Appealed to the : ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਮਿਸ਼ਨ ਫਤਿਹ ਦੇ ਉਦੇਸ਼ਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੋਰੋਨਾ ਵਾਇਰਸ ਦਾ ਪ੍ਰਭਾਵੀ ਢੰਗ ਨਾਲ ਮੁਕਾਬਲਾ ਕਰਨ ਤੇ ਸਿਹਤ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਸਿਵਲ ਹਸਪਤਾਲ ਖਰੜ ਦੇ ਕੰਪਲੈਕਸ ਵਿਚ ਜੱਚਾ-ਬੱਚਾ ਸੰਭਾਲ ਹਸਪਤਾਲ ਦਾ ਨੀਂਹ ਪੱਥਰ ਰੱਖਿਆ। ਸਿਹਤ ਮੰਤਰੀ ਨੇ ਦੱਸਿਆ ਕਿ ਹਸਪਤਾਲ ਵਿਚ ਲਗਭਗ 50 ਬੈੱਡਾਂ ਦਾ ਇੰਤਜ਼ਾਮ ਕੀਤਾ ਗਿਆ ਹੈ ਤੇ ਇਸ ਦੀ ਲਾਗਤ ਲਗਭਗ 10 ਕਰੋੜ ਰੁਪਏ ਦੀ ਹੋਵੇਗੀ। ਹਸਪਤਾਲ ਵਿਚ ਆਧੁਨਿਕ ਉਪਕਰਣ ਅਤੇ ਰਜਿਸਟ੍ਰੇਸ਼ਨ, 4 ਓ. ਪੀ. ਡੀਜ਼, ਪਰਿਵਾਰ ਨਿਯੋਜਨ ਕਮਰਾ, ਇੰਜੈਕਸ਼ਨ ਰੂਮ, ਗਰਾਊਂਡ ਫਲੋਰ ‘ਤੇ ਫਾਰਮੇਸੀ ਹੋਵੇਗੀ ਡਾਇਗਨੋਸਟਿਕ ਵਿਭਾਗ ਜਿਵੇਂ ਕਿ ਅਲਟਰਾਸਾਊਂਡ, ਈ. ਸੀ. ਜੀ. ਟੀਕਾਕਰਨ ਵਰਗੀਆਂ ਸਹੂਲਤਾਂ ਹੋਣਗੀਆਂ।
ਨਵਜੰਮੇ ਬੱਚਿਆਂ ਲਈ ਐੱਸ. ਐੱਨ. ਯੂ. ਏਰੀਆ, 28 ਬੈੱਡਾਂ ਵਾਲਾ ਵਾਰਡ, ਨਰਸਿੰਗ ਸਟੇਸ਼ਨ, 2 ਪ੍ਰਾਈਵੇਟ ਰੂਮ, 2 ਮੰਜ਼ਿਲ ‘ਤੇ ਵਾਸ਼ਰੂਮ ਤੇ ਸਬ-ਸਟੇਸ਼ਨ ਦੂਜੀ ਮੰਜਿਲ ‘ਤੇ ਹੋਣਗੇ। ਉਨ੍ਹਾਂ ਦੱਸਿਆ ਕਿ ਐੱਸ. ਡੀ. ਐੱਚ. ਦਸੂਹਾ (ਜਿਲ੍ਹਾ ਹੁਸ਼ਿਆਰਪੁਰ), ਸਮਾਣਾ, ਰਾਜਪੁਰਾ, ਖੰਨਾ, ਨਕੋਦਰ ਤੇ ਪਠਾਨਕੋਟ ਵਿਖੇ 30 ਨਵੇਂ ਬੈੱਡਾਂ ਵਾਲੇ MCH ਹਸਪਤਾਲ ਅਗਲੇ ਮਹੀਨੇ ਤਕ ਪੂਰੀ ਤੌਰ ‘ਤੇ ਸ਼ੁਰੂ ਕਰ ਦਿੱਤੇ ਜਾਣਗੇ। ਉਨ੍ਹਾਂ ਨਾਲ ਹੀ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਅਤੇ ਪ੍ਰਸ਼ਾਸਨ ਵਲੋਂ ਦਿੱਤੇ ਨਿਯਮਾਂ ਦੀ ਪਾਲਣਾ ਕਰਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਡਾ. ਮਨਜੀਤ ਸਿੰਘ ਐੱਸ. ਏ. ਐੱਸ. ਨਗਰ, ਐੱਸ. ਪੀ. ਦਿਹਾਤੀ, ਰਵਜੋਤ ਕੌਰ ਗਰੇਵਾਲ, ਯਾਦਵਿੰਦਰ ਸਿੰਘ, ਐੱਸ. ਡੀ. ਐੱਮ. ਹਿਮਾਂਸ਼ੂ ਜੈਨ ਸਿਵਲ ਸਰਜਨ ਆਦਿ ਮੌਜੂਦ ਸਨ।