A Case was : ਅੰਮ੍ਰਿਤਸਰ: ਕੋਰੋਨਾ ਮਹਾਮਾਰੀ ਕਹਿਰ ਢਾਹ ਰਹੀ ਹੈ ਪਰ ਫਿਰ ਵੀ ਕੁਝ ਲੋਕਾਂ ਵੱਲੋਂ ਇਸ ਨੂੰ ਹਲਕੇ ਵਿਚ ਲਿਆ ਜਾ ਰਿਹਾ ਹੈ ਤੇ ਪ੍ਰਸ਼ਾਸਨ ਵੱਲੋਂ ਦੱਸੇ ਗਏ ਕੋਰੋਨਾ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਪੁਲਿਸ ਨੂੰ ਇਸ ਸਬੰਧੀ ਸਖਤੀ ਨਾਲ ਕੰਮ ਲੈਣਾ ਪੈ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਜਿਲ੍ਹਾ ਅੰਮ੍ਰਿਤਸਰ ਵਿਖੇ ਸਾਹਮਣੇ ਆਇਆ ਜਿਥੇ ਦੋ ਰਿਜ਼ਾਰਟਾਂ ‘ਚ ਪ੍ਰੋਗਰਾਮ ਹੋ ਰਹੇ ਸਨ ਅਤੇ ਉਥੇ 20 ਤੋਂ ਵੱਧ ਲੋਕ ਸ਼ਾਮਲ ਸਨ ਅਤੇ ਉਨ੍ਹਾਂ ਵੱਲੋਂ ਕੋਰੋਨਾਂ ਨਿਯਮਾਂ ਦੀਆਂ ਧੱਜੀਆਂ ਵੀ ਉਡਾਈਆਂ ਗਈਆਂ। ਮਾਮਲਾ ਅੰਮ੍ਰਿਤਸਰ ਦੇ ਥਾਣਾ ਸਿਵਲ ਲਾਇਨ ਦੇ ਅਧੀਨ ਆਉਂਦੇ ਐਲਬਰਟ ਰੋਡ ‘ਤੇ ਸਥਿਤ ਸੈਂਲਟਨ ਰਿਜਾਰਟ ਅਤੇ ਕੁਮਾਰ ਇੰਟਰਨੈਸ਼ਨ ਵਿਖੇ ਚਲੇ ਸਮਾਗਮਾਂ ਤੇ ਮੌਕੇ ‘ਤੇ ਪਹੁੰਚੀ ਪੁਲਿਸ ਪਾਰਟੀ ਵਲੋਂ ਕਾਰਵਾਈ ਕਰਕੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਇਸ ਸੰਬਧੀ ਥਾਣਾ ਸਿਵਲ ਲਾਇਨ ਦੇ ਐੱਸ.ਐੱਚ. ਓ. ਸ਼ਿਵਦਰਸ਼ਨ ਸਿੰਘ ਨੇ ਦਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਅੰਮ੍ਰਿਤਸਰ ਦੇ ਥਾਣਾ ਸਿਵਲ ਲਾਇਨ ਇਲਾਕੇ ‘ਚ ਸਥਿਤ ਦੋ ਰਿਜੌਰਟਸ ਸੈਲਟਨ ਅਤੇ ਕੁਮਾਰ ਇਟਰਨੈਸ਼ਨ ਵਿਖੇ ਵਿਆਹ ਦੇ ਪ੍ਰੋਗਰਾਮ ਚਲ ਰਹੇ ਹਨ ਜਿਸ ਵਿਚ 20 ਤੋਂ ਵੱਧ ਲੋਕਾਂ ਵਲੋਂ ਸ਼ਿਰਕਤ ਕਰਕੇ ਬਿਨਾਂ ਮਾਸਕ ਪਹਿਨ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ
ਜਿਸ ਕਾਰਨ ਮੌਕੇ ‘ਤੇ ਪਹੁੰਚ ਕਾਰਵਾਈ ਕਰਦਿਆਂ ਪੁਲਿਸ ਪਾਰਟੀ ਵਲੋਂ ਦੋਵੇਂ ਰਿਜੋਰਟਸ ਦੇ ਮੈਨੇਜਰਾਂ ਉਪਰ ਪਰਚਾ ਦਰਜ ਕਰ ਦਿਤਾ ਗਿਆ ਹੈ ਅਤੇ ਉਹਨਾ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਮਹਾਮਾਰੀ ਸੰਬਧੀ ਸਰਕਾਰ ਦੀ ਹਦਾਇਤਾਂ ਦੀ ਪਾਲਣਾ ਸਖਤੀ ਨਾਲ ਕਰਨ ਜੇਕਰ ਕੋਈ ਵੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।