anmol gagan new poster veham:ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਜੋ ਕਿ ਚੰਗੀ ਗਾਇਕਾ ਹੋਣ ਦੇ ਨਾਲ ਆਪਣੀ ਗੱਲ ਬੇਬਾਕੀ ਦੇ ਨਾਲ ਰੱਖਣ ਦੇ ਲਈ ਵੀ ਜਾਣੀ ਜਾਂਦੀ ਹੈ । ਉਹ ਬਹੁਤ ਜਲਦ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆ ਰਹੇ ਨੇ । ਜੀ ਹਾਂ ‘ਵਹਿਮ’ ਟਾਈਟਲ ਹੇਠ ਉਹ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣਗੇ ।ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਵੀ ਖੁਦ ਅਨਮੋਲ ਗਗਨ ਮਾਨ ਨੇ ਹੀ ਲਿਖੇ ਤੇ ਇਸ ਤੋਂ ਇਲਾਵਾ ਉਨ੍ਹਾਂ ਨੇ ਹੀ ਗੀਤ ਦਾ ਨਿਰਦੇਸ਼ਕ ਕੀਤਾ ਹੈ । ਇਸ ਗੀਤ ‘ਚ ਮਿਊਜ਼ਿਕ ਸੁਣਨ ਨੂੰ ਮਿਲੇਗਾ ਦਾ ਕਿਡ ਹੋਰਾਂ ਦਾ । ਇਸ ਗੀਤ ਦਾ ਪੋਸਟਰ ਪੂਰੀ ਤਰ੍ਹਾਂ ਮਾਂ ਬੋਲੀ ਦੇ ਰੰਗਾਂ ‘ਚ ਰੰਗਿਆ ਹੋਇਆ ਹੈ । ਜਿਸ ਕਰਕੇ ਦਰਸ਼ਕਾਂ ਨੂੰ ਪੋਸਟਰ ਖੂਬ ਪਸੰਦ ਆ ਰਿਹਾ ਹੈ । ਜੇ ਗੱਲ ਕਰੀਏ ਅਨਮੋਲ ਗਗਨ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਪਰਾਈਸਲੈੱਸ, ਸ਼ੇਰਨੀ, ਓਵਰ ਸਪੀਡ, ਟਰਾਲੇ, ਪਸੰਦ ਤੇਰੀ, ਚੰਡੀਗੜ੍ਹ, ਵਲਾਂ ਵਾਲੀ ਪੱਗ ਵਰਗੇ ਕਈ ਵਧੀਆ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਦੀ ਸਿਆਸਤ ’ਚ ਕਦਮ ਰੱਖ ਲਿਆ ਹੈ ।
ਪੰਜਾਬੀ ਸਿੰਗਰ ਅਨਮੋਲ ਗਗਨ ਮਾਨ ਗਾਇਕੀ ਦੇ ਨਾਲ ਨਾਲ ਸਿਆਸੀ ਪਾਰੀ ਦੀ ਸ਼ੁਰੂਆਤ ਕਰ ਚੁੱਕੀ ਹੈ।
। ਇਸ ਸਭ ਦੇ ਚਲਦੇ ਉੇਹ ਆਮ ਆਦਮੀ ਪਾਰਟੀ ਪੰਜਾਬ ‘ਚ ਸ਼ਾਮਲ ਹੋਈ। ਇਸ ਸਭ ਦੀ ਜਾਣਕਾਰੀ ਪਾਰਟੀ ਦੇ ਆਗੂ ਬਲਦੇਵ ਸਿੰਘ ਜੈਤੋ ਨੇ ਆਪਣੇ ਫੇਸਬੁੱਕ ਪੇਜ ’ਤੇ ਦਿੱਤੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਅਨਮੋਲ ਗਗਨ ਮਾਨ ਸ਼ੁਰੂ ਤੋਂ ਹੀ ਪੰਜਾਬ ਦੇ ਮੁੱਦਿਆਂ ਨੂੰ ਚੁੱਕਦੀ ਆਈ ਹੈ, ਜਿਸ ਤੋਂ ਕਿਤੇ ਨਾ ਕਿਤੇ ਇਹ ਕਿਆਸ ਲਾਏ ਜਾ ਰਹੇ ਸੀ ਕਿ ਉਹ ਸਿਆਸਤ ‘ਚ ਕਦਮ ਰੱਖ ਸਕਦੀ ਹੈ।ਜੈਤੋ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ , ‘ਅੱਜ ਮੈਨੂੰ ਬਹੁਤ ਖੁਸ਼ੀ ਹੋਈ ਕਿ ਅਨਮੋਲ ਗਗਨ ਮਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੀ ਹੈ। ਪਿਛਲੇ ਜੂਨ ਮਹੀਨੇ ਵਿੱਚ ਹੀ ਮੈਂ ਇਨ੍ਹਾਂ ਦੇ ਘਰ ਇਨਾਂ ਦੇ ਪਿਤਾ ਜੋਧਾ ਸਿੰਘ ਮਾਨ ਜੀ ਦੇ ਸੱਦੇ ਤੇ ਮੁਹਾਲੀ ਵਿਖੇ ਗਿਆ ਸੀ। ਆਮ ਆਦਮੀ ਪਾਰਟੀ ਦੀਆਂ ਨੀਤੀਆਂ ਸਬੰਧੀ ਲਗਪਗ ਦੋ ਘੰਟੇ ਗੱਲਬਾਤ ਹੋਈ। ਅਨਮੋਲ ਕਾਫੀ ਪ੍ਰਭਾਵਿਤ ਹੋਏ।
ਮੈਂ ਦਿੱਲੀ ਤੱਕ ਵੀ ਗੱਲ ਪਹੁੰਚਾ ਦਿੱਤੀ ਸੀ। ਅਖੀਰ ਵਿੱਚ ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਲਿਆਉਣ ਦਾ ਤੁਹਾਡਾ ਯੋਗਦਾਨ ਵੱਧ ਹੋਵੇਗਾ।’ ਇਹ ਕੋਈ ਪਹਿਲੀ ਵਾਰ ਨਹੀਂ ਜਦ ਕੋਈ ਸੈਲੇਬ੍ਰਿਟੀ ਸਿਆਸਤ ‘ਚ ਕਦਮ ਰੱਖ ਰਿਹਾ ਹੋਵੇ। ਇਸ ਤੋਂ ਪਹਿਲਾਂ ਵੀ ਸੰਨੀ ਦਿਓਲ, ਇਰਫਾਨ ਪਠਾਨ ਤੇ ਹੰਸ ਰਾਜ ਹੰਸ ਵਰਗੇ ਕਈ ਨਾਂ ਸਿਆਸਤ ਨਾਲ ਜੁੜ ਚੁੱਕੇ ਹਨ। ਫਿਲਹਾਲ ਅਨਮੋਲ ਗਗਨ ਮਾਨ ਕਦੋਂ ਪਾਰਟੀ ‘ਚ ਸ਼ਾਮਲ ਹੋ ਰਹੀ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।