Another farmer killed : ਅੰਮ੍ਰਿਤਸਰ : ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦਾ ਅੱਜ 34ਵੇਂ ਦਿਨ ਵੀ ਧਰਨਾ ਪ੍ਰਦਰਸ਼ਨ ਜਾਰੀ ਰਿਹਾ। ਇਸ ਅੰਦੋਲਨ ‘ਚ ਬਹੁਤ ਸਾਰੇ ਕਿਸਾਨ ਹੁਣ ਤੱਕ ਸ਼ਹੀਦ ਹੋ ਚੁੱਕੇ ਹਨ। ਅੱਜ ਕਿਸਾਨੀ ਅੰਦੋਲਨ ‘ਚ ਅੰਮ੍ਰਿਤਸਰ ਦੇ ਪਿੰਡ ਬਸੰਬਰਪੁਰਾ ਤੋਂ ਬੁਰੀ ਖਬਰ ਆਈ ਹੈ ਜਿਥੇ ਕਿਸਾਨ ਅਮਰੀਕ ਸਿੰਘ (72 ਸਾਲਾ) ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਅਮਰੀਕ ਸਿੰਘ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਉਹ ਮਾਨਾਂਵਾਲਾ ਟੋਲ ਪਲਾਜ਼ਾ ਵਿਖੇ ਧਰਨੇ ਵਿਚ ਸ਼ਾਮਲ ਸਨ। ਇਹ ਜਾਣਕਾਰੀ ਵੀ ਮਿਲੀ ਹੈ ਕਿ ਉਹ ਤਰਪਾਲਾਂ ਲੈਣ ਵਾਸਤੇ ਗਿਆ ਸੀ ਤੇ ਰਸਤੇ ‘ਚ ਮਾਨਾਂਵਾਲਾ ਤੋਂ ਦਬੁਰਜੀ ਜਾਂਦੇ ਸਮੇਂ ਅਮਰੀਕ ਸਿੰਘ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ।
ਇਥੇ ਦੱਸਣਯੋਗ ਹੈ ਕਿ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਧਰਮਪੁਰਾ ਦੇ 72 ਸਾਲਾ ਕਿਸਾਨ ਪਿਆਰਾ ਸਿੰਘ ਦੀ ਵੀ ਦਿੱਲੀ ਵਿਖੇ ਠੰਡ ਕਾਰਨ ਮੌਤ ਹੋ ਗਈ। ਠੰਡ ਦੇ ਇਸ ਮੌਸਮ ‘ਚ ਉਹ ਕਈ ਦਿਨਾਂ ਤੋਂ ਧਰਨੇ ‘ਤੇ ਖੜ੍ਹੇ ਸਨ। ਦੱਸ ਦੇਈਏ ਕਿ ਕਿਸਾਨੀ ਅੰਦੋਲਨ ‘ਚ ਮਾਨਸਾ ਜ਼ਿਲ੍ਹੇ ਦੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਸਰਹੱਦਾਂ ‘ਤੇ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 34ਵਾਂ ਦਿਨ ਹੈ। ਕੱਲ੍ਹ 2 ਕਿਸਾਨਾਂ ਦੀ ਠੰਡ ਕਾਰਨ ਮੌਤ ਹੋਈ ਅਤੇ ਕਿਸਾਨੀ ਅੰਦੋਲਨ ਦਿੱਲੀ ਤੋਂ ਵਾਪਸ ਆ ਰਹੀ ਸੜਕ ਹਾਦਸੇ ‘ਚ ਇੱਕ ਔਰਤ ਵੀ ਮੌਤ ਹੋਈ ਹੈ।