ਮੁੱਖ ਮੰਤਰੀ ਭਗਵੰਤ ਮਾਨ ਨੇ ਦੱਖਣੀ ਕੋਰੀਆ ਵਿਖੇ ਚੱਲ ਰਹੇ ਨਿਸ਼ਾਨੇਬਾਜ਼ੀ ਦੇ ਵਿਸ਼ਵ ਕੱਪ ਵਿੱਚ 2 ਸੋਨ ਤਮਗੇ ਜਿੱਤਣ ਵਾਲੇ ਪੰਜਾਬ ਦੇ ਜੰਮਲ ਅਰਜੁਨ ਬਬੂਟਾ ਨੂੰ ਵਧਾਈ ਦਿੱਤੀ।
ਸੀ.ਐੱਮ. ਮਾਨ ਨੇ ਕਿਹਾ ਕਿ ਅਰਜੁਨ ਨੇ ਭਾਰਤ ਸਣੇ ਪੰਜਾਬ ਦਾ ਨਾਂ ਵੀ ਦੁਨੀਆ ‘ਚ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਤੁਹਾਡੇ ਮਾਪਿਆਂ ਤੇ ਕੋਚ ਸਾਹਿਬਾਨ ਨੂੰ ਤੁਹਾਡੀ ਕਾਮਯਾਬੀ ਲਈ ਵਧਾਈਆਂ ਤੇ ਸ਼ੁਭ ਕਾਮਨਾਵਾਂ।
ਭਾਰਤ ਆਪਣੇ ਨਿਸ਼ਾਨੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਵੀਰਵਾਰ ਨੂੰ ਦੱਖਣੀ ਕੋਰੀਆ ਵਿੱਚ ਚੱਲ ਰਹੇ ISSF ਸ਼ੂਟਿੰਗ ਵਿਸ਼ਵ ਕੱਪ ਵਿੱਚ ਤਮਗੇ ਦੀ ਸੂਚੀ ਵਿੱਚ ਟੌਪ ‘ਤੇ ਰਿਹਾ।
ਭਾਰਤ ਨੇ ਟੂਰਨਾਮੈਂਟ ਵਿੱਚ ਅੱਠ ਤਮਗੇ-ਤਿੰਨ ਸੋਨ, ਚਾਰ ਚਾਂਦੀ ਅਤੇ ਇੱਕ ਕਾਂਸੀ ਜਿੱਤੇ। ਅਰਜੁਨ ਬਬੂਟਾ, ਸ਼ਾਹੂ ਤੁਸ਼ਾਰ ਮਾਨੇ ਅਤੇ ਪਾਰਥ ਮਖੀਜਾ ਦੀ ਤਿੱਕੜੀ ਨੇ 10 ਮੀਟਰ ਏਅਰ ਰਾਈਫਲ ਟੀਮ ਈਵੈਂਟ ਵਿੱਚ ਕੋਰੀਆ ਨੂੰ 17-15 ਨਾਲ ਹਰਾ ਕੇ ਤੀਜਾ ਸੋਨ ਤਮਗਾ ਜਿੱਤਿਆ। ਵਿਸ਼ਵ ਕੱਪ ਵਿੱਚ ਅਰਜੁਨ ਅਤੇ ਸ਼ਾਹੂ ਦਾ ਇਹ ਦੂਜਾ ਸੋਨ ਤਮਗਾ ਸੀ।
ਭਾਰਤ ਦੇ 23 ਸਾਲਾਂ ਦੇ ਅਰਜੁਨ ਬਬੂਟਾ ਨੇ ਸੋਮਵਾਰ ਨੂੰ ਦੱਖਣੀ ਕੋਰੀਆ ਦੇ ਚਾਂਗਵੋਨ ਵਿੱਚ ਆਈ.ਐੱਸ.ਐੱਸ.ਐੱਫ. ਵਰਲਡ ਕੱਪ ਵਿੱਚ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਇਵੈਂਟ ਦਾ ਗੋਲਡ ਮੈਡਲ ਜਿੱਤਿਆ। ਇਹ ਅਰਜੁਨ ਦਾ ਪਹਿਲਾ ਸੀਨੀਅਰ ਇੰਟਰਨੈਸ਼ਨਲ ਮੈਡਲ ਹੈ। ਅਰਜੁਨ ਨੇ ਗੋਲਡ ਮੈਡਲ ਰਾਊਂਡ ਵਿੱਚ ਅਮਰੀਕਾ ਦੇ ਲੁਕਾਸ ਕੋਜੇਨਿਸਕੀ ਨੂੰ 17-9 ਨਾਲ ਹਰਾਇਆ। ਉਨ੍ਹਾਂ ਨੇ ਕੁਆਲੀਫਾਇੰਗ ਵਿੱਚ 630.5 ਦਾ ਸਕੋਰ ਕੀਤਾ ਸੀ ਤੇ ਫਿਰ 261.1 ਦੇ ਨਾਲ ਰੈਂਕਿੰਗ ਰਾਊਂਡ ਵਿੱਚ ਟੌਪ ‘ਤੇ ਰਹਿੰਦੇ ਹੋਏ ਗੋਲਡ ਮੈਡਲ ਮੈਚ ਲਈ ਜਗ੍ਹਾ ਬਣਾਈ।
ਅਰਜੁਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ. ਪੀ. ਯੂ.) ਦਾ ਵਿਦਿਆਰਥੀ ਹੈ। ਉਹ ਪੱਤਰਕਾਰੀ ਅਤੇ ਮਾਸ ਕਮਿਊਨੀਕੇਸ਼ਨ ਵਿੱਚ ਐਮਏ ਕਰ ਰਿਹਾ ਹੈ। ਅਰਜੁਨ ਨੇ 8ਵੀਂ ਤੱਕ ਪੜ੍ਹਾਈ ਜਲਾਲਾਬਾਦ ਵਿੱ ਕੀਤੀ। ਅਰਜੁਨ ਨੂੰ ਨਿਸ਼ਾਨੇਬਾਜ਼ੀ ਦੀ ਚੰਗੀ ਟ੍ਰੇਨਿੰਗ ਦਿਵਾਉਣ ਲਈ ਇਸ ਤੋਂ ਬਾਅਦ ਪਰਿਵਾਰ ਚੰਡੀਗੜ੍ਹ ਸ਼ਿਫਟ ਹੋ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: