ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਨਾਲਾਗੜ੍ਹ-ਸਵਾਰਘਾਟ ਰੋਡ ‘ਤੇ ਮਹਾਦੇਵ ਪੁਲ ‘ਤੇ ਬੇਕਾਬੂ ਹੋਣ ਕਰਕ ਬੀਅਰ ਨਾਲ ਲੱਦਿਆ ਇਕ ਟਰੱਕ ਇਕ ਖੱਡ ਵਿਚ ਡਿੱਗ ਗਿਆ, ਜਿਸ ਵਿੱਚ ਦੋ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਨਾਲਾਗੜ੍ਹ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਅਨੁਸਾਰ ਇਹ ਹਾਦਸਾ ਮੰਗਲਵਾਰ ਦੁਪਹਿਰ 4.30 ਵਜੇ ਵਾਪਰਿਆ। ਨਾਲਾਗੜ੍ਹ ਤੋਂ ਬੀਅਰ ਭਰ ਕੇ ਇੱਕ ਟਰੱਕ ਕੁੱਲੂ ਲਈ ਰਵਾਨਾ ਹੋਇਆ। ਮਹਾਦੇਵ ਪੁਲ ‘ਤੇ ਡਰਾਈਵਰ ਅਰੁਣ ਆਪਣਾ ਸੰਤੁਲਨ ਗੁਆ ਬੈਠਾ ਅਤੇ ਟਰੱਕ ਪੁਲਿਆ ਨਾਲ ਟਕਰਾਉਣ ਤੋਂ ਬਾਅਦ ਖੱਡ ਵਿੱਚ ਡਿੱਗ ਗਿਆ।
ਟਰੱਕ ਵਿਚ ਡਰਾਈਵਰ ਸਣੇ ਚਾਰ ਹੋਰ ਲੋਕ ਸਵਾਰ ਸਨ। ਇਸ ਹਾਦਸੇ ਵਿੱਚ ਮੰਡੀ ਜ਼ਿਲ੍ਹੇ ਦੇ ਚਰਨ ਪਿੰਡ ਦਾ ਡਰਾਈਵਰ ਅਰੁਣ (23) ਅਤੇ ਮੰਡੀ ਜ਼ਿਲ੍ਹੇ ਦੇ ਕੰਧਾਰ ਪਿੰਡ ਦਾ ਗੋਲੂ (21), ਬਿਲਾਸਪੁਰ ਜ਼ਿਲ੍ਹੇ ਦਾ ਵਿਸ਼ਾਲ (22) ਅਤੇ ਮੰਡੀ ਜ਼ਿਲ੍ਹੇ ਦਾ ਰਵੀ ਕੁਮਾਰ (23) ਟਰੱਕ ਹੇਠ ਦੱਬੇ ਗਏ। ਟਰੱਕ ਦੇ ਡਿੱਗਣ ਤੋਂ ਬਾਅਦ ਕਾਫੀ ਰੌਲਾ ਪੈ ਗਿਆ, ਜਿਸ ਕਾਰਨ ਆਸ-ਪਾਸ ਦੇ ਲੋਕ ਉਥੇ ਇਕੱਠੇ ਹੋ ਗਏ।
ਇਹ ਵੀ ਪੜ੍ਹੋ : ਪੰਜਾਬ ’ਚ ਨਹੀਂ ਘੱਟ ਰਿਹਾ ਬਲੈਕ ਫੰਗਸ ਦਾ ਕਹਿਰ, ਮਿਲੇ 19 ਨਵੇਂ ਮਾਮਲੇ, ਹੋਈਆਂ 4 ਮੌਤਾਂ
ਲੋਕਾਂ ਨੇ ਨਾਲਾਗੜ੍ਹ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਥਾਣਾ ਨਾਲਾਗੜ੍ਹ ਦੇ ਇੰਚਾਰਜ ਮਹਿੰਦਰ ਸਿੰਘ ਅਤੇ ਡੀਐਸਪੀ ਵਿਵੇਕ ਟੀਮ ਸਮੇਤ ਮੌਕੇ ‘ਤੇ ਪਹੁੰਚ ਗਏ। ਪੁਲਿਸ ਨੇ ਹਾਈਡਰਾ ਅਤੇ ਜੇਸੀਬੀ ਲਗਾ ਕੇ ਟਰੱਕ ਨੂੰ ਹਟਾ ਦਿੱਤਾ। ਇਸ ਹਾਦਸੇ ਵਿਚ ਗੋਲੂ ਅਤੇ ਡਰਾਈਵਰ ਅਰੁਣ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਰਵੀ ਕੁਮਾਰ ਅਤੇ ਵਿਸ਼ਾਲ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।
ਜ਼ਖਮੀਆਂ ਨੂੰ ਜਲਦ ਨਾਲਾਗੜ੍ਹ ਦੇ ਹਸਪਤਾਲ ਲਿਜਾਇਆ ਗਿਆ। ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿਚ ਲੈਣ ਤੋਂ ਬਾਅਦ ਪੁਲਿਸ ਉਨ੍ਹਾਂ ਨੂੰ ਨਾਲਾਗੜ੍ਹ ਹਸਪਤਾਲ ਲੈ ਗਈ। ਪੋਸਟ ਮਾਰਟਮ ਬੁੱਧਵਾਰ ਨੂੰ ਕੀਤਾ ਜਾਵੇਗਾ। ਡੀਐਸਪੀ ਵਿਵੇਕ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।