A major decision : ਚੰਡੀਗੜ੍ਹ: ਪੰਜਾਬ ਸਰਕਾਰ ਦੀ ਕੋਵਿਡ 19 ਲਈ ਸੱਦੀ ਗਈ ਸਮੀਖਿਆ ਬੈਠਕ ਦੇ ਵਿਚਕਾਰ ਹੁਣ ਆਕਸੀਜਨ ਲਿਆਉਣ ਵਾਲੀਆਂ ਗੱਡੀਆਂ ਲਈ ਵੱਡਾ ਫੈਸਲਾ ਕੀਤਾ ਗਿਆ ਹੈ। ਹੁਣ ਆਕਸੀਜਨ ਲਿਆਉਣ ਵਾਲੀਆਂ ਗੱਡੀਆਂ ਨੂੰ ਸੁਰੱਖਿਆ ਦਿੱਤੀ ਜਾਵੇਗੀ। ਸਮੀਖਿਆ ਬੈਠਕ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਸਿਹਤ ਮੰਤਰੀ ਬਲਵੀਰ ਸਿੱਧੂ ਨੇ ਕਿਹਾ ਕਿ ਅਸੀਂ ਟੈਸਟਿੰਗ ਵਿਚ ਨਵਾਂ ਰਿਕਾਰਡ ਹਾਸਲ ਕੀਤਾ ਹੈ, ਜੋ ਕਿ ਲਗਭਗ 56000 ਹੈ ਤੇ ਅਸੀਂ ਇਸ ਨੂੰ ਵਧਾ ਕੇ 60,000 ਕਰਨਾ ਚਾਹੁੰਦੇ ਹਾਂ, ਜਦਕਿ ਉਨ੍ਹਾਂ ਨੇ ਦੱਸਿਆ ਕਿ ਕੇਂਦਰ ਨਾਲ ਲਗਾਤਾਰ ਤਾਲਮੇਲ ਕੀਤਾ ਜਾ ਰਿਹਾ ਹੈ ਤਾਂ ਜੋ ਕੋਈ ਸਮੱਸਿਆ ਨਾ ਆਵੇ। ਹੁਣ ਜਿਸ ਤਰ੍ਹਾਂ 24 ਘੰਟਿਆਂ ਦੀ ਵੈਕਸੀਨ ਹੀ ਰਹਿ ਗਈ ਸੀ ਤਾਂ ਇਹ ਸਮੱਸਿਆ ਦੁਬਾਰਾ ਪੈਦਾ ਨਾ ਹੋਵੇ ਇਸ ਲਈ ਕੇਂਦਰ ਨਾਲ ਤਾਲਮੇਲ ਕੀਤਾ ਜਾਵੇਗਾ ਕਿ 1 ਹਫ਼ਤੇ ਦਾ ਸਟਾਕ ਐਡਵਾਂਸ ਵਿਚ ਦਿੱਤਾ ਜਾਵ। ਇਹ ਮੰਗ ਕੇਂਦਰ ਸਰਕਾਰ ਦੇ ਸਾਹਮਣੇ ਰੱਖੀ ਜਾਵੇਗੀ।
ਸਿਹਤ ਮੰਤਰੀ ਨੇ ਕਿਹਾ ਕਿ ਜਿਸ ਤਰੀਕੇ ਨਾਲ ਕੁਝ ਰਾਜਾਂ ਦੁਆਰਾ ਆਕਸੀਜਨ ਦੀ ਸਪਲਾਈ ਵਿੱਚ ਵਿਘਨ ਪਾਇਆ ਜਾ ਰਿਹਾ ਸੀ, ਤਾਂ ਉਸ ਨੂੰ ਵੀ ਹੁਣ ਦੂਰ ਕਰਨ ਲਈ ਪੰਜਾਬ ਦੀਆਂ ਆਕਸੀਜਨ ਗੱਡੀਆਂ ਵੀ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ। ਜਿਸ ਬਾਰੇ ਮੀਟਿੰਗ ਵਿੱਚ ਵਿਚਾਰ ਵਟਾਂਦਰੇ ਵੀ ਕੀਤੇ ਗਏ ਅਤੇ ਮੰਤਰੀ ਨੇ ਕਿਹਾ ਕਿ ਇਹ ਲਗਭਗ ਤੈਅ ਹੈ ਕਿ ਆਕਸੀਜਨ ਗੱਡੀਆਂ ਦੇ ਨਾਲ-ਨਾਲ ਸੁਰੱਖਿਆ ਵਾਹਨ ਵੀ ਚੱਲਣਗੀਆਂ ਕਿਉਂਕਿ ਜਿਸ ਤਰ੍ਹਾਂ ਆਕਸੀਜਨ ਦੀ ਸਪਲਾਈ ਹਰ ਰਾਜ ਨੂੰ ਚਾਹੀਦਾ ਹੈ ਤਾਂ ਉਸ ਵਿਚ ਦੂਜੇ ਦੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਪਹਿਲਾਂ ਹੋਰ ਜ਼ਿਆਦਾ ਸਪਲਾਈ ਲੈ ਲਈਏ ਤਾਂ ਇਸ ਵਜ੍ਹਾ ਨਾਲ ਥੋੜ੍ਹੀ ਪ੍ਰੇਸ਼ਾਨੀ ਦੇਖਣ ਨੂੰ ਮਿਲੀ ਹੈ।
ਇਸੇ ਤਰ੍ਹਾਂ ਕੱਲ੍ਹ ਇਹ ਖ਼ਬਰ ਸਾਹਮਣੇ ਆਈ ਸੀ ਕਿ ਸਿਰਮ ਦੁਆਰਾ ਟੀਕੇ ਦੀਆਂ ਦਰਾਂ ਵਿੱਚ ਵਾਧਾ ਕੀਤਾ ਗਿਆ ਹੈ, ਤਦ ਸਿਹਤ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਦਾ ਕੋਈ ਫੈਸਲਾ ਲਾਗੂ ਨਹੀਂ ਹੁੰਦਾ ਪਰ ਅਸੀਂ ਕੇਂਦਰ ਨਾਲ ਦੁਬਾਰਾ ਸੰਪਰਕ ਕਰਾਂਗੇ। ਫਿਲਹਾਲ ਉਨ੍ਹਾਂ ਕਿਹਾ ਕਿ 45 ਸਾਲ ਦੀ ਉਮਰ ਦੇ ਉਪਰ ਦੇ ਸਾਰੇ ਲੋਕਾਂ ਨੂੰ ਮੁਫਤ ਵਿਚ ਵੈਕਸੀਨ ਲੱਗਦੀ ਰਹੇਗੀ।