ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਇੱਕ ਅਪਰਾਧੀ ਦਾ ਮੈਡੀਕਲ ਕਰਵਾਉਣ ਆਏ ਇੱਕ ASI ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਕੈਦੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਭੱਜੇ ਅਪਰਾਧੀ ਦਾ ਪਿੱਛਾ ਕਰਦਿਆਂ ਪੁਲਿਸ ਮੁਲਾਜ਼ਮ ਦੀ ਦਿਲ ਦਾ ਦੌਰਾ ਪੈ ਗਿਆ। ਮ੍ਰਿਤਕ ਦੀ ਪਛਾਣ ਥਾਣਾ ਏ ਡਿਵੀਜ਼ਨ ਦੇ ASI ਪਰਮਜੀਤ ਸਿਨਹਾ ਵਜੋਂ ਹੋਈ ਹੈ। ਜਾਂਚ ਲਈ ਲਿਆਂਦਾ ਗਿਆ ਅਪਰਾਧੀ ਪੁਲਿਸ ਦੀ ਗ੍ਰਿਫ਼ਤ ਵਿੱਚ ਹੈ।
ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਵਿੱਚ ਥਾਣਾ ਏ ਡਿਵੀਜ਼ਨ ਦੇ ASI ਰੈਂਕ ਦੇ ਪੁਲਿਸ ਮੁਲਾਜ਼ਮ ਵੱਲੋਂ ਇੱਕ ਕੈਦੀ ਦਾ ਮੈਡੀਕਲ ਕਰਵਾਉਣ ਲਈ ਲਿਆਂਦਾ ਗਿਆ ਸੀ ਤਾਂ ਉਸ ਕੈਦੀ ਵੱਲੋਂ ਪੁਲਿਸ ਨੂੰ ਚਕਮਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੋਂ ਬਾਅਦ ਬੜੀ ਹੀ ਬਹਾਦਰੀ ਦੇ ਨਾਲ ਪੁਲਿਸ ਮੁਲਾਜ਼ਮ ਵੱਲੋਂ ਪਿੱਛੇ ਭੱਜ ਕੇ ਉਸ ਕੈਦੀ ਨੂੰ ਫੜ ਲਿਆ ਗਿਆ। ਇਸ ਦੌਰਾਨ ਪੁਲਿਸ ਮੁਲਾਜ਼ਮ ਨੂੰ ਤੇਜ ਭੱਜਣ ਕਾਰਨ ਹਾਰਟ ਅਟੈਕ ਆ ਗਿਆ ਅਤੇ ਪੁਲਿਸ ਮੁਲਾਜ਼ਮ ਉਥੇ ਹੀ ਡਿੱਗ ਗਿਆ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਕਲਾਕਾਰ ਨੇ ਬਣਾਈ ਸ਼੍ਰੀ ਰਾਮ ਦੀ ਤਸਵੀਰ, ਰਾਮ ਮੰਦਿਰ ‘ਚ ਸਥਾਪਿਤ ਕਰਨ ਦੀ ਪ੍ਰਗਟਾਈ ਇੱਛਾ
ਇਸ ਸਬੰਧੀ ਥਾਣਾ ਏ ਡਵਿਜ਼ਨ ਦੇ SHO ਰਾਜਵਿੰਦਰ ਕੋਲ ਨੇ ਦੱਸਿਆ ਕਿ ਜਿਸ ਪੁਲਿਸ ਮੁਲਾਜ਼ਮ ਦੀ ਮੌਤ ਹੋਈ ਹੈ ਉਹ ਡਿਊਟੀ ਹੀ ਤੇ ਇੱਕ ਕੈਦੀ ਦਾ ਮੈਡੀਕਲ ਕਰਵਾਉਣ ਲਈ ਇੱਥੇ ਆਇਆ ਸੀ। ਪੁਲਿਸ ਮੁਲਾਜ਼ਮ ਪਰਮਜੀਤ ਸਿਨਹਾ ASI ਦੇ ਰੈਂਕ ਤੇ ਤੈਨਾਤ ਸੀ। ਫਿਲਹਾਲ ਹੁਣ ASI ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਦੂਜੇ ਪਾਸੇ ਮ੍ਰਿਤਕ ਪੁਲਿਸ ਅਧਿਕਾਰੀਆਂ ਦੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”