A police convoy : ਜਨ ਅਧਿਕਾਰ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਤੇ ਸਾਬਕਾ ਸਾਂਸਦ ਪੱਪੂ ਯਾਦਵ ਦੀ ਗ੍ਰਿਫਤਾਰੀ ਬਿਹਾਰ ਪੁਲਿਸ ਲਈ ਮੁਸੀਬਤ ਬਣ ਗਈ ਹੈ। ਪੱਪੂ ਯਾਦਵ ਦੇ ਸਮਰਥਕਾਂ ਨੇ ਅੱਜ ਮੰਗਲਵਾਰ ਨੂੰ ਪੁਲਿਸ ਕਾਫਲੇ ‘ਤੇ ਹਮਲਾ ਕਰ ਦਿੱਤਾ।
ਬਿਹਾਰ ਦੇ ਹਾਜੀਪੁਰ ‘ਚ ਪੱਪੂ ਯਾਦਵ ਦੀ ਗ੍ਰਿਫਤਾਰੀ ਤੋਂ ਬਾਅਦ ਕਾਫੀ ਬਵਾਲ ਹੋ ਗਿਆ। ਪਟਨਾ ‘ਚ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਟੀਮ ਪੱਪੂ ਯਾਦਵ ਨੂੰ ਪਟਨਾ ਤੋਂ ਲੈ ਕੇ ਮਧੇਪੁਰਾ ਲਈ ਨਿਕਲੀ ਸੀ ਪਰ ਪੱਪੂ ਯਾਦਵ ਨੂੰ ਲੈ ਜਾ ਰਹੀ ਪੁਲਿਸ ਟੀਮ ਨੂੰ ਉਨ੍ਹਾਂ ਦੇ ਸਮਰਥਕਾਂ ਨੇ ਨੈਸ਼ਨਲ ਹਾਈਵੇ ‘ਤੇ ਘੇਰ ਲਿਆ ਅਤੇ ਹਮਲਾ ਕਰ ਦਿੱਤਾ। ਹਾਜੀਪੁਰ ‘ਚ ਨੈਸ਼ਨਲ ਹਾਈਵੇ ‘ਤੇ ਪੱਪੂ ਯਾਦਵ ਨੂੰ ਲੈ ਜਾ ਰਹੀ ਪੁਲਿਸ ਕਾਫਲੇ ਨੂੰ ਸਮਰਥਕਾਂ ਨੇ ਬੈਰੀਕੇਡਿੰਗ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ। ਪੁਲਿਸ ਦੀਆਂ ਗੱਡੀਆਂ ਅੱਗੇ ਕਈ ਸਮਰਥਕ ਲੇਟ ਗਏ ਤੇ ਕਈ ਗੱਡੀ ਉਪਰ ਚੜ੍ਹ ਗਏ। ਬਹੁਤ ਮੁਸ਼ਲ ਨਾਲ ਪੁਲਿਸ ਟੀਮ ਪੱਪੂ ਯਾਦਵ ਨੂੰ ਲੈ ਕੇ ਅੱਗੇ ਨਿਕਲ ਗਈ। ਪੱਪੂ ਯਾਦਵ ਦੀ ਗ੍ਰਿਫਤਾਰੀ ਨੂੰ ਲੈ ਕੇ ਉਨ੍ਹਾਂ ਦੇ ਸਮਰਥਕਾਂ ਕਈ ਜਗ੍ਹਾ ਬਵਾਲ ਕਰ ਰਹੇ ਹਨ।
ਜਨ ਅਧਿਕਾਰੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਪੱਪੂ ਯਾਦਵ ਨੂੰ ਸਵੇਰੇ ਗ੍ਰਿਫਤਾਰ ਕਰ ਲਿਆ ਗਿਆ। ਪਪੂ ਯਾਦਵ ਨੇ ਟਵੀਟ ਕਰਕੇ ਲਿਖਿਆ ਕੋਰੋਨਾ ਕਾਰਨ ‘ਚ ਜ਼ਿੰਦਗੀਆਂ ਬਚਾਉਣ ਲਈ ਆਪਣੀ ਜਾਨ ਹਥੇਲੀ ‘ਤੇ ਰੱਖ ਕੇ ਜੂਝਣਾ ਅਪਰਾਧ ਹੈ ਤਾਂ ਮੈਂ ਅਪਰਾਧੀ ਹਾਂ, PM ਸਾਹਿਬ, CM ਸਾਹਿਬ, ਦੇ ਦਿਓ ਫਾਂਸੀ ਜਾਂ ਭੇਜ ਦਿਓ ਜੇਲ, ਝੁਕਾਂਗਾ ਨਹੀਂ, ਰੁਕਾਂਗਾ ਨਹੀਂ, ਲੋਕਾਂ ਨੂੰ ਬਚਾਵਾਂਗਾ, ਬੇਈਮਾਨਾਂ ਨੂੰ ਬੇਨਕਾਬ ਕਰਦਾ ਰਹਾਂਗਾ।
ਇਸ ਤੋਂ ਪਹਿਲਾਂ ਸਾਬਕਾ ਸਾਂਸਦ ਯਾਦਵ ਨੂੰ ਲੌਕਡਾਊਨ ਦਾ ਉਲੰਘਣ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਬੀਜੇਪੀ ਸਾਂਸਦ ਰਾਜੀਵ ਪ੍ਰਤਾਪ ਰੂਡੀ ਦੇ ਸਾਂਸਦ ਨਿਧੀ ਤੋਂ ਖਰੀਦੀ ਗਈ ਐਂਬੂਲੈਂਸ ਦੀ ਪੋਲ ਖੁੱਲ੍ਹਣ ਤੋਂ ਬਾਅਦ ਸਾਰਣ ਦੇ ਅਮਨੌਰ ‘ਚ ਪੱਪੂ ਯਾਦਵ ਖਿਲਾਫ ਲੌਕਡਾਊਨ ਦਾ ਉਲੰਘਣ ਦਾ ਕੇਸ ਦਰਜ ਕੀਤਾ ਗਿਆ ਸੀ।