PAK ਤੋਂ ਮੈਚ ਹਾਰਨ ‘ਤੇ ਕੋਹਲੀ ਦੀ ਬੇਟੀ ਨਾਲ ਜ਼ਬਰ-ਜਨਾਹ ਦੀ ਧਮਕੀ ਦੇਣ ਵਾਲਾ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹ ਪੇਸ਼ੇ ਤੋਂ ਇੰਜੀਨੀਅਰ ਹੈ। ਧਮਕੀ ਦੇਣ ਵਾਲੇ ਵਿਅਕਤੀ ਨੂੰ ਹੈਦਰਾਬਾਦ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਨੂੰ ਮੁੰਬਈ ਲਿਆਇਆ ਜਾ ਰਿਹਾ ਹੈ।
ਇਸ ਮਾਮਲੇ ਵਿੱਚ ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਵੀ ਸਖ਼ਤੀ ਦਿਖਾਈ ਸੀ। ਉਨ੍ਹਾਂ ਨੇ ਕਿਹਾ ਸੀ ਕਿ ਕੁਝ ਅਜਿਹੇ ਟਵੀਟਸ ਆਏ ਹਨ, ਜਿਨ੍ਹਾਂ ‘ਚ ਵਿਰਾਟ ਦੀ 9 ਮਹੀਨੇ ਦੀ ਬੇਟੀ ਨੂੰ ਜਬਰ ਜਨਾਹ ਦੀ ਧਮਕੀ ਦਿੱਤੀ ਗਈ ਹੈ। ਮਾਲੀਵਾਲ ਨੇ ਦਿੱਲੀ ਪੁਲਿਸ ਦੀ ਸਾਈਬਰ ਕ੍ਰਾਈਮ ਬ੍ਰਾਂਚ ਨੂੰ ਚਿੱਠੀ ਲਿਖ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਸੀ। ਉਸ ਨੇ ਦਿੱਲੀ ਪੁਲਿਸ ਤੋਂ ਐਫਆਈਆਰ ਬਾਰੇ ਜਾਣਕਾਰੀ ਮੰਗੀ ਸੀ।
ਵੀਡੀਓ ਲਈ ਕਲਿੱਕ ਕਰੋ -:
ਫਟਾਫਟ ਬਣਾਓ ਆਲੂ ਡੋਸਾ
ਟੀ-20 ਵਰਲਡ ਕੱਪ ਵਿਚ ਭਾਰਤ ਨੂੰ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ ਤੋਂ ਬਾਅਦ ਟੀਮ ਇੰਡੀਆ ਨਿਊਜ਼ੀਲੈਂਡ ਤੋਂ ਵੀ ਮੈਚ ਹਾਰ ਗਈ ਜਿਸ ਕਾਰਨ ਖਿਡਾਰੀ ਆਲੋਚਕਾਂ ਦੇ ਨਿਸ਼ਾਨੇ ‘ਤੇ ਆ ਗਏ।
ਅਜਿਹਾ ਪਹਿਲੀ ਵਾਰ ਨਹੀਂਂ ਹੋਇਆ, ਇਸ ਤੋਂ ਪਹਿਲਾਂ ਵੀ ਆਈ. ਪੀ. ਐੱਲ. ਵਿਚ ਫੇਲ ਹੋਣ ‘ਤੇ ਟ੍ਰੋਲਰਸ ਨੇ ਧੋਨੀ ਦੀ ਪਤਨੀ ਸਾਕਸ਼ੀ ਦੇ ਇੰਸਟਾਗ੍ਰਾਮ ਅਕਾਊਂਟ ਉਤੇ ਉਨ੍ਹਾਂ ਦੀ 5 ਸਾਲਾ ਧੀ ਨਾਲ ਜਬਰ ਜਨਾਹ ਦੀ ਧਮਕੀ ਦਿੱਤੀ ਸੀ। ਇਸ ਮਾਮਲੇ ਵਿਚ ਕੱਛ ਤੋਂ ਇਕ ਨਾਬਾਲਗ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਦੋਸ਼ੀ 16 ਸਾਲ ਦਾ ਸੀ ਅਤੇ 11ਵੀਂ ਦਾ ਵਿਦਿਆਰਥੀ ਸੀ।