ASI posted on : ਜਲੰਧਰ ਦੇ ਪੀਏਪੀ ਕੰਪਲੈਕਸ ਦੇ ਗੇਟ ਨੰਬਰ 3 ਵਿਖੇ ਡਿਊਟੀ ਦੌਰਾਨ ਇੱਕ ਏਐਸਆਈ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ।ਫਾਇਰਿੰਗ ਦੀ ਘਟਨਾ ਗੇਟ ਉੱਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਡਿਊਟੀ ਦੌਰਾਨ, ਬੰਦੂਕ ਮੋਢੇ ਤੋਂ ਡਿੱਗ ਪਈ ਅਤੇ ਗੋਲੀ ਚੱਲ ਗਈ, ਜੋ ਕਿ ਉਸ ਦੀ ਸੱਜੀ ਅੱਖ ‘ਤੇ ਲੱਗੀ, ਜਿਸ ਨਾਲ ਉਸ ਦੀ ਮੌਕੇ ‘ਤੇ ਮੌਤ ਹੋ ਗਈ। ਏ. ਐੱਸ. ਆਈ. ਦੀ ਪਛਾਣ ਪਰਮਜੀਤ ਸਿੰਘ ਉਮਰ 55 ਵਜੋਂ ਹੋਈ ਹੈ।
ਜਲੰਧਰ ਪੀਏਪੀ ਕੰਪਲੈਕਸ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਐਸਆਈ ਪਰਮਜੀਤ ਸਿੰਘ ਨੰਬਰ 3 ਦੇ ਗੇਟ ’ਤੇ ਡਿਊਟੀ ਕਰ ਰਿਹਾ ਸੀ। ਇਸ ਸਮੇਂ ਦੌਰਾਨ, ਮੋਢੇ ‘ਤੇ ਰੱਖੀ ਬੰਦੂਕ ਹੇਠਾਂ ਡਿੱਗ ਗਈ ਅਤੇ ਗੋਲੀ ਵੱਜਣ ਨਾਲ ਏਐਸਆਈ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਇਹ ਸਿਰਫ ਇੱਕ ਹਾਦਸਾ ਸੀ।ਇਸ ਹਾਦਸੇ ਵਿੱਚ ਏਐਸਆਈ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਪਰਮਜੀਤ ਸਿੰਘ ਪੀ. ਏ. ਪੀ. ਕੰਪਲੈਕਸ ਦੇ ਅੰਦਰ ਹੀ ਰਹਿੰਦਾ ਸੀ ਤੇ ASI ਦੀ ਹੋਈ ਮੌਤ ਨਾਲ ਪੂਰੀ PAP ‘ਚ ਸੋਗ ਦਾ ਮਾਹੌਲ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।