ਨਵੀਂ ਦਿੱਲੀ : ਏਸ਼ੀਆ ਕੱਪ ‘ਚ ਹਿੱਸਾ ਲੈਣ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਵਿਚਾਲੇ ਚੱਲ ਰਿਹਾ ਵਿਵਾਦ ਹੁਣ ਸੁਲਝਦਾ ਨਜ਼ਰ ਆ ਰਿਹਾ ਹੈ। ਰਿਪੋਰਟਾਂ ਮੁਤਾਬਕ ਸਤੰਬਰ ‘ਚ ਹੋਣ ਵਾਲਾ ਏਸ਼ੀਆ ਕੱਪ ਪਾਕਿਸਤਾਨ ‘ਚ ਹੀ ਖੇਡਿਆ ਜਾਵੇਗਾ। ਪਰ ਭਾਰਤ ਦੇ ਮੁਕਾਬਲੇ ਪਾਕਿਸਤਾਨ ਵਿੱਚ ਨਹੀਂ ਹੋਣਗੇ।ਟੀਮ ਇੰਡੀਆ ਕਿਸ ਦੇਸ਼ ‘ਚ ਖੇਡੇਗੀ? ਇਹ ਅਜੇ ਫਾਈਨਲ ਨਹੀਂ ਹੋਇਆ ਹੈ। ਪਰ UAE, ਓਮਾਨ, ਸ਼੍ਰੀਲੰਕਾ ਅਤੇ ਇੱਥੋਂ ਤੱਕ ਕਿ ਇੰਗਲੈਂਡ ਵੀ ਘੱਟੋ-ਘੱਟ ਦੋ ਭਾਰਤ-ਪਾਕਿਸਤਾਨ ਮੈਚਾਂ ਸਣੇ 5 ਮੈਚਾਂ ਦੀ ਮੇਜ਼ਬਾਨੀ ਦੇ ਸੰਭਾਵਿਤ ਦਾਅਵੇਦਾਰ ਹਨ।
ਰਿਪੋਰਟ ਮੁਤਾਬਕ ਸ਼ੁਰੂਆਤੀ ਗਤੀਰੋਧ ਤੋਂ ਬਾਅਦ ਬੀਸੀਸੀਆਈ ਅਤੇ ਪੀਸੀਬੀ ਦੋਵੇਂ ਇਸ ਵਿਵਾਦ ਨੂੰ ਸੁਲਝਾਉਣ ਦੇ ਨੇੜੇ ਆਉਂਦੇ ਨਜ਼ਰ ਆ ਰਹੇ ਹਨ। ਪ੍ਰਸਤਾਵ ਮੁਤਾਬਕ ਏਸ਼ੀਆ ਕੱਪ ‘ਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਪਾਕਿਸਤਾਨ ਤੋਂ ਬਾਹਰ ਇਕ-ਦੂਜੇ ਖਿਲਾਫ ਮੈਚ ਖੇਡ ਸਕਦੀਆਂ ਹਨ।
ਇਸ ਵਾਰ ਏਸ਼ੀਅਨ ਕ੍ਰਿਕਟ ਕੌਂਸਲ ਨੇ ਏਸ਼ੀਆ ਕੱਪ ਦੀ ਮੇਜ਼ਬਾਨੀ ਪਾਕਿਸਤਾਨ ਨੂੰ ਸੌਂਪ ਦਿੱਤੀ ਹੈ। ਪਰ, ਬੀਸੀਸੀਆਈ ਨੇ ਟੀਮ ਇੰਡੀਆ ਨੂੰ ਪਾਕਿਸਤਾਨ ਭੇਜਣ ਤੋਂ ਇਨਕਾਰ ਕਰ ਦਿੱਤਾ। ਉਦੋਂ ਤੋਂ ਹੀ ਟੂਰਨਾਮੈਂਟ ਦੇ ਆਯੋਜਨ ਨੂੰ ਲੈ ਕੇ ਵਿਵਾਦ ਦੀ ਸਥਿਤੀ ਬਣੀ ਹੋਈ ਸੀ।
ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਏਸ਼ੀਆ ਕੱਪ ਦੀ ਮੇਜ਼ਬਾਨੀ ਨੂੰ ਲੈ ਕੇ ਵਿਵਾਦ ਦੀ ਇਸ ਸਥਿਤੀ ਨੂੰ ਖਤਮ ਕਰਨ ਲਈ ਏਸ਼ੀਆਈ ਕ੍ਰਿਕਟ ਕੌਂਸਲ ਦੇ ਸਾਰੇ ਮੈਂਬਰ ਭਾਰਤ ਦੇ ਮੈਚਾਂ ਨੂੰ ਪਾਕਿਸਤਾਨ ਤੋਂ ਬਾਹਰ ਲਿਜਾਣ ਦੇ ਪ੍ਰਸਤਾਵ ‘ਤੇ ਸਿਧਾਂਤਕ ਤੌਰ ‘ਤੇ ਸਹਿਮਤ ਹੋ ਗਏ ਹਨ। ਪਿਛਲੇ ਹਫ਼ਤੇ ਆਈਸੀਸੀ ਬੋਰਡ ਦੀ ਮੀਟਿੰਗ ਦੌਰਾਨ ਦੁਬਈ ਵਿੱਚ ਏਸੀਸੀ ਮੈਂਬਰ ਮੁਲਕਾਂ ਦੀ ਮੀਟਿੰਗ ਵਿੱਚ ਇਸ ’ਤੇ ਸਹਿਮਤੀ ਬਣੀ ਸੀ।
ਇਹ ਵੀ ਪੜ੍ਹੋ : ਪੁਤਿਨ ਨੂੰ ਗ੍ਰਿਫਤਾਰ ਕੀਤਾ ਤਾਂ ICC ‘ਤੇ ਹੋਵੇਗਾ ਹਮਲਾ, ਰੂਸੀ ਰਾਸ਼ਟਰਪਤੀ ਦੇ ਕਰੀਬੀ ਨੇ ਦਿੱਤੀ ਧਮਕੀ
ਹਾਲਾਂਕਿ ਅੰਤਿਮ ਫੈਸਲਾ ਹੋਣਾ ਬਾਕੀ ਹੈ। ਹੱਲ ਦੇ ਇਸ ਰਸਤੇ ਨੂੰ ਸਹੀ ਬਣਾਉਣ ਲਈ ਇੱਕ ਕਾਰਜ ਸਮੂਹ ਦਾ ਗਠਨ ਕੀਤਾ ਗਿਆ ਹੈ, ਜੋ ਸਾਰੀਆਂ ਟੀਮਾਂ ਦੀ ਸਹਿਮਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਯਾਤਰਾ ਯੋਜਨਾ ਅਤੇ ਲੌਜਿਸਟਿਕਸ ਦੀ ਦੇਖਭਾਲ ਕਰੇਗਾ।
ਵੀਡੀਓ ਲਈ ਕਲਿੱਕ ਕਰੋ -: