After Punjab Chandigarh : ਚੰਡੀਗੜ੍ਹ ਵਿਚ ਵੀ ਕੋਰੋਨਾ ਦੇ ਕੇਸਾਂ ਨੇ ਰਫਤਾਰ ਫੜੀ ਹੋਈ ਹੈ। ਇਸੇ ਤਹਿਤ ਅੱਜ ਕੋਵਿਡ ਸਬੰਧੀ ਮੀਟਿੰਗ ਬੁਲਾਈ ਗਈ ਸੀ ਜਿਸ ਵਿਚ ਪੰਜਾਬ ਦੀ ਤਰਜ ‘ਤੇ ਹੁਣ ਚੰਡੀਗੜ੍ਹ ‘ਚ ਵੀ ਸਖਤੀ ਕਰ ਦਿੱਤੀ ਗਈ ਹੈ ਤੇ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ। ਹੁਣ ਚੰਡੀਗੜ੍ਹ ਵਿੱਚ ਇੱਕ ਹਫਤੇ ਲਈ ਮਿੰਨੀ ਲਾਕਡਾਊਨ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਕੱਲ ਸ਼ਾਮ 5 ਵਜੇ ਤੋਂ 11 ਮਈ ਸਵੇਰੇ 5 ਵਜੇ ਤੱਕ ਕੋਈ ਵੀ ਗੈਰ-ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਨਹੀਂ ਖੁੱਲ੍ਹਣਗੀਆਂ। ਸਾਰੇ ਸਰਕਾਰੀ ਦਫਤਰਾਂ ਤੇ ਬੈਂਕਾਂ ‘ਚ 50 ਫੀਸਦੀ ਸਟਾਫ ਨਾਲ ਕੰਮ ਹੋਵੇਗਾ। ਪ੍ਰਾਈਵੇਟ ਦਫਤਰਾਂ ਵਿਚ ਵਰਕ ਫਰਾਮ ਹੋਮ ਹੋਵੇਗਾ। ਪਬਲਿਕ ਟਰਾਂਸਪੋਰਟ 50 ਫੀਸਦੀ ਸਵਾਰੀਆਂ ਨਾਲ ਚੱਲੇਗਾ।
ਇਸ ਤੋਂ ਇਲਾਵਾ ਸਾਰੇ ਸਿਨੇਮਾ ਹਾਲ, ਜਿੰਮ, ਸਪਾ, ਬਾਰ, ਸਵੀਮਿੰਗ ਪੂਲ ਤੇ ਕੋਚਿੰਗ ਸੈਂਟਰਾਂ ‘ਤੇ ਪਾਬੰਦੀ ਜਾਰੀ ਰਹੇਗੀ। ਸਪੋਰਟਸ ਕੰਪਲੈਕਸ ਵੀ ਬੰਦ ਰਹਿਣਗੇ। ਰੈਸਟੋਰੈਂਟਸ, ਹੋਟਲ, ਕਾਫੀ ਸ਼ਾਪ, ਖਾਣ-ਪੀਣ ਦੀਆਂ ਦੁਕਾਨਾਂ ਖੁੱਲ੍ਹ ਸਕਦੀਆਂ ਹਨ ਪਰ ਸਿਰਫ take away ਦੀ ਇਜਾਜ਼ਤ ਹੋਵੇਗੀ। ਉਥੇ ਬੈਠ ਕੇ ਖਾਣ ਦੀ ਆਗਿਆ ਨਹੀਂ ਹੋਵੇਗੀ। ਰਾਤ 9 ਵਜੇ ਤੱਕ ਹੋਮ ਡਲਿਵਰੀ ਹੋ ਸਕੇਗੀ। ਸਾਰੇ ਤਰ੍ਹਾਂ ਦੇ ਰਾਜਨੀਤਕ, ਸਮਾਜਿਕ ਤੇ ਸਪੋਰਟਸ ਗਤੀਵਿਧੀਆਂ ‘ਤੇ ਰੋਕ ਰਹੇਗੀ। UPSC ਸਣੇ ਸਾਰੀਆਂ ਪ੍ਰੀਖਿਆਵਾਂ ਪੋਸਟਪੋਨ ਹੋਣਗੇ। ਇੰਟਰ ਸਟੇਟ ਮੂਵਮੈਂਟ ‘ਤੇ ਕੋਈ ਪਾਬੰਦੀ ਨਹੀਂ ਹੋਵੇਗੀ ਪਰ ਚੰਡੀਗੜ੍ਹ ਵਿਚ ਆਉਣ ਵਾਲਿਆਂ ਨੂੰ ਕੋਵਿਡ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਹੋਵੇਗੀ।ਸਰਕਾਰੀ ਦਫਤਰਾਂ ‘ਚ ਜਾਣ ਵਾਲੇ ਲੋਕਾਂ ਨੂੰ ਵੀ ਆਪਣੀ ਨੈਗੇਟਿਵ ਰਿਪੋਰਟ ਜਾਂ ਵੈਕਸੀਨੇਸ਼ਨ ਸਰਟੀਫਿਕੇਟ ਨਾਲ ਰੱਖਣਾ ਜ਼ਰੂਰੀ ਹੋਵੇਗੀ।
ਸਾਰੇ ਹਸਪਤਾਲ, ਨਰਸਿੰਗ ਹੋਮ, ਲੈਬਾਰਟਰੀਆਂ ਖੁੱਲ੍ਹੀਆਂ ਰਹਿਣਗੀਆਂ। ਵਿਆਹਾਂ ‘ਤੇ 50 ਅਤੇ ਸਸਕਾਰ ‘ਤੇ 20 ਲੋਕਾਂ ਤੋਂ ਵਧ ਨੂੰ ਸ਼ਾਮਲ ਹੋਣ ਦੀ ਆਗਿਆ ਨਹੀਂ ਹੋਵੇਗੀ। ਭੀੜਭਾੜ ਵਾਲੇ ਇਲਾਕਿਆਂ ਜਿਵੇਂ ਸੁਖਨਾ ਲੇਕ, ਰਾਕ ਗਾਰਡਨ, ਮਿਊਜ਼ੀਅਮ, ਲਾਇਬ੍ਰੇਰੀ ਬੰਦ ਰਹਿਣਗੇ। ਸਕੂਲ, ਕਾਲਜ ਬੰਦ ਰਹਿਣਗੇ ਪਰ ਸਟਾਫ ਨੂੰ ਆਉਣਾ ਹੋਵੇਗਾ। ਜੋ ਦੁਕਾਨਾਂ ਜ਼ਰੂਰੀ ਸਾਮਾਨ ਵੇਚਦੇ ਹਨ ਜਿਵੇਂ ਬ੍ਰੈਡ, ਦੁੱਧ, ਸਬਜ਼ੀ, ਫਰੂਟ, ਡੇਅਰੀ ਪ੍ਰੋਡਕਟਸ, ਆਂਡੇ, ਮੀਟ ਤੇ ਮੋਬਾਈਲ ਰਿਪੇਅਰ ਦੀ ਖੋਲ੍ਹ ਸਕਦੇ ਹਨ। ਸ਼ਨੀਵਾਰ ਤੇ ਐਤਵਾਰ ਨੂੰ ਸ਼ਹਿਰ ਵਿਚ ਸੰਪੂਰਨ ਲਾਕਡਾਊਨ ਰਹੇਗਾ। ਚੰਡੀਗੜ੍ਹ ਪ੍ਰਸ਼ਾਸਨ ਤੋਂ ਮਾਨਤਾ ਪ੍ਰਾਪਤ ਸਾਰੇ ਪੱਤਰਕਾਰ ਫਰੰਟਲਾਈਨ ਵਰਕਰਸਾਂ ਵਿਚ ਗਿਣੇ ਜਾਣਗੇ।