ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੁੱਧਵਾਰ ਨੂੰ ਲੁਧਿਆਣਾ ਦੇ ਪਿੰਡ ਸਰਾਭਾ ਪਹੁੰਚੇ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾਂਜਲੀ ਭੇਟ ਕੀਤੀ। CM ਭਗਵੰਤ ਮਾਨ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਘਰ ਜਾ ਕੇ ਵਿਜ਼ਟਰ ਬੁੱਕ ‘ਤੇ ਆਪਣੇ ਵਿਚਾਰ ਵੀ ਲਿਖੇ।
ਇਸਦੇ ਨਾਲ ਹੀ ਮੁੱਖ ਮੰਤਰੀ ਨੇ ਖੇਡਾਂ ਨੂੰ ਰੌਚਕ ਬਣਾਉਣ ਦਾ ਵਾਅਦਾ ਕੀਤਾ। CM ਮਾਨ ਨੇ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆ’ ਰਾਹੀਂ ਨੌਜਵਾਨਾਂ ਨੂੰ ਇੱਕ ਪਲੇਟਫਾਰਮ ਦੇਣ ਦਾ ਯਤਨ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਲਵਾਰਾ ਹਵਾਈ ਅੱਡੇ ਦਾ ਕੰਮ ਵੀ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ। ਇਸਦੇ ਲਈ 161 ਏਕੜ ਜ਼ਮੀਨ ਐਕੁਆਇਰ ਕਰਕੇ ਬਾਊਂਡਰੀ ਬਣਾਈ ਗਈ ਹੈ। ਟਰਮੀਨਲ ਦੇ ਨਿਰਮਾਣ ‘ਤੇ 48.90 ਕਰੋੜ ਰੁਪਏ ਖਰਚ ਕੀਤੇ ਜਾਣਗੇ। ਭਾਰਤੀ ਹਵਾਈ ਸੈਨਾ ਦਾ ਹਵਾਈ ਅੱਡਾ ਜਲਦੀ ਹੀ ਸਿਵਲ ਹਵਾਈ ਅੱਡਾ ਬਣ ਜਾਵੇਗਾ।
ਇਹ ਵੀ ਪੜ੍ਹੋ : Twitter Blue ਦੀ ਹੋਵੇਗੀ ਮੁੜ ਵਾਪਸੀ, ਐਲਨ ਮਸਕ ਨੇ ਕੀਤਾ ਤਰੀਕ ਦਾ ਖੁਲਾਸਾ
ਵੀਡੀਓ ਲਈ ਕਲਿੱਕ ਕਰੋ -: