aj kal nimrat release:ਨਿਮਰਤ ਖਹਿਰਾ ਦੀ ਆਵਾਜ਼ ‘ਚ ਨਵਾਂ ਗੀਤ ‘ਅੱਜ ਕੱਲ੍ਹ ਅੱਜ ਕੱਲ੍ਹ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਇੱਕ ਅਜਿਹੀ ਮੁਟਿਆਰ ਦੀ ਗੱਲ ਕੀਤੀ ਗਈ ਹੈ ਜੋ ਕਿ ਆਪਣੇ ਪ੍ਰੇਮੀ ਨੂੰ ਕਹਿ ਰਹੀ ਹੈ ਕਿ ਉਹ ਆਪਣੇ ਘਰ ਜਲਦੀ ਹੀ ਆਪਣੇ ਵਿਆਹ ਬਾਰੇ ਗੱਲਬਾਤ ਕਰ ਲਵੇ । ਕਿਉਂਕਿ ਜਦੋਂ ਸਮਾਂ ਹੱਥੋਂ ਨਿਕਲ ਗਿਆ ਤਾਂ ਫਿਰ ਹੱਥ ਨਹੀਂ ਆਉਣਾ।
ਕਿਉਂਕਿ ਗੱਭਰੂ ਦੇ ਲਾਰਿਆਂ ਕਾਰਨ ਉਸ ਦੀ ਜਵਾਨੀ ਬੀਤਦੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਲਾਰਿਆਂ ਕਾਰਨ ਉਸ ਦਾ ਵਿਆਹ ਵੀ ਜਲਦ ਘਰ ਦਿਆਂ ਨੇ ਤੈਅ ਕਰ ਦੇਣਾ ਹੈ । ਉਹ ਮੁੰਡੇ ਨੂੰ ਹਿਦਾਇਤ ਕਰਦੀ ਹੈ ਕਿ ਕੁਝ ਕਰਨਾ ਹੈ ਤਾਂ ਜਲਦੀ ਕਰ ਲਵੇ । ਤੁਹਾਨੂੰ ਦੱਸ ਦੇਈਏ ਕਿ ਨਿਮਰਤ ਖਹਿਰਾ ਦਾ ਇਹ ਗੀਤ ਆਉਂਦੇ ਹੀ ਖੂਬ ਧਮਾਲਾਂ ਪਾ ਰਿਹਾ ਹੈ ਤੇ ਕਈ ਇਸ ਗੀਤ ਤੇ ਟਿੱਕ ਟੌਕ ਵੀਡੀਓ ਵੀ ਬਣਾ ਚੁੱਕੇ ਹਨ ਅਤੇ ਇਸ ਗੀਤ ਵਿੱਚ ਨਿਮਰਤ ਖਹਿਰਾ ਦੀ ਵੀਡੀਓ ਵੀ ਸਾਹਮਣੇ ਆ ਚੁੱਕੀਆਂ ਹਨ , ਜਿਨ੍ਹਾਂ ਵੀਡੀਓ ਵਿੱਚ ਨਿਮਰਤ ਬੇਹੱਦ ਖੂਬਸੂਰਤ ਲੱਗ ਰਹੀ ਹੈ ਅਤੇ ਉਨ੍ਹਾਂ ਦੇ ਇਨ੍ਹਾਂ ਵੀਡੀਓ ਵਿੱਚ ਐਕਸਪਰੈਸ਼ਨ ਦੇਖਣ ਵਾਲੇ ਹਨ।
ਤੁਹਾਨੂੰ ਦੱਸ ਦੇਈਏ ਕਿ ਲਾਕਡਾਊਨ ਦੇ ਚਲਦੇ ਬਾਲੀਵੁਡ ਸਿਤਾਰਿਆਂ ਤੋਂ ਲੈ ਕੇ ਪੰਜਾਬੀ ਸਿਤਾਰੇ ਵੀ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਹਨ ਅਤੇ ਇਸ ਦੇ ਨਾਲ ਜੇਕਰ ਖੂਬਸੂਰਤ ਅਦਾਕਾਰਾ ਨਿਰਮਤ ਖਹਿਰਾ ਦੀ ਗੱਲ ਕਰੀਏ ਤਾਂ ਉਹ ਵੀ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਸ਼ੇਅਰ ਲੋਕਾਂ ਨੂੰ ਐਂਟਰਟੇਨ ਕਰ ਰਹੀ ਹੈ। ਹਾਲ ਹੀ ਵਿੱਚ ਪੰਜਾਬੀ ਅਦਾਕਾਰਾ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ ਜਿਸ ਵਿਚ ਉਹ ਆਪਣੀ ਖੂਬਸੂਰਤ ਆਵਾਜ ਨਾਲ ਗੀਤ ਗਾ ਰਹੀ ਹੈ ਅਤੇ ਉਸ ਗੀਤ ਵਿੱਚ ਦਰਦ ਵੀ ਕਾਫੀ ਭਰਿਆ ਹੋਇਆ ਹੈ ਤੇ ਇਹ ਵੀਡੀਓ ਸੋਸ਼ਕਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ।
ਗੀਤ ਦੇ ਬੋਲ ਬੰਟੀ ਬੈਂਸ ਨੇ ਲਿਖੇ ਨੇ ਅਤੇ ਮਿਊਜ਼ਿਕ ਦੇਸੀ ਕਰਿਊ ਵੱਲੋਂ ਦਿੱਤਾ ਗਿਆ ਹੈ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਤੋਂ ਪਹਿਲਾਂ ਨਿਮਰਤ ਖਹਿਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਇਸ ਤੋਂ ਉਹ ਇਲਾਵਾ ਉਹ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਵੀ ਵਿਖਾ ਚੁੱਕੇ ਹਨ ।