ਅਕਸਰ ਹੀ ਆਨਲਾਈਨ ਠੱਗੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਤੇ ਠੱਗ ਆਪਣੇ ਵੱਖਰੇ ਵੱਖਰੇ ਤਰੀਕਿਆਂ ਨਾਲ ਆਨਲਾਈਨ ਠੱਗੀ ਦਾ ਨਵਾਂ ਤਰੀਕਾ ਲੱਭਦੇ ਰਹਿੰਦੇ ਹਨ ਤੇ ਲੋਕਾਂ ਦੇ ਨਾਲ ਠੱਗੀ ਮਾਰਦੇ ਹਨ। ਇਸੇ ਤਰ੍ਹਾਂ ਦਾ ਇੱਕ ਹੋਰ ਠੱਗੀ ਦਾ ਮਾਮਲਾ ਸ੍ਰੀ ਮੁਕਤਸਰ ਸਾਹਿਬ ਸਾਹਮਣੇ ਆਇਆ ਹੈ। ਇੱਥੇ ਇੱਕ ਕੁੜੀ ਨਾਲ 48 ਹਜ਼ਾਰ ਦੀ ਆਨਲਾਈਨ ਠੱਗੀ ਹੋਈ ਹੈ।
ਸ੍ਰੀ ਮੁਕਤਸਰ ਸਾਹਿਬ ਦੀ ਰਹਿਣ ਵਾਲੀ ਹਰਪ੍ਰੀਤ ਨੇ ਦੱਸਿਆ ਕਿ ਮੈਨੂੰ ਕਿਸੇ ਅਣਪਛਾਤੇ ਵਿਅਕਤੀ ਦਾ ਫੋਨ (ਨੰ:9142067274) ਆਇਆ ਸੀ। ਵਿਅਕਤੀ ਨੇ ਉਸ ਨੂੰ ਕਿਹਾ ਕਿ ਤੁਹਾਡੇ ਫੋਨ ਤੇ ਕੋਈ ਮੋਟੋ ਸਰਵਿਸ ਲੱਗੀ ਹੋਈ ਹੈ, ਜੇਕਰ ਤੁਸੀਂ ਇਸ ਨੂੰ ਬੰਦ ਨਾਂ ਕਰਵਾਇਆ ਤਾਂ ਤੁਹਾਨੂੰ ਹਰ ਰੋਜ 4,000/ਰੁਪਏ ਕੱਟੇ ਜਾਣਗੇ। ਇਸ ਤੋਂ ਬਾਅਦ ਹਰਪ੍ਰੀਤ ਨੇ ਇਸ ਸਰਵਿਸ ਨੂੰ ਬੰਦ ਕਰਨ ਲਈ ਕਿਹਾ ਤਾਂ ਉਸ ਵਿਅਕਤੀ ਵੱਲੋਂ ਇੱਕ ਐਪ ਡਾਉਨਲੋਡ ਕਰਨ ਲਈ ਕਿਹਾ ਤਾਂ ਹਰਪ੍ਰੀਤ ਨੇ ਉਸ ਐਪ ਨੂੰ ਡਾਊਨਲੋਡ ਕਰ ਲਿਆ।
ਇਹ ਵੀ ਪੜ੍ਹੋ : CM ਭਗਵੰਤ ਮਾਨ ਵੱਲੋਂ ਵੱਡਾ ਐਲਾਨ, ਹੁਣ ਰਜਿਸਟਰੀਆਂ ਲਈ ਨਹੀਂ ਪਵੇਗੀ NOC ਦੀ ਲੋੜ
ਉਸ ਤੋਂ ਬਾਅਦ ਇੱਕ ਓ.ਟੀ.ਪੀ. ਅਤੇ ਕਰੈਡਿਟ ਕਾਰਡ ਸੀ.ਵੀ.ਵੀ. ਆਇਆ ਅਤੇ ਹਰਪ੍ਰੀਤ ਨੇ ਸੀ.ਵੀ.ਵੀ. ਉਸ ਐਪ ਦੇ ਵਿੱਚ ਕਰੈਡਿਟ ਕਾਰਡ ਦਾ ਪਰਸਨਲ ਡੇਟਾ ਫਿਲ ਕਰ ਦਿੱਤਾ। ਇਸ ‘ਤੋਂ ਬਾਅਦ ਨਾਲ ਦੀ ਨਾਲ ਉਸ ਦੇ ਖਾਤੇ ਵਿਚੋਂ 48,600/ਰੁਪਏ ਕੱਟੇ ਜਾਣ ਦਾ ਮੈਸਜ਼ ਆ ਗਿਆ। ਜਿਸ ਤੋਂ ਬਾਅਦ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਨਾਲ ਠੱਗੀ ਹੋਈ ਹੈ। ਹਰਪ੍ਰੀਤ ਨੇ ਮੰਗ ਕੀਤੀ ਹੈ ਕਿ ਅਜਿਹੇ ਵਿਅਕਤੀਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਹੋਰ ਕਿਸੇ ਨਾਲ ਅਜਿਹੀ ਠੱਗੀ ਨਾ ਹੋਵੇ।
ਵੀਡੀਓ ਲਈ ਕਲਿੱਕ ਕਰੋ –