ਜੰਮੂ-ਕਸ਼ਮੀਰ ਦੇ ਕੁਪਵਾੜਾ ਵਿਚ ਫੌਜ ਦੇ ਜਵਾਨਾਂ ਨੇ ਦੇਵਦੂਤ ਬਣਕੇ ਇਕ ਮਹਿਲਾ ਦੀ ਜਾਨ ਬਚਾਈ। ਇਸ ਤਰ੍ਹਾਂ ਆਰਮੀ ਦੇ ਜਵਾਨਾਂ ਨੇ ਇਕ ਵਾਰ ਫਿਰ ਡਿਊਟੀ ਦੌਰਾਨ ਆਪਣੀ ਸੰਵੇਦਨਸ਼ੀਲਤਾ ਦਾ ਪਰਿਚੈ ਦਿੱਤਾ।ਕੁਪਵਾੜਾ ਵਿਚ ਭਾਰੀ ਬਰਫਬਾਰੀ ਵਿਚ ਵਿਲਗਾਮ ਆਰਮੀ ਕੈਂਪ ਵਿਚ ਇਕ ਗਰਭਵਤੀ ਮਹਿਲਾ ਨੂੰ ਬਚਾਉਣ ਲਈ ਸ਼ੁਰੂ ਕੀਤਾ ਆਪ੍ਰੇਸ਼ਨ ਕਾਮਯਾਬ ਰਿਹਾ। ਬੀਤੀ ਰਾਤ ਲਗਭਗ ਪੌਣੇ 11 ਵਜੇ, ਵਿਲਗਾਮ ਆਰਮੀ ਕੈਂਪ ਵਿਚ SHO ਵਿਲਗਾਮ ਤੇ ਪੀੜਤ ਮਹਿਲਾ ਸਫੂਰਾ ਬੇਗਮ ਦੇ ਪਤੀ ਮੁਸ਼ਤਾਕ ਅਹਿਮਦ ਦਾ ਐਮਰਜੈਂਸੀ ਮੈਸੇਜ ਮਿਲਿਆ ਜਿਸ ਵਿਚ ਇਕ ਮਹਿਲਾ ਨੂੰ ਬਚਾਉਣ ਦੀ ਗੁਹਾਰ ਲਗਾਈ ਸੀ, ਜਿਸ ਦੀ ਹਾਲਤ ਗੰਭੀਰ ਸੀ।
ਕੁਪਵਾੜਾ ਵਿਚ ਭਾਰੀ ਬਰਫਬਾਰੀ ਵਿਚ ਜਵਾਨਾਂ ਨੇ ਇਕ ਗਰਭਵਤੀ ਔਰਤ ਨੂੰ ਸਮੇਂ ਰਹਿੰਦੇ ਹਸਪਤਾਲ ਪਹੁੰਚਾਇਆ। ਜਵਾਨਾਂ ਦੀ ਮਦਦ ਨਾਲ ਸਮਾਂ ਰਹਿੰਦੇ ਮਹਿਲਾ ਹਸਪਤਾਲ ਪਹੁੰਚੀ ਤੇ ਉਸ ਦੇ ਬੱਚੇ ਦੀ ਜਾਨ ਬਚ ਗਈ। ਦਰਅਸਲ ਬਰਫਪਾਰੀ ਕਾਰਨ ਕੁਪਵਾੜਾ ਦੇ ਅੰਦਰੂਨੀ ਇਲਾਕਿਆਂ ਵਿਚ ਜ਼ਿਆਦਾਤਰ ਸੜਕਾਂ ਬੰਦ ਹੋ ਗਈਆਂ ਜਿਸ ਨਾਲ ਵਾਹਨਾਂ ਦੀ ਆਵਾਜਾਈ ਬੰਦ ਹੋ ਗਈ। ਅਜਿਹੇ ਵਿਚ ਆਰਮੀ ਨੇ ਮਹਿਲਾ ਦੀ ਮਦਦ ਲਈ ਕਦਮ ਅੱਗੇ ਵਧਾਏ ਤੇ ਮੋਢੇ ‘ਤੇ ਚੁੱਕ ਕੇ ਮਹਿਲਾ ਦੀ ਮਦਦ ਕੀਤੀ।
ਇਹ ਵੀ ਪੜ੍ਹੋ : ਪਟਿਆਲਾ ਵਿਖੇ ਭਾਖੜਾ ਨਹਿਰ ‘ਚ ਡਿੱਗੀ ਗੈਸ ਸਿਲੰਡਰਾਂ ਨਾਲ ਭਰੀ ਗੱਡੀ, ਡਰਾਈਵਰ ਲਾਪਤਾ
ਬਰਫਬਾਰੀ ਦੌਰਾਨ ਮੰਜੂਰ ਅਹਿਮਦ ਖਾਨ ਦੀ ਪਤਨੀ ਨੂੰ ਸਵੇਰੇ ਹੀ ਜਣੇਪਾ ਦਰਦ ਸ਼ੁਰੂ ਹੋ ਗਈ। ਪਿੰਡ ਵਿਚ ਮੌਜੂਦ ਆਸ਼ਾ ਵਰਕਰ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਣ ਨੂੰ ਕਿਹਾ ਸੀ। ਆਪਣੀ ਸੁਰੱਖਿਆ ਨੂੰ ਖਤਰੇ ਵਿਚ ਪਾਉਂਦੇ ਹੋਏ ਜਵਾਨਾਂ ਨੇ ਅੱਧੀ ਰਾਤ ਨੂੰ 2 ਤੋਂ 3 ਫੁੱਟ ਬਰਫ ਵਿਚ ਲਗਭਗ 8 ਕਿਲੋਮੀਟਰ ਪੈਦਲ ਯਾਤਰਾ ਕੀਤੀ। ਸੜਕ ‘ਤੇ ਭਾਰੀ ਬਰਫ ਦੇ ਬਾਵਜੂਦ ਬਚਾਅ ਟੀਮ ਸਮੇਂ ‘ਤੇ ਮਹਿਲਾ ਨੂੰ ਹਸਪਤਾਲ ਪਹੁੰਚਾਇਆ ਜਿਸ ਨਾਲ ਮਹਿਲਾ ਦਾ ਸਹੀ ਸਮੇਂ ‘ਤੇ ਇਲਾਜ ਮਿਲ ਗਿਆ।
ਇਸ ਦਰਮਿਆਨ ਪੀੜਤ ਪਰਿਵਾਰ ਨੇ ਮਾਂ ਤੇ ਬੱਚੇ ਦੀ ਜਾਨ ਬਚਾਉਣ ਲਈ ਭਾਰਤੀ ਫੌਜ ਦਾ ਧੰਨਵਾਦ ਕੀਤਾ ਹੈ ਤੇ ਨਾਲ ਹੀ ਉਨ੍ਹਾਂ ਨੇ ਡਾਕਟਰਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹੋਏ ਉਨ੍ਹਾਂ ਨੂੰ ਦੁਆਵਾਂ ਦਿੱਤੀਆਂ ਹਨ।
ਵੀਡੀਓ ਲਈ ਕਲਿੱਕ ਕਰੋ –