪਿੰਡ ਸਿਆਲਕਾ ਵਿੱਚ ਇੱਕ ਦਿਵਿਆਂਗ ਮਾਪਿਆਂ ‘ਤੇ ਉਸ ਸਮੇਂ ਟੁੱਟਿਆ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਉਨ੍ਹਾਂ ਦੇ ਬੱਚੇ ਦੀ ਛੱਪੜ ‘ਚ ਡੁੱਬਣ ਕਾਰਨ ਮੌਤ ਹੋ ਗਈ। ਇਹ ਹਾਦਸਾ ਗੁੱਡੀ ਲੁੱਟਣ ਸਮੇਂ ਵਾਪਰਿਆ ਦੱਸਿਆ ਜਾ ਰਿਹਾ ਹੈ। ਮ੍ਰਿਤਕ ਬੱਚੇ ਦੀ ਪਛਾਣ 12 ਸਾਲ ਦਿਲਜਾਨ ਵਜੋਂ ਹੋਈ ਹੈ। ਉਹ ਉੱਥੋਂ ਦੇ ਸਰਕਾਰੀ ਸਕੂਲ ਵਿੱਚ ਚੌਥੀ ਜਮਾਤ ਦਾ ਵਿਦਿਆਰਥੀ ਸੀ। ਦਿਲਜਾਨ ਦੇ ਮਾਤਾ-ਪਿਤਾ ਦੋਵੇਂ ਅਪਾਹਜ ਹਨ ਅਤੇ ਉਸ ਦੇ ਪਿਤਾ ਦਰਜ਼ੀ ਹਨ।
ਜਾਣਕਾਰੀ ਅਨੁਸਾਰ ਦਿਲਜਾਨ ਭਗਤ ਟਿਊਸ਼ਨ ਪੜ੍ਹ ਕੇ ਆਪਣੇ ਘਰ ਨੂੰ ਵਾਪਿਸ ਆ ਰਿਹਾ ਸੀ ਕਿ ਰਸਤੇ ਵਿੱਚ ਪਤੰਗ ਲੁੱਟਣ ਸਮੇਂ ਛੱਪੜ ਵਿੱਚ ਡਿੱਗ ਗਿਆ ਅਤੇ ਛੱਪੜ ਦੀ ਸਫਾਈ ਨਾ ਹੋਣ ਕਰਕੇ ਜਿਸ ਵਿੱਚ ਗਾਰ ਵਧੇਰੇ ਹੋਣ ਕਰਕੇ ਡੁੱਬ ਗਿਆ। ਜਦੋਂ ਸਾਮ ਤੱਕ ਬੱਚਾ ਘਰ ਨਹੀਂ ਪਹੁੰਚਿਆ ਤਾਂ ਪਿੰਡ ਵਾਸੀਆਂ ਵੱਲੋਂ ਬੱਚੇ ਦੀ ਕਾਫ਼ੀ ਭਾਲ ਕੀਤੀ ਗਈ। ਦੇਰ ਰਾਤ ਤੱਕ ਬੱਚੇ ਨੂੰ ਲੱਭਦੇ ਰਹੇ ਪਰ ਬੱਚੇ ਦਾ ਕਿਤੇ ਵੀ ਪਤਾ ਨਹੀਂ ਲੱਗਾ।
ਇਹ ਵੀ ਪੜ੍ਹੋ : ਜਲੰਧਰ ਦਿਹਾਤੀ ਪੁਲਿਸ ਨੂੰ ਮਿਲੀ ਕਾਮਯਾਬੀ, ਪਾਕਿ ਤੋਂ ਡਰੋਨ ਰਾਹੀਂ ਤ.ਸਕਰੀ ਕਰਨ ਵਾਲੇ 3 ਤ.ਸਕਰਾਂ ਨੂੰ ਕੀਤਾ ਕਾਬੂ
ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਸ ਦੇ ਬੱਚੇ ਦੀ ਲਾਸ਼ ਛੱਪੜ ਵਿੱਚ ਤੈਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਲਾਸ਼ ਦੇ ਨਾਲ-ਨਾਲ ਉਸ ਦਾ ਬੈਗ ਅਤੇ ਕਿਤਾਬਾਂ ਵੀ ਪਾਣੀ ਵਿੱਚ ਤੈਰ ਰਹੀਆਂ ਸਨ। ਪਿੰਡ ਦੇ ਨੌਜਵਾਨਾਂ ਦੀ ਮਦਦ ਨਾਲ ਛੱਪੜ ਵਿੱਚੋਂ ਮ੍ਰਿਤਕ ਬੱਚੇ ਨੂੰ ਬਾਹਰ ਕੱਢਿਆ। ਜਿਸ ਨਾਲ ਪਿੰਡ ਵਿੱਚ ਸੋਕ ਦੀ ਲਹਿਰ ਫੈਲ ਗਈ। ਥਾਣਾ ਮੱਤੇਵਾਲ ਦੀ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ।
ਵੀਡੀਓ ਲਈ ਕਲਿੱਕ ਕਰੋ –