ਪੰਜਾਬ ‘ਚ ਧੁੰਦ ਕਾਰਨ ਹਾਦਸੇ ਵਧਦੇ ਜਾ ਰਹੇ ਹਨ। ਤਾਜ਼ਾ ਮਾਮਲਾ ਫਾਜ਼ਿਲਕਾ ‘ਤੋਂ ਸਾਹਮਣੇ ਆਇਆ ਹੈ। ਇੱਥੇ ਫਲਾਈਓਵਰ ‘ਤੇ ਧੁੰਦ ਕਾਰਨ ਕਈ ਵਾਹਨ ਆਪਸ ‘ਚ ਟਕਰਾ ਗਏ। ਜਿਸ ਵਿੱਚ ਰੇਹੜੀ ਵਾਲਾ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਵਾਹਨਾਂ ਨੂੰ ਸੜਕ ਤੋਂ ਹਟਾ ਦਿੱਤਾ ਹੈ। ਫਲਾਈਓਵਰ ‘ਤੇ ਫਿਰ ਤੋਂ ਆਵਾਜਾਈ ਸ਼ੁਰੂ ਹੋ ਗਈ ਹੈ।
ਘਟਨਾ ਵਾਲੀ ਥਾਂ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਧੁੰਦ ਕਾਰਨ ਫਾਜ਼ਿਲਕਾ ਫਲਾਈਓਵਰ ’ਤੇ ਪਹਿਲਾਂ ਇੱਕ ਟਰੱਕ ਨੇ ਦੂਜੇ ਟਰੱਕ ਨੂੰ ਟੱਕਰ ਮਾਰ ਦਿੱਤੀ। ਜਿਸਦੇ ਬਾਅਦ ਇੱਕ ਤੇਜ਼ ਰਫਤਾਰ ਕਾਰ ਆਈ ਅਤੇ ਧੁੰਦ ਕਾਰਨ ਬਿਨਾਂ ਕੁਝ ਪਤਾ ਲੱਗੇ ਸਾਹਮਣੇ ਖੜੀ ਕਾਰ ਨਾਲ ਟਕਰਾ ਗਈ। ਇਸ ਤੋਂ ਬਾਅਦ ਇੱਕ ਮੋਟਰਸਾਈਕਲ ਸੜਕ ਦੇ ਇੱਕ ਰੇਹੜੀ ਵਾਲੇ ਨਾਲ ਟਕਰਾ ਗਿਆ। ਟਕਰਾਉਣ ਕਾਰਨ ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।
ਇਹ ਵੀ ਪੜ੍ਹੋ : ਬਠਿੰਡਾ ‘ਚ ਕਾਰ ਨੇ ਅੰਡਰਬ੍ਰਿਜ ਹੇਠਾਂ ਸੌਂ ਰਹੇ ਲੋਕਾਂ ਨੂੰ ਕੁ.ਚਲਿਆ, ਇੱਕ ਲੜਕੀ ਦੀ ਮੌ.ਤ, 2 ਗੰਭੀਰ ਜ਼ਖ਼ਮੀ
ਇਸ ਹਾਦਸੇ ਵਿੱਚ ਰੇਹੜੀ ਚਾਲਕ ਸੰਦੀਪ ਕੁਮਾਰ ਜ਼ਖ਼ਮੀ ਹੋ ਗਿਆ ਹੈ। ਜਿਸ ਨੂੰ ਬਾਅਦ ਵਿੱਚ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਦੂਜੇ ਪਾਸੇ ਮਾਮਲੇ ਦੀ ਸੂਚਨਾ ਮਿਲਦੇ ਹੀ ਫਾਜ਼ਿਲਕਾ ਸਿਟੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਟਰੱਕ ਅਤੇ ਹੋਰ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਚਾਲੂ ਕਰਵਾਈ। ਗ਼ਨੀਮਤ ਰਹੀ ਕਿ ਇਸ ਹਾਦਸੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਵੀਡੀਓ ਲਈ ਕਲਿੱਕ ਕਰੋ –