Another blow to : ਪੰਜਾਬ ਸਰਕਾਰ ਤੋਂ ਮਾਲਗੱਡੀਆਂ ਭੇਜਣ ਲਈ ਕਲੀਅਰ ਪੈਸੇਜ ਮੰਗ ਰਹੇ ਰੇਲਵੇ ਨੇ ਸ਼ੁੱਕਰਵਾਰ ਨੂੰ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਉਣ ਵਾਲੀਆਂ ਮਾਲਗੱਡੀਆਂ ‘ਚ ਪੰਜਾਬ ਲਈ ਭੇਜੇ ਜਾਣ ਵਾਲੇ ਸਾਮਾਨ ਦੀ ਨਵੀਂ ਬੁਕਿੰਗ ਵੀ ਬੰਦ ਕਰ ਦਿੱਤੀ ਹੈ। ਉਥੇ ਪੰਜਾਬ ਸਰਕਾਰ ਦੇ ਦੋ ਮੰਤਰੀਆਂ ਸੁਖਜਿੰਦਰ ਸਿਘ ਰੰਧਾਵਾ ਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਰੇਲਵੇ ਦੇ ਇਸ ਫੈਸਲੇ ਨਾਲ ਸੂਬੇ ‘ਚ ਅਮਨ-ਸ਼ਾਂਤੀ ਭੰਗ ਹੋਣ ਦੀ ਵੀ ਸ਼ੰਕਾ ਪ੍ਰਗਟਾਈ। ਬਾਜਵਾ ਨੇ ਕਿਹਾ ਕਿ ਬੁਕਿੰਗ ਰੱਦ ਹੋਣ ਦੀ ਜਾਣਕਾਰੀ ਮੁੱਖ ਮੰਤਰੀ ਨੂੰ ਦੇ ਦਿੱਤੀ ਗਈ ਹੈ। ਉਹ ਜਲਦ ਕੇਂਦਰ ਤੋਂ ਗੱਲ ਕਰਕੇ ਮੰਗ ਕਰਨਗੇ ਕਿ ਸੂਬੇ ਦੀ ਜੋ ਪਹਿਲਾਂ ਦੀ ਬੁਕਿਗ ਹੈ ਉਸ ਨੂੰ ਡਲਿਵਰ ਕਰਵਾਇਆ ਜਾਵੇ। ਰੇਲਵੇ ਮੁਤਾਬਕ ਮਾਲਗੱਡੀਆਂ ਲੋਡ ਹੋ ਕੇ ਰਸਤੇ ‘ਚ ਖੜ੍ਹੀਆਂ ਹਨ। ਇਸ ਲਈ ਨਵੀਂ ਬੁਕਿੰਗ ਬੰਦ ਕੀਤੀ ਗਈ ਹੈ। ਰੇਲਵੇ ਦੇ ਫੈਸਲੇ ਨਾਲ ਪੰਜਾਬ ‘ਚ ਖੇਤੀ ਲਈ ਯੂਰਪੀਆ, ਡੀਏਪੀ, ਲੋਕਾਂ ਦੀਆਂ ਰੋਜ਼ਾਨਾ ਦੀਆਂ ਚੀਜ਼ਾਂ, ਕੋਲਾ ਤੇ ਪੈਟਰੋਲੀਅਮ ਪਦਾਰਥਾਂ ਦਾ ਸੰਕਟ ਵਧਣ ਦੀ ਸ਼ੰਕਾ ਵੀ ਵੱਧ ਗਈ ਹੈ।
ਅੰਮ੍ਰਿਤਸਰ ਦੇ ਮਾਨਾਂਵਾਲਾ ‘ਚ ਜੁਟੇ ਕਿਸਾਨ ਸੰਗਠਨਾਂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਵਰਨ ਸਿੰਘ ਪੰਧੇਰ ਨੇ ਕਿਹਾ ਕਿ ਰੇਲਵੇ ਜਾਣਬੁਝ ਕੇ ਮਾਲਗੱਡੀਆਂ ਰੋਕ ਕੇ ਬੈਠਾ ਹੈ ਜਦੋਂ ਕਿ ਕਿਸਾਨਾਂ ਨੇ ਟਰੈਕ ਛੱਡ ਦਿੱਤੇ ਹਨ। ਕੇਂਦਰ ਅੰਦੋਲਨ ਨੂੰ ਬਦਨਾਮ ਕਰ ਰਿਹਾ ਹੈ। ਨਰਿੰਦਰ ਮੋਦੀ ਵੱਲੋਂ ਪੰਜਾਬ ਨੂੰ ਸਬਕ ਸਿਖਾਉਣ ਦੀ ਨੀਅਤ ਨਾਲ ਫੈਸਲੇ ਲਏ ਜਾ ਰਹੇ ਹਨ ਤੇ ਕੇਂਦਰ ਹੁਣ ਪੰਜਾਬ ‘ਚ ਅਮਨ ਤੇ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦਾ ਹੈ। ਕੇਂਦਰ ਬਹਾਨੇਬਾਜ਼ੀ ਕਰ ਰਿਹਾ ਹੈ। ਅੰਦੋਲਨ ਨਾਲ ਰੇਲਵੇ ਨੂੰ ਕੋਈ ਨੁਕਸਾਨ ਨਹੀਂ ਹੋਇਆ। ਇੰਝ ਲੱਗ ਰਿਹਾ ਹੈ ਕਿ ਕੇਂਦਰ ਪੰਜਾਬ ਨੂੰ ਦੇਸ਼ ਦਾ ਹਿੱਸਾ ਨਹੀਂਮੰਨ ਰਿਹਾ। ਤਾਨਾਸ਼ਾਹੀ ਫਰਮਾਨ ਜਾਰੀ ਹੋ ਰਹੇ ਹਨ। ਕਈ ਕੰਪਨੀਆਂ ਪੰਜਾਬ ਲਈ ਹਰਿਆਣਾ ਤੱਕ ਹੀ ਬੁਕਿੰਗ ਕਰਾ ਰਹੀਆਂ ਹਨ।
ਰੇਲਵੇ ਮੁਤਾਬਕ ਖਾਦ ਤੇ ਕੋਲੇ ਦੀ ਲੋਡਿੰਗ ਦੇ 200 ਰੈਕ ਦੂਜੇ ਸੂਬਿਆਂ ‘ਚ ਖੜ੍ਹੇ ਹਨ ਜਿਨ੍ਹਾਂ ਦਾ ਮਾਲਭਾੜਾ ਵੀ ਰੇਲਵੇ ਲੈ ਚੁੱਕਾ ਹੈ ਪਰ ਉਹ ਪੰਜਾਬ ਨਹੀਂ ਭੇਜੇ ਜਾ ਰਹੇ ਹਨ। ਰਾਜਪੁਰਾ ਤੇ ਮੋਗਾ ਦੇ ਥਰਮਲ ਪਲਾਂਟ ‘ਚ ਰੇਲਵੇ ਦੇ 11 ਖਾਲੀ ਰੈਕ ਫਸੇ ਹੋਏ ਹਨ ਕਿਉਂਕਿ ਥਰਮਲ ਪਲਾਂਟ ਦੇ ਬਾਹਰ ਕਿਸਾਨਾਂ ਨੇ ਧਰਨਾ ਲਗਾਇਆ ਹੋਇਆ ਹੈ। ਕਿਸਾਨਾਂ ਨੂੰ ਸਮੇਂ ‘ਤੇ ਖਾਦ ਨਾ ਮਿਲੀ ਤਾਂ ਕਣਕ ਦੀ ਬੀਜਾਈ ਤੇ ਕਟਾਈ ਦਾ ਸਮਾਂ ਵੱਧ ਸਕਦਾ ਹੈ ਤੇ ਇਸ ਨਾਲ ਮੰਡੀਆਂ, ਸਰਕਾਰ ਦੀ ਖਰੀਦ ਵਿਵਸਥਾ ਵਿਗੜ ਜਾਵੇਗੀ। ਕਿਸਾਨ ਤੇ ਸਰਕਾਰ ਨੂੰ ਕਾਫੀ ਨੁਕਸਾਨ ਹੋਵੇਗਾ। ਨਵੇਂ ਖੇਤੀ ਕਾਨੂੰਨਾਂ ਖਿਲਾਫ ਨਾਰਥ ਇੰਡੀਆ ਦੇ 103 ਕਿਸਾਨ ਸੰਗਠਨਾਂ ‘ਚ ਮੀਟਿੰਗਾਂ ਚੱਲ ਰਹੀਆਂ ਹਨ। ਕਿਸਾਨ ਨੇਤਾ ਹਰਮੀਤ ਸਿੰਘ ਕਾਦੀਆਂ ਨੇ ਦੱਸਿਆ ਕਿ ਨਾਰਥ ਇੰਡੀਆ ਦਾ ਫਰੰਟ ਤਿਆਰ ਹੋਣ ਤੋਂ ਬਾਅਦ 4 ਨਵੰਬਰ ਨੂੰ ਰੂਪਰੇਖਾ ਤਿਆਰ ਕਰਕੇ 11 ਨੂੰ ਆਖਰੀ ਰਣਨੀਤੀ ਬਣਾਈ ਜਾਵੇਗੀ