A ‘Kisan-Mazdoor : ਭਾਰਤੀਆ ਕਿਸਾਨ ਯੂਨੀਅਨ (ਬੀਕੇਯੂ ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ (ਪੀਕੇਐਮਯੂ) ਵੱਲੋਂ 21 ਫਰਵਰੀ ਨੂੰ ਬਰਨਾਲਾ ਦੀ ਅਨਾਜ ਮੰਡੀ ਵਿੱਚ ਸਾਂਝੀ ‘ਕਿਸਾਨ-ਮਜ਼ਦੂਰ ਏਕਤਾ ਰੈਲੀ’ ਆਯੋਜਿਤ ਕੀਤੀ ਜਾ ਰਹੀ ਹੈ। ਇਹ ਐਲਾਨ ਬੀਕੇਯੂ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਪੀਕੇਐਮਯੂ ਦੇ ਜਨਰਲ ਸੱਕਤਰ ਲਛਮਣ ਸਿੰਘ ਸੇਵੇਵਾਲਾ ਨੇ ਸ਼ਨੀਵਾਰ ਦੁਪਹਿਰ ਨੂੰ ਕੀਤਾ। ਉਨ੍ਹਾਂ ਕਿਹਾ ਕਿ ਇਸ ਵਿੱਚ ਦੋ ਲੱਖ ਦੇ ਕਰੀਬ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਹੈ।
ਇਸ ਦੌਰਾਨ ਬੀਕੇਯੂ ਉਗਰਾਹਾਂ ਨੇਤਾਵਾਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਰੈਲੀ ਨੂੰ ਸੰਬੋਧਨ ਕਰਨ ਲਈ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਦੇ ਨੇਤਾਵਾਂ ਨੂੰ ਸੱਦਾ ਪੱਤਰ ਭੇਜੇ ਹਨ। 11 ਫਰਵਰੀ ਦੀ ਜਗਰਾਉਂ ਦੀ ਅਨਾਜ ਮੰਡੀ ਵਿਖੇ ਐਸ ਕੇਐਮ ਵੱਲੋਂ ਆਯੋਜਿਤ ਕੀਤੀ ਗਈ ‘ਮਹਪੰਚਾਇਤ’ ਤੋਂ ਬਾਅਦ ‘ਕਿਸਾਨ-ਮਜ਼ਦੂਰ ਏਕਤਾ ਮਹਾਂ ਰੈਲੀ’ ਪੰਜਾਬ ਵਿੱਚ ਇੱਕ ਹੋਰ ਵਿਸ਼ਾਲ ਇਕੱਠ ਹੋਣ ਦੀ ਉਮੀਦ ਹੈ। ਇਹ ਪੰਜਾਬ ਦੀਆਂ ਸਾਰੀਆਂ ਕਿਸਾਨ ਯੂਨੀਅਨਾਂ ਲਈ ਏਕਤਾ ਦਾ ਇੱਕ ਹੋਰ ਪ੍ਰਦਰਸ਼ਨ ਹੋਵੇਗਾ, ਜਿਵੇਂ ਕਿ ਜਗਰਾਓਂ ਵਿਖੇ, ਐਸਕੇਐਮ ਦੀਆਂ 30 ਯੂਨੀਅਨਾਂ ਅਤੇ ਬੀਕੇਯੂ ਉਗਰਾਹਾਂ ਸਾਂਝੇ ਮੰਚ ‘ਤੇ ਸਨ।
ਪੰਜਾਬ ਦੀਆਂ ਤਿੰਨ ਹੋਰ ਯੂਨੀਅਨਾਂ ਬੀਕੇਯੂ ਕ੍ਰਾਂਤੀਕਾਰੀ ਅਤੇ ਆਜ਼ਾਦ ਕਿਸਾਨ ਕਮੇਟੀ (ਦੋਆਬਾ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਕੇਐਮਐਸਸੀ) ‘ਮਹਪੰਚਾਇਤ’ ਦਾ ਹਿੱਸਾ ਨਹੀਂ ਸਨ। ਕਾਰਨ: ਪਹਿਲੀਆਂ ਦੋ ਯੂਨੀਅਨਾਂ, ਜੋ ਪਹਿਲਾਂ ਐਸਕੇਐਮ ਦਾ ਹਿੱਸਾ ਸਨ, ਨੂੰ ਮੋਰਚਾ ਨੇ 29 ਜਨਵਰੀ ਨੂੰ ਮੁਅੱਤਲ ਕਰ ਦਿੱਤਾ ਸੀ ਜਦੋਂ ਉਹਨਾਂ ਦੇ ਨੇਤਾਵਾਂ ਉੱਤੇ ਗਣਤੰਤਰ ਦਿਵਸ ਤੇ ਬਾਹਰੀ ਰਿੰਗ ਰੋਡ ਵੱਲ ਵਧਣ ਦੇ ਦੋਸ਼ ਲਾਏ ਗਏ ਸਨ। ਐਸਕੇਐਮ ਨੇ ਪਹਿਲਾਂ ਹੀ ਦੋਸ਼ ਲਾਇਆ ਸੀ ਕਿ ਕੇਐਮਐਸਸੀ ਨੇ ਯੋਜਨਾਬੱਧ ਰਸਤੇ ਨੂੰ ਤੋੜਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ, ਅਤੇ ਇਸ ਲਈ ਚੱਲ ਰਹੇ ਸੰਘਰਸ਼ ਨੂੰ ਨੁਕਸਾਨ ਪਹੁੰਚਾਇਆ ਹੈ।
ਬੀਕੇਯੂ ਉਗਰਾਹਾਂ ਨੇ ਵੀ ਕੇਐਮਐਸਸੀ ਨੂੰ ਰਸਤੇ ਦੀ ਪਾਲਣਾ ਨਾ ਕਰਨ ਲਈ ਜ਼ਿੰਮੇਵਾਰ ਠਹਿਰਾਇਆ ਸੀ, ਪਰ ਇਸ ਦੇ ਬਾਵਜੂਦ ਕੇਐਮਐਸਸੀ ਨੂੰ ਨਿਰੰਤਰ ਸਮਰਥਨ ਦਿੱਤਾ ਗਿਆ ਸੀ ਅਤੇ ਉਹ ਦਿੱਲੀ ਸਰਹੱਦਾਂ ‘ਤੇ ਵੀ ਕੇਐਮਸੀ ਨਾਲ ਸਾਂਝੀ ਪ੍ਰੈਸ ਕਾਨਫਰੰਸਾਂ ਕਰ ਰਹੀ ਹੈ। ਬੀ ਕੇਯੂ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ, ”ਸਾਡੀ ਮਹਾਂ ਰੈਲੀ ਸਾਡੇ ਦੁਆਰਾ ਆਯੋਜਿਤ ਕੀਤੀ ਜਾਏਗੀ ਅਤੇ ਐਸ ਕੇ ਐਮ ਦੇ ਨੇਤਾਵਾਂ ਨੂੰ ਸੱਦਾ ਦਿੱਤਾ ਗਿਆ ਹੈ। ਕਿਉਂਕਿ ਕੇਐਮਐਸਸੀ ਐਸਕੇਐਮ ਦਾ ਹਿੱਸਾ ਨਹੀਂ ਹਨ, ਇਸ ਲਈ ਉਹ 21 ਫਰਵਰੀ ਦੀ ਰੈਲੀ ਦਾ ਹਿੱਸਾ ਨਹੀਂ ਹੋਣਗੇ।